Skip to content
Independent perspectives. Global stories.
BREAKING

ਕਾਂਗਰਸ ਦਾ ਮੁੱਖ ਏਜੰਡਾ ਵਿਕਾਸ ਅਤੇ ਨਸ਼ਾ ਮੁਕਤ ਪੰਜਾਬ: ਪ੍ਰਨੀਤ ਕੌਰ।

Share this story

Page-1_30 ਪਟਿਆਲਾ, 6 ਅਗਸਤ (ਪੀ. ਟੀ)- ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੀ ਵਾਇਸ ਪ੍ਰਧਾਨ ਅਤੇ ਪੁੱਡਾ ਸੈਲ ਪੰਜਾਬ ਦੀ ਮੈਂਬਰ ਸ਼੍ਰੀਮਤੀ ਕਿਰਨ ਢਿਲੋਂ ਦੀ ਯੋਗ ਅਗਵਾਈ ਹੇਠ ਸਥਾਨਕ ਰੋਜ਼ ਐਵਨਿਊ ਵਿਖੇ ਕਾਂਗਰਸ ਦੀ ਇਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦੇਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਖ ਏਜੰਡਾ ਵਿਕਾਸ ਅਤੇ ਨਸ਼ਾ ਮੁਕਤ ਪੰਜਾਬ ਹੈ, ਕਿਉਂਕਿ ਪੰਜਾਬ ਵਿਕਾਸ ਦੇ ਪੱਖੋਂ ਬਹੁਤ ਪਿਛੜ ਗਿਆ ਹੈ ਅਤੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਨੌਜਵਾਨ ਮੁੰਡੇ ਨਸ਼ੇ ਦੀ ਗਿਰਫਤ ਵਿੱਚ ਆ ਚੁੱਕੇ ਹਨ। ਜਿਸ ਵੱਲ ਮੌਜ਼ੂਦਾ ਅਕਾਲੀ ਭਾਜਪਾ

ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ। ਇਸ ਮੌਕੇ ਸ੍ਰ. ਕੰਬੋਜ ਨੇ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਪੈਰਿਸ ਬਣਾਉਣ ਦਾ ਵਾਅਦਾ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਵਿਕਾਸ ਦੇ ਨਾਮ ਤੇ ਇਕ ਇੱਟ ਵੀ ਨਹੀਂ ਲਗਾ ਸਕੀ। ਇਸ ਮੌਕੇ ਪ੍ਰੇਮ ਕਿਸ਼ਨ ਪੁਰੀ, ਕੇ.ਕੇ. ਸ਼ਰਮਾ, ਜਸਵਿੰਦਰ ਜ਼ੁਲਕਾ, ਤਨਵੀਰ ਸਿੰਘ ਢਿਲੋਂ, ਜਸਮਨ ਢਿਲੋਂ, ਵਿਸ਼ਾਲ ਦੀਪ ਸਿੰਘ, ਗੁਰਜੀਤ ਸਿੰਘ ਔਜਲਾ, ਕਿਰਨਜੀਤ ਸਿੰਘ ਮਿੱਠਾ, ਰਣਵੀਰ ਸਿੰਘ ਖੁਡਿਆ, ਹਰਪ੍ਰੀਤ ਸਿੰਘ ਹੀਰੋ, ਰਾਹੁਲ ਮਹਿਰਾਜ, ਸੁਰਿੰਦਰ ਖਰੌੜ, ਦਲਜੀਤ ਚੀਮਾ, ਅਤੁਲ ਜੋਸ਼ੀ, ਅਸ਼ਵਨੀ ਸ਼ਰਮਾ ਅਤੇ ਅਮਰਜੀਤ ਸ਼ਰਮਾ, ਹਰਮਨ ਖਰੌੜ, ਮਨਸਿਮਰਤ ਰਿਆੜ, ਜਸਪਾਲ ਗੁਰੀ, ਮਨਪ੍ਰੀਤ ਥਿੰਦ ਆਦਿ ਕਾਂਗਰਸੀ ਅਹੁਦਾਦਾਰ ਅਤੇ ਮੈਂਬਰ ਹਾਜ਼ਰ ਸਨ।।

WRITTEN BY