ਲੁਧਿਆਣਾ, 14 ਜੁਲਾਈ (ਪੀ. ਟੀ)- ਲੋਕ ਸਭਾ ਹਲਕਾ ਲੁਧਿਆਣਾ ਤੋਂ ਐਮ. ਪੀ ਰਵਨੀਤ ਸਿੰਘ ਬਿ¤ਟੂ ਨੇ ਅ¤ਜ ਲੋਕ ਸਭਾ ਦੇ ਸੈਸ਼ਨ ਦੌਰਾਨ ਲਘੂ ਉਦਯੋਗ ਦੀਆਂ ਮੰਗਾਂ ਦਾ ਮੁ¤ਦਾ ਚੁ¤ਕਿਆ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਦੀ ਸਟੀਲ ਸਨਅਤ ਅ¤ਜ ਮੰਦੀ ਦੇ ਦੌਰ ‘ਚੋਂ ਲੰਘ ਰਹੀ ਹੈ, ਜਿਸ ਕਾਰਨ ਕਈ ਸਨਅਤਾਂ ਬੰਦ ਹੋ ਗਈਆਂ ਹਨ ਤੇ ਕਈ ਸਟੀਲ ਨਾਲ ਸਬੰਧਿਤ ਸਨਅਤੀ ਇਕਾਈਆਂ ਬੰਦ ਹੋਣ ਕਿਨਾਰੇ ਹਨ, ਇਸ ਲਈ ਉਨ੍ਹਾਂ ਨੂੰ ਬਚਾਉਣ ਲਈ ਸਮੂਹਿਕ ਯਤਨ ਕਰਨੇ ਚਾਹੀਦੇ ਹਨ। ਸ. ਬਿ¤ਟੂ ਨੇ ਸਟੀਲ ਸਨਅਤ ਦੀਆਂ ਮੰਗਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਕਰੈਪ ਦੀ ਵਰਤੋਂ ਕਰਕੇ ਦੇਸ਼ ਦੀ ਆਟੋ ਮੋਬਾਇਲ, ਇੰਜੀਨੀਅਰਿੰਗ ਤੇ ਨਿਰਮਾਣ ਖੇਤਰ ਵਿਚ ਆਪਣਾ ਯੋਗਦਾਨ ਪਾਉਣ ਤੋਂ ਇਲਾਵਾ ਲ¤ਖਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੀਆਂ ਹਨ, ਪਰ ਲੋਕਾਂ ਦਾ ਢਿ¤ਡ ਭਰਨ ਵਾਲੀਆਂ ਸਨਅਤੀ ਇਕਾਈਆਂ ਦੇ ਮਾਲਕਾਂ ਦਾ ਆਪਣਾ
ਢਿ¤ਡ ਖਾਲੀ ਹੋਣ ਕਿਨਾਰੇ ਆ ਗਿਆ ਹੈ। ਉਨ੍ਹਾਂ ਸਟੀਲ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਸਟੀਲ ਸਨਅਤ ਨੂੰ ਬਚਾਉਣ ਲਈ ਕੇਂਦਰ ਸਰਕਾਰ ਸਹੀ ਅਰਥਾਂ ‘ਚ ਪੂਰੀ ਤਰ੍ਹਾਂ ਸੁਹਿਰਦ ਹੈ, ਤਾਂ ਉਸ ਨੂੰ ਸਕਰੈਪ ‘ਤੇ ਪਹਿਲਾਂ ਵਾਂਗ ਆਯਾਤ ਸ਼ੁਲਕ ਤੋਂ ਛੋਟ ਦੇਣ ਤੇ ਐਕਸਾਈਜ਼ ਡਿਊਟੀ ਨੂੰ 12.36 ਫੀਸਦੀ ਤੋਂ ਘਟਾ ਕੇ 6 ਫ਼ੀਸਦੀ ਕੀਤਾ ਜਾਵੇ, ਕ¤ਚੇ ਲੋਹੇ ਤੇ ਕੋਲੇ ਦੀ ਭਾਰੀ ਕਮੀ ਨੂੰ ਦੂਰ ਕੀਤਾ ਜਾਵੇ। ਐਮ. ਪੀ ਬਿ¤ਟੂ ਨੇ ਬਿਆਨ ‘ਤੇ ਆਪਣਾ ਪ¤ਖ ਰ¤ਖਦਿਆਂ ਸਟੀਲ ਮੰਤਰੀ ਨੇ ਕਿਹਾ ਕਿ ਉਹ ਲੁਧਿਆਣਾਂ ਤੇ ਮੰਡੀ ਗੋਬਿੰਦਗੜ੍ਹ ਸਥਿਤ ਸਟੀਲ ਸਨਅਤਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਉਪਰਾਲਾ ਕਰਨਗੇ ਤੇ ਸਟੀਲ ਸਨਅਤ ਨੂੰ ਕ¤ਚੇ ਲੋਹੇ ਤੇ ਕੋਲੇ ਦੀ ਜੋ ਕਮੀ ਆ ਰਹੀ ਹੈ, ਉਸ ਵੀ ਛੇਤੀ ਹੀ ਦੂਰ ਕਰਕੇ ਸਨਅਤਕਾਰਾਂ ਦੀਆਂ ਸਮ¤ਸਿਆਵਾਂ ਦਾ ਹ¤ਲ ਕੀਤਾ ਜਾਵੇਗਾ।



