Skip to content
Independent perspectives. Global stories.
BREAKING

ਹੁਣ ਜਾਨਲੇਵਾ ਇਬੋਲਾ ਦੀ ਭਾਰਤ ਵਿੱਚ ਵੀ ਦਸਤਕ- ਸ਼ੱਕੀ ਮਰੀਜ਼ ਹਸਪਤਾਲ ਦਾਖਲ

Share this story

ਚੇਨਈ, 10 ਅਗਸਤ (ਪੀ. ਟੀ)- ਜਾਨਲੇਵਾ ਵਾਇਰਸ ਇਬੋਲਾ ਨੇ ਲਗਦਾ ਹੈ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਚੇਨਈ ਵਿੱਚ ਇਬੋਲਾ ਦਾ ਇੱਕ ਸ਼ੱਕੀ ਮਰੀਜ਼ ਮਿਲਣ ਦੀ ਰਿਪੋਰਟ ਹੈ। ਗੋਇਨਾ ਤੋਂ ਭਾਰਤ ਆਏ ਇਸ ਮਰੀਜ ਨੂੰ ਚੇਨਈ ਦੇ ਰਾਜੀਵ ਗਾਂਧੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਪਤਾ ਲੱਗਿਆ ਹੈ ਇਹ ਮਰੀਜ਼ ਪੱਛਮੀ ਅਮਰੀਕੀ ਦੇਸ਼ ਤੋਂ ਆਪਣੇ ਤਾਮਿਲਨਾਡੂ ਸਥਿਤ ਘਰ ਆਉਣ ਲਈ ਚੇਨਈ ਏਅਰਪੋਰਟ ਤੋਂ ਉਤਰਿਆ ਸੀ। ਇਸ ਦੌਰਾਨ ਏਅਰਪੋਰਟ ’ਤੇ ਤੈਨਾਤ ਮੈਡੀਕਲ ਟੀਮ ਨੂੰ ਜਾਂਚ ਦੌਰਾਨ ਇਸ ਯਾਤਰੀ ’ਚ ਇਬੋਲਾ ਦੇ ਲੱਛਣ ਨਜ਼ਰ ਆਏ।

WRITTEN BY