Skip to content
Independent perspectives. Global stories.
BREAKING

ਅਡਵਾਨੀ ਵੱਲੋਂ ਮੋਦੀ ਦੀ ਤਾਰੀਫ

Share this story

Page-3_16 ਭਾਜਪਾ ਦੇ ਚੋਟੀ ਦੇ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਕੌਮੀ ਪਰਿਸ਼ਦ ਦੀ ਬੈਠਕ ਵਿੱਚ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਦੀ ਇੱਕ ਵਾਰ ਫਿਰ ਖੁੱਲ੍ਹ ਕੇ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੌਮੀ ਪਰਿਸ਼ਦ ਦੇ ਅਜਲਾਸ ਦਾ ਪ੍ਰਬੰਧ ਕੀਤਾ ਗਿਆ ਹੈ ਉਸ ਤੋਂ ਉਹ ਸ੍ਰੀ ਮੋਦੀ ਦੀ ਮੈਨੇਜਮੈਂਟ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਵਿਵਸਥਾ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਇਸ ਸਮੇਂ ਸਹੀ ਹੱਥਾਂ ਵਿੱਚ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਮੋਦੀ ਦਾ ਕਈਂ ਵਾਰ ਨਾਂ ਲਿਆ। ਪਾਰਟੀ ਵਿਧ ਡਿਫਰੈਂਸ ਦਾ ਦਾ ਜ਼ਿਕਰ ਕਰਦੇ ਹੋਏ ਸ੍ਰੀ ਅਡਵਾਨੀ ਨੇ ਕਿਹਾ ਕਿ ਜਦੋਂ ਸ੍ਰੀ ਅਟਲ ਬਿਹਾਰੀ ਵਾਜਪਈ ਨੇ ਇਸ ਸੰਗਠਨ ਨੂੰ ਮੌਜੂਦਾ ਸਵਰੂਪ ਦਿੱਤਾ ਸੀ ਤਾਂ ਇਹੋ ਪਰਿਕਲਪਨਾ ਸੀ ਕਿ ਸਾਡੀ ਪਾਰਟੀ ਦਾ ਢੰਗ ਅਤੇ ਮਕਸਦ ਵੱਖਰਾ ਹੋਵੇਗਾ। ਉਨ੍ਹਾਂ ਨੇ ਇਸ ਦੌਰਾਨ ਪਾਰਟੀ ਦੇ ਗਠਨ ਵਿੱਚ ਸੰਘ ਦੀ ਭੂਮਿਕਾ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ।

WRITTEN BY