ਗੁਰਦਾਸਪੁਰ, 13 ਜੁਲਾਈ (ਪੀ. ਟੀ)- ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਜਥੇ: ਸੁੱਚਾ ਸਿੰਘ ਛੋਟੇਪੁਰ ਨੂੰ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਪੰਜਾਬ ਅੰਦਰ ਐਲਾਨੀ ਗਈ ਐਡਹਾਕ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਤਿੰਨ ਜ਼ਿਲ੍ਹਿਆਂ ਦੀ ਜਿੰਮੇਵਾਰੀ ਸੌਂਪੀ ਹੈ। ਜਥੇ: ਛੋਟੇਪੁਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਵਾ ਪਠਾਨਕੋਟ ਤੇ ਤਰਨਤਾਰਨ ‘ਚ ਪਾਰਟੀ ਦੀ ਅਗਵਾਈ ਮਿਲਣ ਕਾਰਨ ਇਸ ਪਾਰਟੀ ਦੀ ਸੋਚ ਰੱਖਣ ਵਾਲੇ ਵੱਖ-ਵੱਖ ਵਰਗਾਂ ਦੇ ਲੋਕਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵੱਖ-ਵੱਖ ਆਗੂਆਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਨੂੰ ਫਸਵੀਂ ਟੱਕਰ ਦੇਣ ਵਾਲੇ ਜਥੇ: ਛੋਟੇਪੁਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਜਥੇ: ਛੋਟੇਪੁਰ ਤਿੰਨ ਜ਼ਿਲ੍ਹਿਆਂ ਅੰਦਰ ‘ਆਪ’ ਦੀ ਕਮਾਨ ਸੰਭਾਲਣਗੇ



