Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ਦਾਗੀ ਨੇਤਾਵਾਂ ਖਿਲਾਫ ਮੁਕੱਦਮੇ ਜਲਦ ਨਿਪਟਾਉਣ ਦੀ ਹਿਦਾਇਤ

Share this story

ਕੇਂਦਰ ਸੁਪਰੀਮ ਕੋਰਟ ਤੋਂ ਫਾਸਟ ਟਰੈਕ ਅਦਾਲਤਾਂ ਦੇ ਗਠਨ ਦੀ ਮੰਗ ਕਰੇਗਾ
Page-1_06 ਨਵੀਂ ਦਿੱਲੀ, 24 ਜੁਲਾਈ (ਪੀ. ਟੀ. ਲਾਇਵ)- ਕੇਂਦਰ ਸਰਕਾਰ ਨੇ ਦਾਗੀ ਨੇਤਾਵਾਂ ਖਿਲਾਫ ਲੰਬਿਤ ਅਪਰਾਧਿਕ ਮਾਮਲਿਆਂ ਦੀ ਜਲਦ ਸੁਣਵਾਈ ਕਰਨ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਖੁੱਦ ਇਹ ਚਾਹੁੰਦੇ ਹਨ ਕਿ ਨੇਤਾਵਾਂ ਖਿਲਾਫ ਚੱਲ ਰਹੇ ਵੱਖ-ਵੱਖ ਅਪਰਾਧਿਕ ਮਾਮਲਿਆਂ ਨੂੰ ਜਲਦ ਨਿਪਟਾਇਆ ਜਾਵੇ। ਸ੍ਰੀ ਮੋਦੀ ਨੇ ਕਨੂੰਨ ਮੰਤਰਾਲੇ ਨੂੰ ਆਖਿਆ ਹੈ ਕਿ ਸੰਸਦ ਮੈਂਬਰਾਂ ਖਿਲਾਫ ਲੰਬਿਤ ਅਪਰਾਧਿਕ ਮਾਮਲਿਆਂ ਦੀ ਜਲਦ ਸੁਣਵਾਈ ਲਈ ਪਹਿਲ ਕੀਤੀ ਜਾਵੇ। ਆਪਣੇ ਚੋਣ ਪ੍ਰਚਾਰ ਦੌਰਾਨ ਸ੍ਰੀ ਮੋਦੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ’ਚ ਆਉਂਦੇ ਹਨ ਤਾਂ ਉਸ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਭਾਜਪਾ ਸਰਕਾਰ ਦੇ ਬਣਨ ਉਪਰੰਤ ਇਸ ਪ੍ਰਕਾਰ ਦੇ ਕਦਮ

ਚੁੱਕੇ ਜਾਣਗੇ। ਤਾਂ ਕਿ ਲੋਕਾਂ ਨੂੰ ਸਾਫ ਸੁਥਰੀ ਸਰਕਾਰ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਪ੍ਰਕਾਰ ਦੀ ਰਾਜਨੀਤਕ ਦੁਸ਼ਮਣੀ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਕਰੇਗੀ ਸਗੋਂ ਕਾਨੂੰਨ ਆਪਣਾ ਕੰਮ ਕਰਗਾ ਅਤੇ ਸਾਰੇ ਦੋਸ਼ੀਆਂ ਨੂੰ ਉਨ੍ਹਾਂ ਦੇ ਮੁਕਾਮ ਤੱਕ ਪਹੁੰਚਾਇਆ ਜਾਵੇਗਾ। ਸਰਕਾਰ ਇਸ ਗੱਲ ਉਪਰ ਵੀ ਵਿਚਾਰ ਕਰ ਰਹੀ ਹੈ ਕਿ ਇਸ ਸਬੰਧੀ ਸੁਪਰੀਮ ਕੋਰਟ ਨੂੰ ਫਾਸਟ  ਟਰੈਕ ਅਦਾਲਤਾਂ ਦੇ ਗਠਨ ਲਈ ਬੇਨਤੀ ਕੀਤੀ ਜਾਵੇ। ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਜੁਆਈ ਸ੍ਰੀ ਰਾਬਰਟ ਵਾਡਰਾ ਦੇ ਮਾਮਲੇ ਵਿੱਚ ਵੀ ਸ੍ਰੀ ਮੋਦੀ ਨੇ ਕਿਹਾ ਹੈ ਕਿ ਕਾਨੂੰਨ ਇਸ ਮਾਮਲੇ ’ਚ ਵੀ ਆਪਣਾ ਕੰਮ ਕਰੇਗਾ ਅਤੇ ਸਰਕਾਰ ਅਦਾਲਤਾਂ ਦੇ ਕੰਮ ਵਿੱਚ ਕੋਈ ਦਖਲ ਨਹੀਂ ਕਰੇਗੀ। ਇਥੇ ਜ਼ਿਕਰਯੋਗ ਹੈ ਕਿ ਕਈਂ ਵੱਡੇ ਸਿਆਸੀ ਨੇਤਾਵਾਂ ਖਿਲਾਫ ਭ੍ਰਿਸ਼ਟਾਚਾਰ ਅਤੇ ਗੰਭੀਰ ਅਪਰਾਧਾਂ ਦੇ ਮੁਕੱਦਮੇ ਲੰਬਿਤ ਹਨ। ਅਜਿਹੇ ਨੇਤਾਵਾਂ ਵਿੱਚ ਵਾਈ ਐਸ ਆਰ ਕਾਂਗਰਸ ਦੇ ਮੁਖੀ ਜਗਨ ਮੋਹਨ ਰੈਡੀ, ਤਾਮਿਲਨਾਡੂ ਦੇ ਮੁੱਖ ਮੰਤਰੀ ਕੁਮਾਰੀ ਜੈਲਲਿਤਾ, ਮੋਦੀ ਦੇ ਕਰੀਬੀ ਅਤੇ ਵਰਤਮਾਨ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਸ਼ਾਮਲ ਹਨ। ਇਹ ਸਮਝਿਆ ਜਾ ਰਿਹਾ ਹੈ ਕਿ ਕਾਨੂੰਨ ਮੰਤਰਾਲੇ ਵੱਲੋਂ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਅਜਿਹੇ ਮੁਕੱਦਮਿਆਂ ਦੀ ਆਪਣੇ ਪੱਧਰ ’ਤੇ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਸੁਣਵਾਈ ਨੂੰ ਤੇਜ਼ ਕੀਤਾ ਜਾਵੇ। ਬੇਸ਼ੱਕ ਸਰਕਾਰ ਦੀ ਇਹ ਇੱਛਾ ਹੈ ਕਿ ਅਜਿਹੇ ਮੁਕੱਦਮਿਆਂ ਦੀ ਸੁਣਵਾਈ ਸਮਾਬੱਧ ਕੀਤੀ ਜਾਵੇ ਪ੍ਰੰਤੂ ਇਸ ਸਬੰਧੀ ਸਰਕਾਰ ਅੱਗੇ ਕਈਂ ਮੁਸ਼ਕਿਲਾਂ ਹਨ।

WRITTEN BY