Skip to content
Independent perspectives. Global stories.
BREAKING

ਭਾਰਤ ’ਚ ਹੈ ਦੁਨੀਆ ਦੀ ਹਰ ਤੀਸਰੀ ‘ਬਾਲਿਕਾ ਵਧੂ’ : ਸੰਯੁਕਤ ਰਾਸ਼ਟਰ

Share this story

Page-1_20 ਸੰਯੁਕਤ ਰਾਸ਼ਟਰ, 22 ਜੁਲਾਈ (ਪੀ. ਟੀ)- ਭਾਰਤ ਅਜੇ ਵੀ ਬਾਲ ਵਿਆਹ ਦੇ ਮਾਮਲੇ ‘ਚ ਦੁਨੀਆ ਦੇ ਉੱਘੇ ਦੇਸ਼ਾਂ ‘ਚ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁਨੀਆ ਦੀ ਹਰ ਤੀਸਰੀ ‘ਬਾਲਿਕਾ ਵਧੂ‘ ਭਾਰਤ ‘ਚ ਹੈ। ਯੂਨੀਸੈਫ ਦੀ ਰਿਪੋਰਟ ‘ਐਂਡਿੰਗ ਚਾਈਲਡ ਮੈਰਿਜ-ਪ੍ਰੋਗ੍ਰੈਸ ਐਂਡ ਪ੍ਰਾਸਪੈਕਟ‘ ਅਨੁਸਾਰ ਦੱਖਣੀ ਏਸ਼ੀਆ, ਉੱਪ ਸਹਾਰਾ ਅਫ਼ਰੀਕਾ ਤੇ ਭਾਰਤ ਬਾਲ ਵਿਆਹ ਦੇ ਮਾਮਲੇ ‘ਚ ਸਭ ਤੋਂ ਅੱਗੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁਨੀਆ ਭਰ ਦੀਆਂ ‘ਬਾਲ ਵਧੂਆਂ‘ ‘ਚ ਕਰੀਬ ਅੱਧੀ (42 ਫ਼ੀਸਦੀ) ਦੱਖਣ ਏਸ਼ੀਆ ‘ਚ ਹਨ। ਭਾਰਤ ‘ਚ ਦੁਨੀਆ ਦੀਆਂ ਇਕ ਤਿਹਾਈ ‘ਬਾਲ ਵਧੂ‘ ਹਨ। ਇਸ ਸਮੇਂ ਦੁਨੀਆ ਭਰ ‘ਚ 70 ਕਰੋੜ ਤੋਂ ਜ਼ਿਆਦਾ ਅਜਿਹੀਆਂ ਔਰਤਾਂ ਹਨ

ਜਿਨ੍ਹਾਂ ਦਾ ਵਿਆਹ 18 ਸਾਲ ਤੋਂ ਘੱਟ ਉਮਰ ਵਿਚ ਹੋਇਆ ਹੈ। ਬਾਲ ਵਿਆਹ ਦੇ ਮਾਮਲੇ ‘ਚ ਦੁਨੀਆ ਦੇ ਉੱਘੇ 10 ਦੇਸ਼ਾਂ ‘ਚ ਨਾਈਜੀਰੀਆ, ਬੰਗਲਾਦੇਸ਼, ਚਾਡ, ਮਾਲੀ, ਮੱਧ ਅਫ਼ਰੀਕੀ ਗਣਰਾਜ, ਭਾਰਤ, ਗਿਨੀ, ਇਥੋਪੀਆ, ਬੁਰਕਿਨਾ ਫਾਸੋ ਤੇ ਨਿਪਾਲ ਸ਼ਾਮਿਲ ਹਨ। ਭਾਰਤ ‘ਚ 20 ਤੋਂ 49 ਸਾਲ ਦੀ ਉਮਰ ਦੀਆਂ ਕਰੀਬ 27 ਫ਼ੀਸਦੀ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦਾ ਵਿਆਹ 15 ਸਾਲ ਤੋਂ ਘੱਟ ਉਮਰ ਵਿਚ ਹੋਇਆ। ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਵਿਆਹ ਦੀ ਔਸਤ ਉਮਰ 19 ਸਾਲ ਹੈ।਼

WRITTEN BY