ਚੰਡੀਗੜ੍ਹ, 30 ਜੁਲਾਈ (ਪੀ. ਟੀ)- ਪੰਜਾਬ ਚੌਲ ਉਤਪਾਦਨ ਵਧਾਉਣ, ਚੌਲ ਗੁਣਵੱਤਾ, ਮਿ¦ਿਗ, ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ ਢਾਂਚਾ ਵਿਕਸਤ ਕਰਨ ਸਣੇ ਆਨਲਾਈਨ ਪ੍ਰਣਾਲੀ ਸਥਾਪਤ ਕਰਨ ਲਈ ਘਾਨਾ ਗਣਰਾਜ ਦੀ ਹਰ ਸੰਭਵ ਮਦਦ ਕਰੇਗਾ। ਇਹ ਭਰੋਸਾ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਪੰਜਾਬ ਭਵਨ ਵਿਖੇ ਘਾਨਾ ਦੇ ਊਰਜਾ ਤੇ ਪੈਟਰੋਲੀਅਮ ਡਿਪਟੀ ਮੰਤਰੀ ਸ੍ਰੀ ਬੈਂਜਾਮਿਨ ਦੁਗਾਦੂ ਨਾਲ ਮੁਲਾਕਾਤ ਦੌਰਾਨ ਪ੍ਰਗਟਾਇਆ। ਦੋਹਾਂ ਮੁਲਕਾਂ ਵਿੱਚ ਖੇਤੀ ਆਧਾਰਤ ਧੰਦਿਆਂ ਵਿੱਚ ਆਪਸੀ ਤਾਲਮੇਲ ਵਧਾਉਣ ਸਬੰਧੀ ਹੋਈ ਮੁਲਾਕਾਤ ਦੌਰਾਨ ਸ੍ਰੀ ਦੁਗਾਦੂ ਨੇ ਸ੍ਰੀ ਕੈਰੋਂ ਨੂੰ ਜਾਣੂ ਕਰਵਾਇਆ, ‘‘ਪੰਜਾਬ ਚੌਲਾਂ ਦੀ ਖ਼ਰੀਦ, ਉਤਪਾਦਨ, ਗੁਣਵੱਤਾ, ਮਿ¦ਿਗ,
ਰੱਖ-ਰਖਾਅ ਅਤੇ ਖ਼ਰੀਦ ਪਿੱਛੋਂ ਦੀ ਆਨਲਾਈਨ ਨਿਗਰਾਨ ਪ੍ਰਣਾਲੀ ਪੱਖੋਂ ਏਸ਼ੀਆ ਵਿੱਚ ਸਭ ਤੋਂ ਵਧੀਆ ਸੂਬਾ ਹੈ ਅਤੇ ਸਾਡੇ ਦੇਸ਼ ਨੂੰ ਇਸ ਖੇਤਰ ਵਿੱਚ ਪੰਜਾਬ ਦੇ ਸਹਿਯੋਗ ਦੀ ਬਹੁਤ ਲੋੜ ਹੈ।’’ ਸ੍ਰੀ ਦੁਗਾਦੂ ਨੇ ਦੱਸਿਆ ਕਿ ਦੇਸ਼ ਨੂੰ ਖ਼ੁਰਾਕ ਦੇ ਖੇਤਰ ’ਚ ਵਧੀਆ ਬੁਨਿਆਦੀ ਢਾਂਚੇ ਅਤੇ ਤਕਨੀਕ ਲੋੜੀਂਦੇ ਹਨ ਅਤੇ ਪੰਜਾਬ ਇਸ ਖੇਤਰ ਵਿੱਚ ਅਦਾਨ-ਪ੍ਰਦਾਨ ਰਾਹੀਂ ਸਹਿਯੋਗ ਦੇ ਸਕਦਾ ਹੈ। ਇਸ ਸਬੰਧੀ ਸ੍ਰੀ ਕੈਰੋਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਘਾਨਾ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਹੈ ਤਾਂ ਜੋ ਘਾਨਾ ਦੇਸ਼ ਵਿੱਚ ਗੁਣਵੱਤਾ ਵਾਲਾ ਚੌਲ ਪੈਦਾ ਕਰਨ ਦੇ ਨਾਲ-ਨਾਲ ਉਸ ਦੀ ਮਿ¦ਿਗ, ਸਾਂਭ-ਸੰਭਾਲ ਅਤੇ ਜਿਣਸ ਦਾ ਪ੍ਰੋਸੈਸਿੰਗ ਢਾਂਚਾ ਵਿਕਸਤ ਕੀਤਾ ਜਾ ਸਕੇ। ਸ੍ਰੀ ਦਗਾਦੂ ਨੇ ਦੱਸਿਆ ਕਿ ਘਾਨਾ ਵਿੱਚ ਕੋਕੋਆ (ਕੌਫ਼ੀ) ਦੀ ਫ਼ਸਲ ਕਾਫ਼ੀ ਤਾਦਾਦ ਵਿੱਚ ਹੁੰਦੀ ਹੈ ਪਰ ਖ਼ਰੀਦ ਪਿੱਛੋਂ ਰੱਖ-ਰਖਾਅ ਦਾ ਕੋਈ ਸੁਚਾਰੂ ਢਾਂਚਾ ਉਪਲਬਧ ਨਹੀਂ। ਇਸ ਸਬੰਧੀ ਵੀ ਸ੍ਰੀ ਕੈਰੋਂ ਨੇ ਘਾਨਾ ਨੂੰ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਇਸ ਦੌਰਾਨ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਸ੍ਰੀ ਬੈਂਜਾਮਿਨ ਦੁਗਾਦੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ। ਮੀਟਿੰਗ ਵਿੱਚ ਸ੍ਰੀ ਅਮਰਦੀਪ ਸਿੰਘ ਹਰੀ, ਸੀ.ਈ.ਓ., ਆਈ.ਪੀ.ਐਮ.ਸੀ. ਆਦਿ ਸਣੇ ਵਿਭਾਗ ਦੇ ਉਚ ਅਧਿਕਾਰੀ ਵੀ ਮੌਜੂਦ ਸਨ।



