Skip to content
Independent perspectives. Global stories.
BREAKING

ਮੋਦੀ ਅਤੇ ਰਾਜਨਾਥ ਸਿੰਘ ਵੱਲੋਂ ਲਦਾਖ ਤੇ ਕਸ਼ਮੀਰ ਵੱਲ ਉਚੇਚਾ ਧਿਆਨ ਦੇਣਾ ਖ਼ਤਰੇ ਦੀ ਘੰਟੀ : ਮਾਨ

Share this story

ਫ਼ਤਹਿਗੜ੍ਹ ਸਾਹਿਬ, 12 ਅਗਸਤ (ਪੀ. ਟੀ)- ‘‘ਜੋ ਹਿੰਦ ਦੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਅੱਜ ਲਦਾਖ ਜਾ ਰਹੇ ਹਨ ਅਤੇ ਹਿੰਦ ਦੇ ਗ੍ਰਹਿ ਵਜ਼ੀਰ ਰਾਜਨਾਥ ਸਿੰਘ ਉਚੇਚੇ ਤੌਰ ਤੇ ਕਸ਼ਮੀਰ ਵੱਲ ਧਿਆਨ ਦੇ ਰਹੇ ਹਨ, ਇਹ ਅਮਲ ਲਦਾਖ ਅਤੇ ਕਸ਼ਮੀਰ ਵਿਚ ਹਿੰਦੂਤਵ ਸੋਚ ਨੂੰ ਲਾਗੂ ਕਰਨ ਲਈ ਉ¤ਥੇ ਅਸਲੀਅਤ ਵਿਚ ਇਹ ਹੁਕਮਰਾਨ ਵੱਡੇ ਪੱਧਰ ਤੇ ਹਿੰਦੂ ਬਸਤੀਆਂ ਕਾਇਮ ਕਰਨੀਆਂ ਚਾਹੁੰਦੇ ਹਨ । ਜਿਵੇ ਇਜ਼ਰਾਈਲ ਨੇ ਫਲਸਤੀਨੀਆਂ ਦੇ ਇਲਾਕਿਆ ਵਿਚ ਇਜ਼ਰਾਈਲੀਆਂ ਦੀਆਂ ਬਸਤੀਆਂ ਕਾਇਮ ਕਰਕੇ ਫਲਸਤੀਨੀਆਂ ਦੀ ਆਜ਼ਾਦੀ ਅਤੇ ਉਹਨਾਂ ਦੇ ਅਮਨ-ਚੈਨ ਨੂੰ ਭੰਗ ਕਰ ਦਿੱਤਾ ਹੈ, ਉਸੇ ਤਰ੍ਹਾਂ ਦੀ ਮੰਦਭਾਵਨਾ ਇਹਨਾਂ ਹਿੰਦੂ ਹੁਕਮਰਾਨਾ ਦੀ ਹੈ । ਅਜਿਹੀਆਂ ਹਿੰਦੂ ਬਸਤੀਆਂ ਕਾਇਮ ਕਰਕੇ ਉਸ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਨੂੰ ਹਿੰਦੂ ਬਹੁਗਿਣਤੀ ਵਾਲਾ ਸੂਬਾ ਬਣਾਉਣਾ ਲੋਚਦੇ ਹਨ, ਜੋ ਕਿ ਇਹਨਾਂ ਦੀ ਅਤਿ ਖ਼ਤਰਨਾਕ ਸਿਆਸੀ ਅਤੇ ਭੂਗੋਲਿਕ ਖੇਂਡ ਹੈ । ਜਿਸ ਤੋ ਮੁਸਲਿਮ,

ਸਿੱਖ ਅਤੇ ਇਸਾਈ ਕੌਮ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ।ੂਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਦਾਖ ਅਤੇ ਕਸ਼ਮੀਰ ਵਿਚ ਹਿੰਦੂਤਵ ਹੁਕਮਰਾਨਾ ਵੱਲੋ ਮੰਦਭਾਵਨਾ ਅਧੀਨ ਕੀਤੇ ਜਾ ਰਹੇ ਅਮਲਾਂ ਦੀ ਅਤੇ ਉਸ ਮੁਸਲਿਮ ਸਟੇਟ ਨੂੰ ਹਿੰਦੂ ਸਟੇਟ ਵਿਚ ਬਦਲਣ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹੁਕਮਰਾਨਾ ਵੱਲੋ ਕਸ਼ਮੀਰ ਅਤੇ ਲਦਾਖ ਵਿਚ ਹਿੰਦੂਤਵ ਏਜੰਡੇ ਨੂੰ ਲਾਗੂ ਕਰਨ ਦੇ ਅਮਲਾਂ ਦੀ ਬਦੌਲਤ, ਜਿਥੇ ਪਹਿਲੋ ਹੀ ਫ਼ੌਜ ਦੀ ਵੱਡੀ ਨਫ਼ਰੀ ਤਾਇਨਾਤ ਹੈ, ਉਥੇ ਹਿੰਦੂ ਬਸਤੀਆਂ ਵੀ ਫ਼ੌਜ ਦੇ ਘੇਰੇ ਵਿਚ ਰਹਿਣਗੀਆਂ ਅਤੇ ਫੌ ਨੂੰ ਪੱਕੇ ਤੌਰ ਤੇ ਉਥੇ ਬਿਠਾਉਣ ਦਾ ਇਹਨਾਂ ਹੁਕਮਰਾਨਾ ਨੂੰ ਬਹਾਨਾ ਮਿਲ ਜਾਵੇਗਾ ।

WRITTEN BY