ਨਵੀਂ ਦਿੱਲੀ, 8 ਅਗਸਤ (ਪੀ. ਟੀ)- ਅੱਜ ਸੁਪਰੀਮ ਕੋਰਟ ਨੇ ਕਾਂਗਰਸ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਦੇਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਕਿ ਉਹ ਜਨਹਿਤ ਪਟੀਸ਼ਨ ਦੀ ਆੜ ਹੇਠ ਦਾਇਰ ਪਟੀਸ਼ਨ ‘ਤੇ ਰਾਜਸੀ ਮੁੱਦਿਆਂ ਬਾਰੇ ਫ਼ੈਸਲਾ ਨਹੀਂ ਕਰ ਸਕਦੀ। ਇਕ ਵਕੀਲ ਵਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਚੀਫ ਜਸਟਿਸ ਆਰ. ਐਮ. ਲੋਢਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਦਨ ਵਿਚ ਸਪੀਕਰ ਦਾ ਫ਼ੈਸਲਾ ਨਿਆਂਇਕ ਜਾਇਜ਼ੇ ਦੇ ਘੇਰੇ ਹੇਠ ਨਹੀਂ ਆਉਂਦਾ। ਬੈਂਚ ਨੇ ਕਿਹਾ ਕਿ ਧਾਰਾ 32 ਤਹਿਤ ਅਸੀਂ ਇਥੇ ਰਾਜਸੀ ਮੁੱਦਿਆਂ ਦੇ ਫ਼ੈਸਲੇ ਕਰਨ ਲਈ ਨਹੀਂ ਬੈਠੇ।



