ਨਵੀਂ ਦਿੱਲੀ, 10 ਅਗਸਤ (ਪੀ. ਟੀ)- ਵੱਖ-ਵੱਖ ਵਰਗਾਂ ਦੀਆਂ ਔਰਤਾਂ ਤੇ ਬੱਚਿਆਂ ਨੇ ਅੱਜ ਰੱਖੜੀ ਦੇ ਤਿਓਹਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁੱਟ ‘ਤੇ ਰੱਖੜੀ ਬੰਨ੍ਹੀ। ਮੋਦੀ ਨੇ ਆਪਣੇ ਸੰਦੇਸ਼ ‘ਚ ਰੱਖੜੀ ਦੇ ਤਿਓਹਾਰ ਦੀ ਵਧਾਈ ਦਿੱਤੀ। ਇਸ ਮੌਕੇ ਵਾਰਾਣਸੀ ਦੀਆਂ ਵਿਧਵਾਵਾਂ, ਭਾਜਪਾ ਮਹਿਲਾ ਮੋਰਚਾ, ਦਿੱਲੀ ਸਿੱਖ ਪ੍ਰਤੀਨਿਧੀ ਸਭਾ ਸਮੇਤ ਵੱਖ-ਵੱਖ ਸੰਗਠਨਾਂ ਦੀਆਂ ਮਹਿਲਾ ਮੈਂਬਰਾਂ, ਸਕੂਲੀ ਬੱਚਿਆਂ ਤੇ ਹੋਰਾਂ ਨੇ ਮੋਦੀ ਦੇ ਰੱਖੜੀ ਬੰਨ੍ਹੀ। ਘੱਟ ਗਿਣਤੀਆਂ ਦੇ ਮਾਮਲਿਆਂ ਦੀ ਮੰਤਰੀ ਨਜ਼ਮਾ ਹੇਪਤੁੱਲਾ ਤੇ ਸਾਧਵੀ ਰਿਤੰਭਰਾ ਨੇ ਵੀ ਪ੍ਰਧਾਨ ਮੰਤਰੀ ਦੇ ਰੱਖੜੀ ਬੰਨ੍ਹੀ ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਵੀ ਦੇਸ਼ ਵਾਸੀਆਂ ਨੂੰ ਰੱਖੜੀ ਦੇ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ।
ਔਰਤਾਂ ਅਤੇ ਬੱਚਿਆਂ ਨੇ ਮੋਦੀ ਦੇ ਬੰਨ੍ਹੀ ਰੱਖੜੀ



