Skip to content
Independent perspectives. Global stories.
BREAKING

ਯੂਨੀਅਨ ਕਾਰਬਾਈਡ ‘ਤੇ ਪ੍ਰਦੂਸ਼ਣ ਲਈ ਮੁਕੱਦਮਾ ਨਹੀਂ -ਅਮਰੀਕੀ ਅਦਾਲਤ

Share this story

ਨਿਊਯਾਰਕ, 1 ਅਗਸਤ (ਪੀ. ਟੀ)- 1984 ਦੇ ਭੁਪਾਲ ਗੈਸ ਪੀੜ੍ਹਤਾਂ ਨੂੰ ਝਟਕਾ ਦਿੰਦੇ ਹੋਏ ਅੱਜ ਅਮਰੀਕੀ ਅਦਾਲਤ ਨੇ ਕਿਹਾ ਹੈ ਕਿ ਕੈਮੀਕਲ ਪਲਾਂਟ ਤੋਂ ਹੋ ਰਹੇ ਵਿਗਾੜ ਲਈ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ (ਯੂ.ਸੀ.ਸੀ.) ‘ਤੇ ਮੁਕੱਦਮਾ ਨਹੀਂ ਕੀਤਾ ਜਾ ਸਕਦਾ। ਇਕ ਗੈਰ-ਸਰਕਾਰੀ ਸੰਗਠਨ ‘ਅਰਥਰਾਈਟਸ ਇੰਟਰਨੈਸ਼ਨਲ‘ ਨੇ ਭੁਪਾਲ ਵਾਸੀਆਂ ਤਰਫ਼ੋਂ ਕੈਮੀਕਲ ਪਲਾਂਟ ਕਾਰਨ ਉਥੇ ਦੂਸ਼ਿਤ ਹੋ ਰਿਹਾ ਪਾਣੀ ਤੇ ਮਿੱਟੀ ਦਾ ਹਵਾਲਾ ਦਿੰਦੇ ਹੋਏ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ‘ਚ ਕੇਸ ਦਰਜ ਕੀਤਾ ਸੀ। ਸੰਗਠਨ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਅਨੁਸਾਰ ਯੂ.ਸੀ.ਸੀ. ‘ਤੇ ਮੁਕੱਦਮਾ ਦਰਜ ਨਹੀਂ ਹੋ ਸਕਦਾ ਜਦੋਂ ਕਿ ਸਬੂਤਾਂ ਅਨੁਸਾਰ ਪਲਾਂਟ ਦੀ ਉਸਾਰੀ ਦਾ ਪ੍ਰਬੰਧ ਕੰਪਨੀ ਦੇ ਮੁਲਾਜ਼ਮ ਵਲੋਂ ਕੀਤਾ ਗਿਆ ਸੀ। ਅਰਥਰਾਈਟਸ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਕੰਪਨੀ ਵਿਰੁੱਧ ਕਾਫ਼ੀ ਸਬੂਤ ਹਨ ਜੋ ਕਿ ਅਦਾਲਤ ਦੇ ਇਸ ਗਲਤ ਫ਼ੈਸਲੇ ਨੂੰ ਬਦਲਣ

ਲਈ ਕਾਫ਼ੀ ਹਨ। ਇਕ ਕੇਸ ‘ਚ ਮੱਧ ਪ੍ਰਦੇਸ਼ ਜਿਸ ਨੇ ਪਲਾਂਟ ਲਈ ਇਹ ਜਗ੍ਹਾ ਲਈ ਸੀ, ਨੂੰ ਵੀ ਦੋਸ਼ੀ ਦੱਸਿਆ ਗਿਆ ਤੇ ਮੰਗ ਕੀਤੀ ਗਈ ਸੀ ਕਿ ਇਹ ਸੂਬਾ ਵੀ ਇਸ ਜਗ੍ਹਾ ਨੂੰ ਸਾਫ਼ ਕਰਨ ਲਈ ਸਹਿਯੋਗ ਕਰੇ। ਅਮਰੀਕਾ ਦੇ ਜ਼ਿਲ੍ਹਾ ਜੱਜ ਜੋਹਨ ਕੈਨਨ ਨੇ ਆਪਣੇ 45 ਸਫ਼ਿਆਂ ਦੇ ਫ਼ੈਸਲੇ ‘ਚ ਕਿਹਾ ਕਿ ਪੀੜ੍ਹਤ ਇਹੀ ਰਾਹਤ ਮੰਗਦੇ ਹਨ। ਮੁਕਤਸਰ ਦੇ ਸਰਕਾਰੀ ਕਾਲਜ ‘ਚ ਚੱਲੀ ਗੋਲੀ, ਇਕ ਦੀ ਮੌਤਮੁਕਤਸਰ, 1 ਅਗਸਤ (ਪੀ. ਟੀ)- ਪੰਜਾਬ ‘ਚ ਮੁਕਤਸਰ ਦੇ ਸਰਕਾਰੀ ਕਾਲਜ ‘ਚ ਸ਼ੁੱਕਰਵਾਰ ਨੂੰ ਗੋਲੀ ਚੱਲਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ। ਕਾਲਜ ‘ਚ ਵਿਦਿਆਰਥੀ ਯੂਨੀਆਨਾਂ ਵਿਚਕਾਰ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਕਾਲਜ ‘ਚ ਪੜ੍ਹਦੇ ਅਬੋਹਰ

WRITTEN BY