Skip to content
Independent perspectives. Global stories.
BREAKING

ਈਬੋਲਾ ਵਾਈਰਸ ਦੇ ਪ੍ਰਕੋਪ ਦੇ ਚੱਲਦਿਆਂ ਨਾਈਜੀਰੀਆ ਨੇ ਐਲਾਨਿਆ ਰਾਸ਼ਟਰੀ ਸੰਕਟ

Share this story

Page-3_36 ਆਬੂਜਾ, 9 ਅਗਸਤ (ਪੀ. ਟੀ)- ਨਾਈਜੀਰੀਆ ਦੇ ਰਾਸ਼ਟਰਪਤੀ ਗੁਡਲਕ ਜੋਨਾਥਨ ਨੇ ਈਬੋਲਾ ਵਾਈਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ‘ਚ ਰਾਸ਼ਟਰੀ ਸੰਕਟ ਦਾ ਐਲਾਨ ਕੀਤਾ ਹੈ। ਸਿਹਤ ਮੰਤਰਾਲਾ ਵੱਲੋਂ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਜੋਨਾਥਨ ਦੇ ਦਫ਼ਤਰ ਨੇ ਇੱਕ ਬਿਆਨ ‘ਚ ਐਮਰਜੈਂਸੀ ਐਲਾਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸਬੰਧਿਤ ਏਜੰਸੀਆਂ ਈਬੋਲਾ ਵਾਈਰਸ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਪ੍ਰੋਟੋਕਾਲ ਦੇ ਅਨੁਸਾਰ ਸਾਰੇ ਸੰਭਾਵਿਤ ਕਦਮਾਂ ਨੂੰ ਯਕੀਨੀ ਬਣਾਵੇਗੀ।

WRITTEN BY