Skip to content
Independent perspectives. Global stories.
BREAKING

ਸੋਨੀਆਂ ਗਾਂਧੀ ਦੇ ਇਸ਼ਾਰੇ ’ਤੇ ਹੁੱਡਾ ਸਰਕਾਰ ਸਿੱਖਾਂ ਨੂੰ ਵੰਡਣ ਦੀ ਕਰ ਰਹੀ ਏ ਕੋਸ਼ਿਸ਼ : ਭੂੰਦੜ

Share this story

Page-1_11 ਬੁਢਲਾਡਾ 17ਜੁਲਾਈ (ਦਵਿੰਦਰ ਸਿੰਘ ਕੋਹਲੀ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟੁਕੜਿਆਂ ਵਿਚ ਵੰਡਣ ਲਈ ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਇੱਕ ਡੂੰਘੀ ਸਾਜਿਸ ਹੈ ਜਿਸ ਨੂੰ ਕੋਈ ਵੀ ਸਿੱਖ ਬਰਦਾਸਤ ਨਹੀ ਕਰ ਸਕਦਾ।ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਰਾਜ ਸਭਾ ਦੇ ਮੈਬਰ ਸ੍ਰ: ਬਲਵਿੰਦਰ ਸਿੰਘ ਭੂੰਦੜ ਨੇ ਹਰਿਆਣਾ ਪ੍ਰਬੰਧਕ ਕਮੇਟੀ ਦੇ ਮੁੱਦੇ ਉੱਤੇ ਆਪਣਾ ਇੱਕ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਇਸ ਸਾਜਿਸ ਨੂੰ ਕਿਸੇ ਵੀ ਕੀਮਤ ਉੱਤੇ ਸਫਲ ਨਹੀ ਹੋਣ ਦਿੱਤਾ ਜਾਵੇਗਾ ਸ੍ਰੋਮਣੀ ਅਕਾਲੀ ਦਲ ਨੂੰ ਜੋ ਵੀ ਕਦਮ ਚੁੱਕਣਾ ਪਿਆ ਉਹ ਜਰੂਰ ਚੁੱਕਿਆ ਜਾਵੇਗਾ ਪਰ ਸਿੱਖਾਂ ਨੂੰ ਕਮਜੋਰ ਕਰਨ ਵਾਲੇ ਕਿਸੇ ਵੀ ਕਦਮ ਨੂੰ ਮਨਜੂਰ ਨਹੀ ਕੀਤਾ ਜਾਵੇਗਾ।ਸ੍ਰ: ਬਲਵਿੰਦਰ ਸਿੰਘ ਭੂੰਦੜ ਨੇ

ਵਿਸੇਸ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿਚ ਨਾਮੋਸੀ ਜਨਕ ਹਾਰ ਤੋਂ ਪੂਰੀ ਤਰ•ਾਂ ਬੁਖਲਾਹਟ ਵਿਚ ਚੱਲ ਰਹੀ ਹੈ ਉਹ ਹਰ ਪਾਸੇ ਸਥਾਨਕ ਲੋਕਾਂ ਨੂੰ ਧਰਮਾਂ, ਜਾਤਾਂ, ਫਿਰਕਿਆਂ, ਭਾਸ਼ਾਵਾਂ ਅਤੇ ਖੇਤਰਵਾਦ ਦੇ ਨਾਮ ਉੱਤੇ ਲੜਾਉਣ ਲਈ ਅੱਗੇ ਵਧ ਰਹੀ ਹੈ।ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਲਈ ਜੋ ਕਦਮ ਕਾਂਗਰਸ ਪਾਰਟੀ ਦੀ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਚੁੱਕਿਆ ਹੈ ਉਹ ਕਾਂਗਰਸ ਲਈ ਆਤਮਘਾਤੀ ਸਿੱਧ ਹੋਵੇਗਾ।ਹਰਿਆਣਾ ਅਤੇ ਕਾਂਗਰਸ ਦੇ ਸਿੱਖਾਂ ਵਿਚ ਵੰਡੀਆਂ ਪਾਉਣ ਲਈ ਜੋ ਕਾਂਗਰਸ ਆਏ ਦਿਨ ਭਰਕਾਹਟ ਭਰੀਆਂ ਕਾਰਵਾਈਆਂ ਕਰਨ ਲੱਗੀ ਹੋਈ ਹੈ ਉਹ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ।ਸੀਨੀਅਰ ਅਕਾਲੀ ਨੇਤਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹਰ ਸਿੱਖ ਚਾਹੁੰਦਾ ਹੈ ਕਿ ਸਿੱਖਾਂ ਵਿਚ ਏਕਤਾ ਬਣੀ ਰਹੇ ਪਰ ਅਕਾਲ ਤਖਤ ਤੋਂ ਬੇਮੁੱਖ ਹੋਏ ਕੁਝ ਭੁੱਲੜ ਵੀਰ ਕਾਂਗਰਸ ਦੇ ਹੱਥ ਠੋਕੇ ਬਣ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਮਾਇਤ ਕਰ ਰਹੇ ਹਨ ਜਿੰਨ•ਾਂ ਨੂੰ ਇਤਿਹਾਸ ਮਾਫ ਨਹੀ ਕਰੇਗਾ।ਉਨ•ਾਂ ਕਿਹਾ ਕਿ ਪਾਰਟੀ ਜਲਦੀ ਹੀ ਇਸ ਮੁੱਦੇ ਉੱਤੇ ਇੱਕ ਮੀਟਿੰਗ ਕਰਕੇ ਸਿੱਖਾਂ ਵਿਚ ਪਾਈਆਂ ਜਾ ਰਹੀਆਂ ਵੰਡੀਆਂ ਨੂੰ ਰੋਕਣ ਲਈ ਉੱਚਿਤ ਕਦਮ ਉਠਾਏਗੀ ਤਾਂ ਜੋ ਕਾਂਗਰਸ ਦੇ ਸਾਜਿਸ ਨੂੰ ਅਸਫਲ ਬਣਾਇਆ ਜਾ ਸਕੇ।ਸ੍ਰ: ਭੂੰਦੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਦੀ ਸਥਾਪਨਾ ਨੇ ਅੰਗਰੇਜਾਂ ਨੂੰ ਸਿੱਖ ਕੋਮ ਅੱਗੇ ਗੋਡੇ ਟੇਕਣੇ ਪਏ ਸਨ ਕਾਂਗਰਸ ਤਾਂ ਕਿਹੜੇ ਬਾਗ ਦੀ ਮੂਲੀ ਹੈ।ਕੁਰਬਾਨੀਆਂ ਨਾਲ ਹੋਂਦ ਵਿਚ ਆਈ ਹੋਈ ਐੱਸ.ਜੀ.ਪੀ.ਸੀ ਨੂੰ ਤੋੜਨ ਵਾਲੇ ਕਾਂਗਰਸੀ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।

WRITTEN BY