Skip to content
Independent perspectives. Global stories.
BREAKING

ਤਾਈਵਾਨ ਵਿਚ ਜਬਰਦਸਤ ਗੈਸ ਧਮਾਕਿਆਂ ’ਚ 25 ਮੌਤਾਂ, 270 ਜ਼ਖਮੀ

Share this story

Page-1_28 ਤਾਈਪੇ 1 ਅਗਸਤ (ਪੀ. ਟੀ)-ਤਾਈਵਾਨ ਦੇ ਦੱਖਣੀ ਸ਼ਹਿਰ ਕਾਓਸਿਉਂਗ ਵਿਚ ਗੈਸ ਰਿਸਣ ਕਾਰਨ ਹੋਏ ਜਬਰਦਸਤ ਧਮਾਕਿਆਂ ਵਿਚ 25 ਵਿਅਕਤੀ ਮਾਰੇ ਗਏ ਤੇ 270 ਹੋਰ ਜ਼ਖਮੀ ਹੋ ਗਏ। ਧਮਾਕਿਆਂ ਕਾਰਨ ਆਸ ਪਾਸ ਦੀਆਂ ਇਮਾਰਤਾਂ ਨੂੰ ਅੱਗ ਲੱਗ ਗਈ ਤੇ ਦੁਕਾਨਾਂ ਮਲਬੇ ਦੇ ਢੇਰ ਵਿਚ ਬਦਲ ਗਈਆਂ। ਬਚਾਅ ਅਧਿਕਾਰੀਆਂ ਅਨੁਸਾਰ ਅੱਗ ‘ਤੇ ਕਾਬੂ ਪਾਉਣ ਲਈ ਪੁਲਿਸ ਤੇ ਫੌਜ ਦੀ ਮਦਦ ਵੀ ਲਈ ਗਈ ਹੈ। ਅੱਧੀ ਰਾਤ ਹੋਏ ਧਮਾਕਿਆਂ ਕਾਰਨ ਲੋਕਾਂ ਵਿਚ ਹਫੜਾ ਦਫੜੀ ਮਚ ਗਈ। ਮ੍ਰਿਤਕਾਂ ਵਿਚ ਅੱਗ ਬੁਝਾਊ ਅਮਲੇ ਦੇ 4 ਮੈਂਬਰ ਵੀ ਸ਼ਾਮਿਲ ਹਨ। ਮੀਡੀਆ ਰਿਪੋਰਟਾਂ ਅਨੁਸਾਰ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਲੋਕ ਮਲਬੇ ਦੇ ਹੇਠਾਂ ਦੱਬੇ ਹੋ ਸਕਦੇ ਹਨ। ਸਥਾਨਕ ਵਾਸੀਆਂ ਨੇ ਦਸਿਆ ਕਿ ਧਮਾਕਿਆਂ ਕਾਰਨ ਇਮਾਰਤਾਂ ਹਿੱਲ ਗਈਆਂ।

WRITTEN BY