Skip to content
Independent perspectives. Global stories.
BREAKING

ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ

Share this story

Page-3_25 ਪਟਿਆਲਾ, 2 ਅਗਸਤ (ਪੀ. ਟੀ)- ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪਟਿਆਲਾ ‘ਚ ਖਾਲੀ ਹੋਈ ਵਿਧਾਨ ਸਭਾ ਸੀਟ ‘ਤੇ ਮਹਾਰਾਣੀ ਪਰਨੀਤ ਕੌਰ ਨੇ ਪਰਚਾ ਭਰ ਦਿੱਤਾ ਹੈ। ਸ਼ਨੀਵਾਰ ਨੂੰ ਪਰਨੀਤ ਕੌਰ ਨੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ ‘ਚ ਪਰਚਾ ਭਰਿਆ। ਇਸ ਮੌਕੇ ਕੈਪਟਨ ਨੇ ਬੋਲਦਿਆਂ ਕਿਹਾ ਕਿ ਵਿਕਾਸ ਦੇ ਮੁੱਦੇ ‘ਤੇ ਲੜੀਆਂ ਜਾਣ ਵਾਲੀਆਂ ਇਨ੍ਹਾਂ ਚੋਣਾਂ ‘ਚ ਕਾਂਗਰਸ ਹੀ ਜਿੱਤੇਗੀ। ਉਨ੍ਹਾਂ ਕਿਹਾ ਕਿ ਉਤਰਾਖੰਡ ਵਾਂਗ ਕਾਂਗਰਸ ਪੰਜਾਬ ਦੀਆਂ ਇਨ੍ਹਾਂ ਜ਼ਿਮਨੀ ਚੋਣਾਂ ‘ਚ ਜਿੱਤ ਹਾਸਲ ਕਰੇਗੀ। ਇਥੇ ਇਹ ਜ਼ਿਕਰਯੋਗ ਹੈ ਕਿ ਪਟਿਆਲਾ ਤੋਂ ਪਰਨੀਤ ਕੌਰ ਦਾ ਮੁਕਾਬਲਾ ਆਪ ਦੇ ਹਰਜੀਤ ਸਿੰਘ ਅਦਾਲਤੀਵਾਲਾ ਅਤੇ ਅਕਾਲੀ

ਦਲ ਦੇ ਭਗਵਾਨ ਦਾਸ ਜੁਨੇਜਾ ਨਾਲ ਹੈ।ਇਤਿਹਾਸਕ ਕਿਲੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ-ਪਟਿਆਲਾ ਵਿਧਾਨ ਸਭਾ ਸ਼ਹਿਰੀ ਦੀ ਜਿੰਮਣੀ ਚੋਣ ਦਾ ਚੌਣ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਾਬਕਾ ਕੇਂਦਰੀ ਵਿਦੇਸ਼ ਰਾਜਮੰਤਰੀ ਪ੍ਰਨੀਤ ਕੌਰ ਅਤੇ ਉਹਨਾ ਦੇ ਪਰਿਵਾਰ ਵੱਲੋਂ ਅੱਜ ਪਟਿਆਲਾ ਦੇ ਇਤਿਹਾਸਕ ਕਿਲ੍ਹੇ ਵਿਖੇ ਪਹੁੰਚ ਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਅਤੇ ਸ਼ਬਦ ਕੀਰਤਨ ਸਰਵਨ ਕੀਤਾ। ਇਸ ਤੋਂ ਉਪਰੰਤ ਉਹਨਾਂ ਨੇ ਆਪਣੀ ਜਿੱਤ ਦੀ ਕਾਮਨਾ ਕਰਦੇ ਹੋਏ ਕਿਲ੍ਹੇ ਵਿਖੇ ਜਲ ਰਹੀ ਅਖੰਡ ਜੋਤ ਤੇ ਮੱਥਾ ਟੇਕ ਕੇ ਆਸ਼ਿਰਵਾਦ ਪ੍ਰਾਪਤ ਕੀਤਾ। ਇਸ ਤੋਂ ਉਪਰੰਤ ਉਹ ਪਟਿਆਲਾ ਦੇ ਇਤਿਹਾਸਕ ਕਾਲੀ ਮੰਦਰ, ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਪਹੁੰਚ ਕੇ ਵੀ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ਿਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਧਾਇਕ ਲਾਲ ਸਿੰਘ, ਹਰਦਿਆਲ ਸਿੰਘ ਕੰਬੋਜ, ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਬ੍ਰਿਜ ਲਾਲ ਗੋਇਲ, ਚੌਧਰੀ ਨਿਰਮਲ ਸਿੰਘ ਭੱਟੀਆਂ, ਪ੍ਰੇਮ ਕ੍ਰਿਸ਼ਨ ਪੁਰੀ, ਕੇ.ਕੇ. ਸ਼ਰਮਾ, ਸੰਜੀਵ ਸ਼ਰਮਾ ਬਿੱਟੂ, ਜਸਵਿੰਦਰ ਜੁਲਕਾ, ਅਮਰਜੀਤ ਕੌਰ ਭੱਠਲ, ਕੇ.ਕੇ. ਮਲਹੋਤਰਾ, ਵੇਦ ਕਪੂਰ, ਅਨਿਲ ਮੰਗਲਾ, ਕੇ.ਕੇ. ਸਹਿਗਲ, ਰਾਜਿੰਦਰ ਸ਼ਰਮਾ ਐਮ.ਸੀ., ਗੁਰਪ੍ਰੀਤ ਸਿੰਘ ਬਵੇਜਾ, ਕੁਲਵਿੰਦਰ ਸਿੰਘ ਲਵਲੀ, ਕਰਨ ਪੁਰੀ, ਪ੍ਰਾਣ ਸੱਭਰਵਾਲ, ਰਾਜੇਸ਼ ਮੰਡੋਰਾ, ਗੋਪੀ ਰੰਗੀਲਾ, ਵਿਜੈ ਕੁਮਾਰ ਕੂਕਾ, ਜਸਪਾਲ ਰਾਜ ਜਿੰਦਲ, ਦਲਜੀਤ ਸਿੰਘ ਚਹਿਲ, ਐਸ.ਐਸ. ਵਾਲੀਆ, ਅਸ਼ਵਨੀ ਕਪੂਰ ਮਿੱਕੀ, ਅਤੁਲ ਜੋਸ਼ੀ, ਹਰੀਸ਼ ਕਪੂਰ, ਸੋਨੂੰ ਸੰਗਰ, ਟੋਨੀ ਗੋਇਲ, ਰੋਸ਼ਾ ਸਿੰਘ ਆਦਿ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

WRITTEN BY