ਸ਼੍ਰੀ ਅਨੰਦਪੁਰ ਸਾਹਿਬ, 26 ਜੁਲਾਈ(ਦਵਿੰਦਰਪਾਲ ਸਿੰਘ): ਅਨੰਦਪੁਰ ਸਾਹਿਬ ਪ੍ਰੈੱਸ ਕਲੱਬ ਵਲੋਂ ਸਮਰਾਲਾ ਵਾਸੀ 60 ਸਾਲਾ ਪੱਤਰਕਾਰ ਸੰਤ ਪ੍ਰਕਾਸ਼ ਕਾਲੜਾ ਦਾ ਬੀਤੇ ਦਿਨੀਂ ਕੁਝ ਅਣਪਛਾਤੇ ਵਿਅੱਕਤੀਆਂ ਵਲੋਂ ਕੀਤੇ ਗਏ ਕਤਲ ਦਾ ਦੁਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਪੂਰਜ਼ੋਰ ਨਿੰਦਾ ਵੀ ਕੀਤੀ। ਪ੍ਰੈੱਸ ਕਲੱਬ ਨੇ ਪੰਜਾਬ ਸਰਕਾਰ ਤੋਂੰ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਪੱਤਰਕਾਰ ਨਰਿੰਦਰ ਸ਼ਰਮਾ, ਜਰਨੈਲ ਨਿੱਕੂਵਾਲ, ਸੁਰਿੰਦਰ ਸਿੰਘ ਸੋਨੀ, ਦਵਿੰਦਰਪਾਲ ਸਿੰਘ, ਸੁਖਵਿੰਦਰਪਾਲ ਸਿੰਘ ਸੁੱਖੂ, ਭੁਪਿੰਦਰ ਸਿੰਘ ਚਾਨਾ, ਰਾਜਪਾਲ ਆਂਗਰਾ, ਨੱਡਾ, ਮਧੂ ਸੂਦਨ, ਮਿੰਟੂ ਆਦਿ ਪੱਤਰਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।



