ਚੰਡੀਗੜ੍ਹ, 27 ਜੁਲਾਈ ( ਨਾਗਪਾਲ) – ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਨਿਆਂ ਆਸ਼ੂਤੋਸ਼ ਮੋਹੰਤਾ ਨੇ ਅੱਜ ਇੱਥੇ ਹਰਿਆਣਾ ਰਾਜ ਭਵਨ ਵਿਚ ਆਯੋਜਿਤ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਸ੍ਰੀ ਕਪਤਾਨ ਸਿੰਘ ਸੋ¦ਕੀ ਨੂੰ ਹਰਿਆਣਾ ਦੇ ਨਵੇਂ ਰਾਜਪਾਲ ਵੱਜੋਂ ਅਹੁੱਦੇ ਤੇ ਭੇਦ ਗੁਪਤ ਰੱਖਣ ਦੀ ਸੁੰਹ ਦਿਲਵਾਈ । ਸੁੰਹ ਸਮਾਰੋਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਈ ਜੱਜ, ਟਰਾਂਸਪੋਰਟ ਮੰਤਰੀ ਆਫਤਾਬ ਅਹਿਮਦ, ਖੇਤੀਬਾੜੀ ਮੰਤਰੀ ਪਰਮਵੀਰ ਸਿੰਘ ਅਤੇ ਕੋਈ ਹੋਰ ਵਿਧਾਇਕ ਵੀ ਹਾਜ਼ਿਰ ਸਨ । ਸ੍ਰੀ ਕਪਤਾਨ ਸਿੰਘ ਸੋ¦ਕੀ ਮੱਧ ਪ੍ਰਦੇਸ਼ ਦੇ ਭਿੰਡ ਜਿਲੇ ਦੇ ਪਿੰਡ ਗਡਪਾੜਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਜਨਮ ਪਹਿਲੀ
ਜੁਲਾਈ, 1939 ਨੂੰ ਹੋਇਆ ਸੀ । ਉਹ ਪ੍ਰੋਸਟ-ਗੈਜੂਏਟ ਹਨ ਅਤੇ ਉਨ੍ਹਾਂ ਨੇ ਆਪਣੀ ਸਿੱਖਿਆ ਵਿਕਰਮ ਯੂਨੀਵਰਸਿਟੀ, ਉਜੈਨ ਅਤੇ ਮਹਾਰਾਣੀ ਲੱਛਮੀਬਾਈ ਕਾਲਜ, ਜਿਵਾਜੀ ਯੂਨੀਵਰਸਿਟੀ, ਗਵਾਲਿਅਰ ਤੋਂ ਪੂਰੀ ਕੀਤੀ । ਸ੍ਰੀ ਸੋ¦ਕੀ ਸਾਲ, 2009 ਵਿਚ ਰਾਜ ਸਭਾ ਲਈ ਸਾਂਸਦ ਚੁਣੇ ਗਏ ਸਨ ਅਤੇ 2012 ਵਿਚ ਫਿਰ ਤੋਂ ਰਾਜ ਸਭਾ ਲਈ ਚੋਣ ਹੋਈ। ਸੁੰਹ ਸਮਾਰੋਹ ਦੀ ਪ੍ਰਧਾਨਗੀ ਮੁੱਖ ਸਕੱਤਰ ਐਸ. ਸੀ. ਚੌਧਰੀ ਨੇ ਕੀਤੀ । ਇਸ ਮੌਕੇ ’ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਐਸ. ਐਸ. ਢਿੱਲੋਂ ਤੇ ਡਾ. ਕੇ. ਕੇ. ਖੰਡੇਲਵਾਲ, ਪ੍ਰਧਾਨ ਓਐਸਡੀ ਐਮ. ਐਸ. ਚੋਪੜਾ, ਰਾਜਨੀਤਿਕ ਸਲਾਹਕਾਰ ਪ੍ਰੋ. ਵਿਰੇਂਦਰ, ਹਰਿਆਣਾ ਦੀਆਂ ਯੂਨੀਵਰਸਿਟੀਆਂ ਦੇ ਵਾਇਸ-ਚਾਂਸਲਰ, ਕੇਂਦਰ ਸ਼ਾਸਿਤ ਰਾਜ, ਚੰਡੀਗੜ੍ਹ ਤੇ ਸੈਨਾ ਦੇ ਸੀਨੀਅਰ ਅਧਿਕਾਰੀ ਅਤੇ ਰਾਜਪਾਲ ਸੋ¦ਕੀ ਦੇ ਪਰਿਵਾਰ ਮੈਂਬਰ ਵੀ ਹਾਜ਼ਿਰ ਸਨ ।



