Skip to content
Independent perspectives. Global stories.
BREAKING

ਗੱਡੀਆਂ ਵਾਲੀ ਤਾਰੋ ਗੀਤ ਨਾਲ ਮਕਬੂਲ ਹੋਇਆ ਗਾਇਕ- ਦਿਲਰਾਜ

Share this story

ਰਾਜੇਸ਼ ਰਿਖੀ
ਸੰਪਰਕ: 93565-52000
ਦਿਲਰਾਜ ਪੰਜਾਬੀ ਗਾਇਕੀ ਦਾ ਉਹ ਖਿੜਦਾ ਗੁਲਾਬ ਹੈ ਜੋ ਜੋਬਨ ਰੁੱਤੇ ਆਪਣੀ ਪਹਿਲੀ ਟੇਪ ‘ਦਿਲ ਤੋਂ ਦਿਲ ਤੱਕ’ ਵਿਚਲੇ ਗੀਤਕਾਰ ਬਚਨ ਬੇਦਿਲ,ਸਾਜਨ ਕੁਹਾਰ ਤੇ ਮਿੰਟੂ ਮਹਿਤਾਬ ਕੁਰੜ ਦੇ ਲਿਖੇ ਗੀਤ‘ਗੱਡੀਆਂ ਵਾਲੀ ਤਾਰੋ,ਚੰਨੀਏ ਨੀ ਚੰਨੀਏ,ਬੜੇ ਦੁੱਖੜੇ ਤੇ ਮੇਰੀ ਸਾਹਿਬਾ’ ਨੂੰ ਆਪਣੀ ਅਵਾਜ ਦੇ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਗੀਤ ਸੰਗੀਤ ਤੇ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਿਆ। 26 ਵਰ੍ਹੇ ਪਹਿਲਾ ਮੋਗਾ ਜਿਲ੍ਹੇ ਦੇ ਪਿੰਡ ਨਵਾਂ ਰਾਮੂਵਾਲਾ ਵਿਖੇ ਮਾਤਾ ਕੁਲਵਿੰਦਰ ਕੌਰ ਦੀ ਕੁੱਖੋ ਅਤੇ ਪਿਤਾ ਬਖਸੀਸ਼ ਸਿੰਘ ਦੇ ਘਰ ਪੈਦਾ ਹੋਏ ਦਿਲਰਾਜ ਨੂੰ ਆਪਣੇ ਪ੍ਰਾਇਮਰੀ ਸਕੂਲ਼ ਦੀ ਉਹ ਬਾਲ ਸਭਾ ਅੱਜ ਵੀ ਯਾਦ ਹੈ ਜਿੱਥੋਂ ਉਸਨੇ ਤੋਤਲੀ ਅਵਾਜ ਵਿੱਚ ਆਪਣੀ ਗਾਇਕੀ ਦਾ ਸਫਰ ਸੁਰੂ ਕੀਤਾ ਸੀ ਤੇ ਆਪਣੇ ਹੀ ਪਿੰਡ ਦੇ ਸਰਕਾਰੀ ਸਕੂਲ਼ ਤੋਂ ਹੁੰਦਾ ਹੋਇਆ ਇਹ ਸਫਰਡੀ.ਐਮ.ਕਾਲਜ ਮੋਗਾ ਵਿੱਚ ਪੂਰੇ ਜੋਬਨ ਤੇ ਸੀ ਜਿੱਥੇ ਤੱਕ ਦਿਲਰਾਜ ਯੂਨੀਵਰਸਿਟੀ ਪੱਧਰ ਤੱਕ ਪੂਰਾ ਨਾਮਨਾ ਖੱਟ ਲਿਆ ਸੀ।ਆਪਣੇ ਮਾਮਾ ਗਾਇਕ ਰਣਜੀਤ ਮਣੀ ਅਤੇ ਚਰਚਿਤ ਗੀਤਕਾਰ ਬਚਨ ਬੇਦਿਲ ਦੀ ਪ੍ਰੇਰਨਾ ਸਦਕਾ ਦਿਲਰਾਰ ਅੱਜ ਪੰਜਾਬੀ ਗਾਇਕੀ ਦੇ ਸਿਖਰਾਂ ਨੂੰ ਛੂਹਣ ਜਾ ਰਿਹਾ ਹੈ ਅਤੇ ਇਸ ਮੁਕਾਮ ਤੇ ਆ ਕੇ ਵੀ ਉਸਨੇ ਆਪਣਾ ਰੋਜ਼ਾਨਾਂ ਦਾ ਰਿਆਜ ਅਤੇ ਦੋਸਤਾਂ ਮਿੱਤਰਾਂ ਦਾ ਸਾਥ ਹਮੇਸ਼ਾ ਬਣਾ ਕੇ ਰੱਖਿਆ ਹੈ। ਦਿਲਰਾਜ ਜਲਦ ਹੀ ਸਾਜਨ ਕੁਹਾਰ ਯੂ.ਐਸ.ਏ.ਦੇ ਸਹਿਯੋਗ ਨਾਲ ਨਵੀਂ ਟੇਪ ਲੈ ਕੇ ਆ ਰਿਹਾ ਹੈ ਜਿਸ ਵਿੱਚ ਸਾਜਨ ਕੁਹਾਰ ਤੇ ਮਿੰਟੂ ਮਹਿਤਾਬ ਕੁਰੜ ਦੀ ਮਾਣਮੱਤੀ ਕਲਮ ਦੇ ਗੀਤ ਹਨ।ਸਾਫ ਸੁਥਰੀ ਅਤੇ ਪਰਿਵਾਰ ਵਿੱਚ ਬੈਠ ਕੇ ਸੁਣੀ ਜਾਣ ਵਾਲੀ ਗਾਇਕੀ ਦਾ ਹਾਮੀ ਅਤੇ ਉਸਤਾਦ ਗਾਇਕ ਬਰਕਤ ਸਿੱਧੂ ਤੋਂ ਪ੍ਰਭਾਵਿਤ ਦਿਲਰਾਜ ਪੰਜਾਬੀ ਗਾਇਕੀ ਵਿੱਚ ਉ¤ਚੀਆਂ ਬੁਲੰਦੀਆਂ ਛੂਹੇ ਅਜਿਹੀ ਸਾਡੀ ਕਾਮਨਾ ਹੈ।

WRITTEN BY