ਨਵੀਂ ਦਿੱਲੀ, 2 ਅਗਸਤ (ਪੀ. ਟੀ)- ਵਿਸ਼ਵ ਵਪਾਰ ਸੰਗਠਨ ਸਮਝੌਤੇ ‘ਤੇ ਬਣੇ ਗਤੀਰੋਧ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਜਿੰਮੇਵਾਰੀ ਭਾਰਤ ਦੇ ਗਰੀਬ ਲੋਕਾਂ ਪ੍ਰਤੀ ਹੈ। ਭਾਰਤ ਦੌਰੇ ‘ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਨਾਲ ਬੈਠਕ ਦੌਰਾਨ ਮੋਦੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਗਰੀਬੀ ਨਾਲ ਨਜਿੱਠਣਾ ਇਕ ਵੱਡੀ ਚੁਣੌਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਜਿੰਮੇਵਾਰੀ ਇਸ ਸਮੱਸਿਆ ਨਾਲ ਨਜਿੱਠਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਨੂੰ ਇਸ ਚੁਣੌਤੀ ਨੂੰ ਸਮਝਣਾ ਚਾਹੀਦਾ ਹੈ।
ਮੇਰੀ ਸਰਕਾਰ ਦੀ ਜਿੰਮੇਵਾਰੀ ’ਚ ਪਹਿਲਾ ਹਨ ਭਾਰਤ ਦੇ ਗਰੀਬ ਲੋਕ : ਮੋਦੀ



