Skip to content
Independent perspectives. Global stories.
BREAKING

ਜ਼ੇਲ੍ਹਾਂ ’ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਸਾਥ ਦਿੱਤਾ ਜਾਵੇ-ਜਰਮਨ ਪੰਥਕ ਜਥੇਬੰਦੀਆਂ

Share this story

Page-1_22 ਫਰੈਂਕਫਰਟ (ਜਰਮਨੀ), 13 ਅਗਸਤ (ਪੀ.ਟੀ.)-ਜਰਮਨ ਪੰਥਕ ਜਥੇਬੰਦੀਆਂ ਦੇ ਆਗੂਆਂ ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਨ, ਭਾਈ ਸੋਹਨ ਸਿੰਘ ਕੰਗ ਤੇ ਭਾਈ ਸੁਰਿੰਦਰ ਸਿੰਘ ਸੇਖੋਂ ਨੇ ਕਿਹਾ ਪਿੱਛਲੇ ਸਮੇਂ ਜਦ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਲੰਮੇ ਸਮੇਂ ਤੋਂ ਜ਼ੇਲ੍ਹੀਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ ਰੱਖੀ ਸੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਦੇ ਭਰੋਸੇ ਤੇ ਭਾਈ ਖਾਲਸਾ ਨੇ ਭੁੱਖ ਹੜਤਾਲ ਖਤਮ ਕੀਤੀ ਸੀ! ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਕੁੱਝ ਸਿੰਘ ਪੈਰਲ ਤੇ ਆ ਗਏ ਹਨ ,ਪੈਰਲ ਦੌਰਾਨ ਹੀ ਉਨ੍ਹਾਂ ਦੀ ਪੱਕੀ ਰਿਹਾਈ  ਦਾ ਇੰਤਜ਼ਾਮ ਹੋ ਜਾਵੇਗਾ ! ਸਿੰਘ ਮੁੜ ਜ਼ੇਲ੍ਹੀ ਚਲੇ ਗਏ ਹਨ ਪਰ ਅਜੇ ਤੱਕ ਕੁੱਝ ਵੀ ਨਹੀਂ ਕੀਤਾ

ਗਿਆ! ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਗੁਰਦੁਆਰਾ ਅੰਬ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਤਕ ਜੋ ਕੌਮੀ ਸਿੱਖ ਏਕਤਾ ਪੈਦਲ ਯਾਤਰਾ ਕੱਢੀ ਜਾ ਰਹੀ ਇਸ ਦਾ ਮੁੱਖ ਮਕਸਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਨ੍ਹਾਂ ਵੱਲੋਂ ਸਿੰਘਾਂ ਦੀ ਰਿਹਾਈ ਵਾਲੇ ਬਚਨ ਨੂੰ ਯਾਦ ਕਰਵਾਉਣਾ ਹੈ! ਉਨ੍ਹਾਂ ਕਿਹਾ ਸਮੂਹ ਸਿੱਖ ਸੰਗਤਾਂ ਇਸ ਪੈਦਲ ਯਾਤਰਾ ਚ ਸ਼ਾਮਿਲ ਹੋ ਕਿ ਸਿੰਘਾਂ ਦੀ ਰਿਹਾਈ ਲਈ  ਪੰਜਾਬ ਸਰਕਾਰ ਨੂੰ ਜਗਾਉਣ!

WRITTEN BY