ਨਵੀਂ ਦਿੱਲੀ, 23 ਜੁਲਾਈ (ਪੀ. ਟੀ)- ਸੀ. ਬੀ. ਆਈ. ਡਾਇਰੈਕਟਰ ਦੀ ਰਾਏ ਖਾਰਜ ਕਰਦੇ ਹੋਏ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਕਿ ਜਾਂਚ ਏਜੰਸੀ ਕੋਲ ਸਾਬਕਾ ਦੂਰ ਸੰਚਾਰ ਮੰਤਰੀ ਦਇਆਨਿਧੀ ਮਾਰਨ ਅਤੇ ਉਨ੍ਹਾਂ ਦੇ ਭਰਾ ਕਲਾਨਿਧੀ ਮਾਰਨ ਦੇ ਖਿਲਾਫ ਏਅਰ ਸੈੱਲ ਮੈਕਸਿਸ ਸੌਦੇ ‘ਚ ਦੋਸ਼ ਪੱਤਰ ਦਾਇਰ ਕਰਨ ਲਈ ਢੁੱਕਵੇਂ ਸਬੂਤ ਹਨ। ਹਾਲਾਂਕਿ ਸੀ.ਬੀ.ਆਈ. ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀ ਨੂੰ ਅਜੇ ਤੱਕ ਅਟਾਰਨੀ ਜਨਰਲ ਦੀ ਰਾਏ ਨਹੀਂ ਮਿਲੀ ਹੈ ਅਤੇ ਏਜੰਸੀ ਇਸ ਮਾਮਲੇ ‘ਚ ਉਨ੍ਹਾਂ ਦੀ ਰਾਏ ਅਨੁਸਾਰ ਚਲੇਗੀ। ਸਰਕਾਰ ‘ਚ ਉੱਚ ਪੱਧਰ ਦੇ ਅਹੁਦੇਦਾਰ ਸੂਤਰਾਂ ਨੇ ਕਿਹਾ ਕਿ ਰੋਹਤਗੀ ਨੇ ਆਪਣੀ ਰਾਏ ਭੇਜ ਦਿੱਤੀ ਹੈ।
ਦਇਆਨਿਧੀ ਮਾਰਨ ’ਤੇ ਦੋਸ਼ ਪੱਤਰ ਲਈ ਸੀ.ਬੀ.ਆਈ. ਕੋਲ ਢੁੱਕਵੇਂ ਸਬੂਤ



