Skip to content
Independent perspectives. Global stories.
BREAKING

ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ‘ਰਾਜਨੀਤਕ ਲਾਵਾਰਿਸ’

Share this story

ਅੰਮ੍ਰਿਤਸਰ, 20 ਜੁਲਾਈ (ਨਰਿੰਦਰ ਪਾਲ ਸਿੰਘ)-ਅ੍ਰੰਮਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਰਾਜਨੀਤਕ ਲਵਾਰਿਸ ਦਸਦਿਆਂ ਅਕਾਲੀ ਦੱਲ 1920 ਦੇ ਪਾਰਟੀ ਪ੍ਰਧਾਨ ਸ੍ਰ ਰਵੀਵਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਸ੍ਰ ਦਲਜੀਤ ਸਿੰਘ ਸੰਧੂ ਅਤੇ ਓ-ਬੀ-ਸੀ ਵਿੰਗ ਦੇ ਜਿਲਾ ਪ੍ਰਧਾਨ ਸ੍ਰ ਕਮਲਜੀਤ ਸਿੰਘ ਪਦਮ ਨੇ ਕਿਹਾ
amritsar-lawaris
ਕਿ ਬਾਦਲ ਪ੍ਰੀਵਾਰ ਨੇ ਆਪਣੇ ਜਾਤੀ ਹਿਤਾਂ ਖਾਤਿਰ ਅੰਮ੍ਰਿਤਸਰ ਸ਼ਹਿਰ ਨੂੰ ਬੇਸ਼ਕ ਭਾਜਪਾ ਦੀ ਝੋਲੀ ਪਾ ਦਿਤਾ ਹੈ ਪਰ ਸ਼ਹਿਰ ਦਾ ਹਰ ਇਕ ਨਿਵਾਸੀ ਆਪਣੇ ਆਪ ਨੂੰ ਜਰੂਰੀ ਸੁਖ ਸਹੂਲਤਾਂ ਤੋ ਵਾਂਝਿਆਂ ਹੀ ਮਹਿਸੂਸ ਕਰਦਾ ਹੈ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ ਸੰਧੂ ਨੇ ਕਿਹਾ ਕਿ ਆਰਥਿਕ ਉਲਝਣਾ ਵਿਚ ਉਲਝੀ ਸੂਬੇ ਦੀ ਗਠਜੋੜ ਸਰਕਾਰ ਨੇ ਆਰਥਿਕ ਮੰਦਹਾਲੀ ਵਿਚੋ ਨਿਕਲਣ ਦੇ ਯੋਗ ਉਪਰਾਲੇ ਕਰਨ ਦੀ ਥਾਂ ਪੰਜਾਬੀਆਂ ਉਪਰ ਅਨੇਕਾ ਆਰਿਥਕ ਬੋਝ ਪਾ ਦਿਤੇ ਹਨ ।Àਹਨਾਂ ਦਸਿਆ ਕਿ ਬਿਜਲੀ ਦੇ ਬਿਲਾਂ ਨੂੰ ਲੇ ਕੇ ਲੋਕ ਇਸ ਤਰਾਂ ਮਹਿਸੂਸ ਕਰਨ ਲੱਗ ਪਏ ਹਨ ਕਿ ਗੱਠਜੋੜ ਸਰਕਾਰ ਨੂੰ ਪਰਜਾ ਉਤੇ ਰਤੀ ਵੀ ਵਿਸ਼ਵਾਸ ਨਹੀ ਰਿਹਾ ਕਿਉ ਕੇ ਵਰਤੋ ਕੀਤੀ ਬਿਜਲੀ ਦੇ ਵਾਜਿਬ ਬਿਲਾ ਵਿੱਚ ਨਾ ਸਹਿਣ ਯੋਗ ਵਡੀਆਂ ਰਕਮਾਂ ਦੀ ਮੰਗ ਸਕਿÀਰਟੀ ਵਜੋ ਕੀਤੀ ਗਈ ਹੈ।ਉਨਾਂ ਦੱਸਿਆ ਕਿ ਸ਼ਹਿਰ ਦੀ ਹਾਲਤ ਇਹ ਹੈ ਕਿ ਥੋੜੀ ਜਹੀ ਬਰਸਾਤ ਪੈਣ ਤੋ ਬਾਅਦ ਸ਼ਹਿਰੀਆਂ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ ।ਉਨ੍ਹਾ ਕਿਹਾ ਕਿ ਸ਼ਹਿਰ ਦੀਆਂ ਸ਼ਮਸ਼ਾਨ ਭੂਮੀਆਂ ਦੀ ਹਾਲਤ ਵੀ ਅਤੀ ਤਰਸ ਯੋਗ ਹੈ ਹਰ ਇਕ ਦੂਖੀ ਹਿਰਦੇ ਦਾ ਦੂਖ Àਦੋ ਦੁਗਣਾ ਹੋ ਜਾਦਾ ਹੈ ਜਦੋ ਮ੍ਰਿਤਕ ਸ਼ਰੀਰ ਦੇ ਸਸਕਾਰ ਕਰਨ ਲਈ ਗੋਡੇ ਗੋਡੇ ਪਾਣੀ ਵਿਚੋ ਲੰਘਣਾ ਪੈਦਾ ਹੈ।ਸ੍ਰ ਪਦਮ ਨੇ ਦੱਸਿਆ ਕਿ ਪ੍ਰਬੰਧੀ ਸ਼ੁਦਾ ਹੋਣ ਦੇ ਬਾਵਜੂਦ ਵੀ ਪਲਾਸਟਿਕ ਦੇ ਲਿਫਾਫਿਆਂ ਪ੍ਰਤੀ ਪ੍ਰਸ਼ਾਸ਼ਨ ਲਾਪ੍ਰਵਾਹ ਹੈ ਕਿ ਸ਼ਹਿਰ ਦਾ ਟੋਟਲ ਸੀਵਰੇਜ ਸਿਸਟਮ ਪਲਾਟਿਕ ਲਫਾਫਿਆ ਕਾਰਨ ਬਰਸਾਤ ਦੇ ਥੋੜੇ ਜਿਹੇ ਪਾਣੀ ਨੂੰ ਵੀ ਨਿਕਾਸ ਨਹੀ ਕਰਦਾ  ਖੜੇ ਪਾਣੀ ਵਿਚ ਗੰਦਗੀ ਫੈਲਦੀ ਹੈ ਤੇ ਲੋਕ  ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨਾ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਸਤਾਧਾਰੀ ਗੱਠਜੋੜ ਸਤਾਧਾਰੀ ਲੋਕਾ ਤੇ ਵਿਸ਼ਵਾਸ ਨਹੀ ਕਰਦਾ ਤੇ ਉਹਨਾ ਨੂੰ ਮਾਨਸਿਕ ਤਣਾਉ ਹੇਠ ਜਿੰਦਗੀ ਬਸਰ ਕਰਨ ਲਈ ਮਜਬੂਰ ਕਰ ਰਿਹਾ ਤਾਂ ਲੋਕਾ ਨੂੰ ਵੀ ਆਉਣ ਵਾਲੀਆਂ ਆਮ ਲੋਕਸਭਾ ਚੋਣਾ ਵਿਚ ਮੌਜੂਦਾ ਅਕਾਲੀ ਭਾਜਪਾ ਗੱਠਜੋੜ ਨੂੰ ਵੋਟ ਸ਼ਕਤੀ ਰਾਹੀਂ ਸਬਕ ਸਿਖਾÀਣਾ ਚਾਹੀਦਾ ਹੈ ਇਸ ਵਕਤ ਸ੍ਰ ਸੰਧੂ ਦੇ ਨਾਲ ਸ਼ਹਿਰ ਦੇ ਜਰਨਲ ਸਕਤਰ ਗੁਰਪ੍ਰੀਤ ਸਿੰਘ ਵਡਾਲੀ ਸੁਨੀਲ ਗਾਂਧੀ, ਗਿਆਨਦੀਪ ਸਿੰਘ ਅਤੇ ਬਲਜਿੰਦਰ ਸਿੰਘ ਮੀਤ ਪ੍ਰਧਾਨ ਸ਼ਹਿਰੀ ਵੀ ਮੌਜੂਦ ਸਨ।

WRITTEN BY