ਮੁੰਬਈ, 15 ਜੁਲਾਈ (ਪੀ. ਟੀ)- ਮੁੰਬਈ ਦੇ ਸ਼ਕਤੀ ਮਿਲ ਜਬਰ ਜਨਾਹ ਕੇਸ ‘ਚ ਤੋ ਟੈਲੀਫੋਨ ਆਪਰੇਟਰ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀ ਦੋਵਾਂ ਨਾਬਾਲਗਾਂ ਨੂੰ ਜੁਵੇਨਾਇਨ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ ਤੇ ਉਨ੍ਹਾਂ ਨੂੰ 3 ਸਾਲ ਲਈ ਨਾਸਿਕ ਦੇ ਬਾਲ ਸੁਧਾਰ ਘਰ ਭੇਜ ਦਿੱਤਾ ਹੈ। ਜਿਕਰਯੋਗ ਹੈ ਕਿ ਮੁੰਬਈ ਦੇ ਸ਼ਕਤੀ ਮਿਲ ਕੰਪਾਉਂਡ ‘ਚ ਫੋਟੋ ਜਰਨਲਿਸਟ ਤੇ ਟੈਲੀਫੋਨ ਆਪਰੇਟਰ ਨਾਲ ਸਮੂਹਿਕ ਜਬਰ ਜਨਾਹ ਦੇ ਦੋ ਮਾਮਲਿਆਂ ‘ਚ ਪੁਲਿਸ ਨੇ 2 ਨਾਬਾਲਗਾਂ ਸਮੇਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।



