Skip to content
Independent perspectives. Global stories.
BREAKING

ਪੰਜਾਬ ਸਰਕਾਰ ਨੇ ਇਰਾਕ ਤੋਂ ਪਰਤੇ ਦਿਆ ਸਿੰਘ ਦੀ ਬਾਂਹ ਫੜ੍ਹੀ

Share this story

Page-1_42 ਚੰਡੀਗੜ੍ਹ, 27 ਜੁਲਾਈ (ਪੀ. ਟੀ)- ਪੰਜਾਬ ਸਰਕਾਰ ਨੇ ਇਰਾਕ ਤੋਂ ਪਰਤੇ ਦਿਆ ਸਿੰਘ ਨਾਮੀਂ ਇਕ ਵਿਅਕਤੀ ਨੂੰ ਉਸ ਦੇ ਘਰ ਤੱਕ ਪਹੁੰਚਾਉਣ ‘ਚ ਭਰਪੂਰ ਮਦਦ ਕੀਤੀ ਹੈ। ਇਹ ਵਿਅਕਤੀ ਹਾਲੇ 9 ਮਹੀਨੇ ਪਹਿਲਾਂ ਹੀ ਇਰਾਕ ਦੇ ਬਰੋਦਾ ਸ਼ਹਿਰ ‘ਚ ਐਸ.ਬੀ. ਇਰੈਕਟਰਾ ਨਾਮੀਂ ਕੰਪਨੀ ‘ਚ ਕੰਮ ਕਰਨ ਗਿਆ ਸੀ। ਬਦਹਾਲ ਹਾਲਤ ‘ਚ ਇੱਥੇ ਪੁੱਜੇ ਦਿਆ ਸਿੰਘ ਨੇ ਦੱਸਿਆ ਕਿ ਉਸ ਨੂੰ ਚਾਰ ਮਹੀਨੇ ਤੋਂ ਕੰਪਨੀ ਨੇ ਤਨਖਾਹ ਵੀ ਨਹੀਂ ਦਿੱਤੀ ਸੀ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦਿਆ ਸਿੰਘ ਨੂੰ ਖਰਾਬ ਸਿਹਤ ਦੇ ਚੱਲਦਿਆਂ ਨਫਜ ਹਸਪਤਾਲ, ਇਰਾਕ ਤੋਂ ਫਲਾਈਟ ਨੰਬਰ 431 ਰਾਹੀਂ ਨਵੀਂ ਦਿੱਲੀ ਭੇਜਿਆ ਗਿਆ ਸੀ। ਉੱਥੋਂ ਅੰਬੈਂਸੀ ਨੇ ਪੰਜਾਬ ਸਰਕਾਰ

ਨਾਲ ਰਾਬਤਾ ਬਣਾ ਕੇ ਦਿਆ ਸਿੰਘ ਨੂੰ ਰਾਜ ਸਰਕਾਰ ਹਵਾਲੇ ਕਰ ਦਿੱਤਾ। ਦਿਆ ਸਿੰਘ ਮੌਜੂਦਾ ਸਮੇਂ ਊਨਾ (ਹਿਮਾਚਲ ਪ੍ਰਦੇਸ਼) ‘ਚ ਰਹਿੰਦਾ ਹੈ।ਨਵੀਂ ਦਿੱਲੀ ਤੋਂ ਚੰਡੀਗੜ੍ਹ ਹਵਾਈ ਅੱਡੇ ‘ਤੇ ਪੁੱਜਣ ਤੋਂ ਪਹਿਲਾਂ ਹੀ ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਨੇ ਦਵਿੰਦਰ ਸਿੰਘ, ਨੋਡਲ ਅਫਸਰ ਦੀ ਡਿਊਟੀ ਦਿਆ ਸਿੰਘ ਨਾਲ ਤਾਲਮੇਲ ਬਣਾਉਣ ਲਈ ਲਗਾ ਦਿੱਤੀ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਹਵਾਈ ਅੱਡੇ ‘ਤੇ ਐਂਬੂਲੈਂਸ ਅਤੇ ਹੋਰ ਜ਼ਰੂਰੀ ਸਾਮਾਨ ਦਿਆ ਸਿੰਘ ਲਈ ਮੁਹੱਈਆ ਕਰਵਾਇਆ ਗਿਆ। ਸਵੇਰ ਦਾ ਨਾਸ਼ਤਾ ਕਰਵਾਉਣ ਤੋਂ ਬਾਅਦ ਦਿਆ ਸਿੰਘ ਨੂੰ ਪੰਜਾਬ ਸਰਕਾਰ ਦੇ ਖਰਚੇ ‘ਤੇ ਏ.ਸੀ. ਬੱਸ ਰਾਹੀਂ ਉਸਦੇ ਜੱਦੀ ਪਿੰਡ ਊਨਾ ਭੇਜਿਆ ਗਿਆ। ਘਰ ਪੁੱਜ ਕੇ ਦਿਆ ਸਿੰਘ ਨੇ ਕੰਟਰੋਲ ਰੂਮ ‘ਚ ਇਸ ਦੀ ਜਾਣਕਾਰੀ ਦਿੱਤੀ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਮਦਦ ਦੀ ਸ਼ਲਾਘਾ ਕੀਤੀ ਅਤੇ ਸ੍ਰੀ ਸੰਜੇ ਕੁਮਾਰ ਦਾ ਧੰਨਵਾਦ ਕੀਤਾ।

WRITTEN BY