Skip to content
Independent perspectives. Global stories.
BREAKING

ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਚੰਗੇ ਸਬੰਧ ਬਣਾਉਣ ਦਾ ਸਮਾਂ : ਨਵਾਜ਼ ਸ਼ਰੀਫ

Share this story

Page-3_24 ਇਸਲਾਮਾਬਾਦ 9 ਅਗਸਤ (ਪੀ. ਟੀ)- ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੁੱਖ ਪ੍ਰਗਟ ਕੀਤਾ ਹੈ ਕਿ ਪਾਕਿਸਤਾਨ ਦੇ ਆਪਣੇ ਪ੍ਰਮੁੱਖ ਗਵਾਂਢੀ ਮੁਲਕ ਭਾਰਤ ਨਾਲ ਮਾੜੇ ਸਬੰਧ ਹਨ। ਉਨ੍ਹਾਂ ਕਿਹਾ ਹੈ ਕਿ ਹੁਣ ਸਮਾਂ ਦੋਨਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਬਣਾਉਣ ਦਾ ਹੈ। ਇਥੇ ਕੌਮੀ ਸੁਰਖਿਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅਪ੍ਰਸੰਨਤਾ ਪ੍ਰਗਟ ਕੀਤੀ ਕਿ ਪਾਕਿਸਤਾਨ ਦੇ ਗਵਾਂਢੀਆਂ ਨਾਲ ਚੰਗੇ ਸਬੰਧ ਨਹੀਂ ਹਨ। ਇਸ ਕਾਨਫਰੰਸ ਵਿਚ ਮੰਤਰੀਆਂ, ਮੁੱਖ ਮੰਤਰੀਆਂ, ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ, ਫੌਜ ਮੁੱਖੀ ਜਨਰਲ ਰਹੀਲ ਸ਼ਰੀਫ ਤੇ ਆਈ.ਐਸ.ਆਈ ਮੁੱਖੀ ਲੈਫ ਜਨਰਲ ਜ਼ਹੀਰਉਲ ਇਸਲਾਮ ਸਮੇਤ ਹੋਰ ਸੀਨੀਅਰ ਸਿਵਲ ਤੇ ਫੌਜੀ ਅਧਿਕਾਰੀਆਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਭਾਰਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ

ਹੈ ਕਿ ਇਸ ਗਵਾਂਢੀ ਮੁਲਕ ਨਾਲ ਚੰਗੇ ਸਬੰਧ ਹੋਣ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਵਿਦੇਸ਼ ਸੱਕਤਰਾਂ ਵਿਚਾਲੇ ਹੋਣ ਵਾਲੀ ਮੀਟਿੰਗ ਨਾਲ ਸਬੰਧਾਂ ਵਿਚ ਸੁਧਾਰ ਹੋਵੇਗਾ। ਸ਼ਰੀਫ ਨੇ ਹੋਰ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਨਾਲ ਵੀ ਸਬੰਧਾਂ ਨੂੰ ਬੇਹਤਰ ਬਣਾਉਣਾ ਚਹੁੰਦਾ ਹੈ ਤੇ ਆਸ ਹੈ ਕਿ ਨਵੇਂ ਆਗੂ ਉਨ੍ਹਾਂ ਨਾਲ ਸਹਿਯੋਗ ਕਰਨਗੇ। ਨਵਾਜ਼ ਸ਼ਰੀਫ ਨੇ ਮੌਲਵੀ ਤਾਹਿਰ ਉਲ ਕਾਦਰੀ ਦੀ ਅਲੋਚਨਾ ਕੀਤੀ ਜੋ ਪ੍ਰਦਰਸ਼ਨਾਂ ਦੁਆਰਾ ਸਰਕਾਰ ਨੂੰ ਚੁਨੌਤੀ ਦੇ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ ਹਨ।

WRITTEN BY