ਮਹਿਲ ਕਲਾਂ, 22 ਜੁਲਾਈ (ਹਰਜਿੰਦਰ ਸਿੰਘ ਪੱਪੂ)-ਪਿਛਲੇ ਲੰਮੇ ਸਮੇਂ ਤੋਂ ਦੇਸ਼ ਅੰਦਰ ਬਲਾਤਕਾਰ, ਛੇੜਛਾੜ ਆਦਿ ਘਟਨਾਵਾਂ ਮੀਡੀਆਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ, ਜਿਸ ਨੂੰ ਲੈ ਕੇ ਦੇਸ਼ ਦੇ ਲੋਕਾਂ ਵੱਲੋਂ ਦੇਸ਼ ਦੀ ਹਕੂਮਤ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦੀ ਇੱਕ ਮਿਸ਼ਾਲ ਸਥਾਨਕ ਹਲਕੇ ਦੇ ਨੇੜਲੇ ਪਿੰਡ ਗਹਿਲ ਦੀ ਔਰਤ ਹਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਵੱਲੋਂ ਪੁਲਿਸ ਥਾਣਾ ਟੱਲੇਵਾਲ ਵਿਖੇ ਤਿੰਨ ਵਿਅਕਤੀਆਂ ਦੇ ਖਿਲਾਫ ਛੇੜ ਛਾੜ ਅਤੇ ਧੱਕੇ ਨਾਲ ਘਰ ਵਿੱਚ ਦਾਖਲ ਹੋਣ ਦਾ ਪਰਚਾ ਦਰਜ ਕੀਤੇ ਜਾਣ ਤੋਂ ਮਿਲਦੀ ਹੈ, ਜਾਣਕਾਰੀ ਪ੍ਰਾਪਤ ਕਰਨ ਲਈ ਜਦੋਂ ਟੱਲੇਵਾਲ ਦੇ ਥਾਣਾ ਮੁਖੀ ਹਰਵਿੰਦਰ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੀੜਤ ਹਰਦੀਪ ਕੌਰ ਦੇ ਬਿਆਨਾਂ ਦੇ ਅਧਾਰ ਉੁਪਰ ਜਗਰੂਪ ਸਿੰਘ (ਯੂਪਾ) ਸਪੁੱਤਰ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਨਾਮਧਾਰੀ ਸਾਉਣ ਸਿੰਘ, ਸੈਰੀ ਪੁੱਤਰ ਚਰਨ ਸਿੰਘ ਅਤੇ ਤੇਜਾ ਸਿੰਘ ਪੁੱਤਰ ਦਿਆਲ ਸਿੰਘ ਦੇ ਖਿਲਾਫ ਮੁੱਕਦਮਾਂ ਨੰਬਰ 32 ਧਾਰਾ 354/452, 34 ਆਈ.ਪੀ.ਸੀ. ਦੇ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ, ਜਦਕਿ ਕਿ ਪੀੜਤ ਔਰਤ ਵੱਲੋਂ ਦਰਜ ਕਰਵਾਏ ਬਿਆਨਾ ਕਿ ਇੱਕ ਧਾਰਮਿਕ ਵਿੱਦਿਅਕ ਸੰਸਥਾ ਦੇ ਪ੍ਰਧਾਨ ਦੇ ਭਤੀਜੇ ਜੋ ਕਿ ਯੂਥ ਅਕਾਲੀ ਆਗੂ ਵੀ ਹੈ, ਵੱਲੋਂ ਗਲਤ ਭਾਵਨਾਂ ਨਾਲ ਫੋਨ ਕੀਤੇ ਜਾਣ ਤੋਂ ਬਾਅਦ ਹੀ ਉੇਕਤ ਤਿੰਨੋਂ ਵਿਅਕਤੀ ਘਰ ਵਿੱਚ ਧੱਕੇ ਨਾਲ ਦਾਖ਼ਲ ਹੋਏ ਸਨ, ਨੂੰ ਕੇਸ਼ ਵਿੱਚ ਨਹੀਂ ਪਾਇਆ ਗਿਆ, ਜਿਸ ਨੂੰ ਲੈ ਕੇ ਪੀੜਤ ਔਰਤ ਹਰਦੀਪ ਕੌਰ ਅਤੇ ਉਸ ਦੇ ਪਤੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਯੂਥ ਅਕਾਲੀ ਆਗੂ ਵੱਲੋਂ ਗਲਤ ਭਾਵਨਾਂ ਨਾਲ ਫੋਨ ਕੀਤਾ ਗਿਆ ਸੀ, ਉਸਨੂੰ ਪੁਲਿਸ ਵੱਲੋਂ ਰਾਜਨੀਤਿਕ ਦਬਾਅ ਹੇਠ ਆਉਂਦਿਆਂ ਕੇਸ਼ ਵਿੱਚੋਂ ਬਾਹਰ ਰੱਖਿਆ ਗਿਆ ਹੈ, ਜਦਕਿ ਉਹਨਾਂ ਦਾ ਮੁੱਖ ਦੋਸ਼ੀ ਯੂਥ ਆਗੂ ਹੀ ਹੈ।



