Skip to content
Independent perspectives. Global stories.
BREAKING

ਮਾਛੀਵਾੜਾ ਸ਼ਹਿਰ ਦਾ ਵਪਾਰ ਡੁੱਬਦੀ ਸਨਅਤ ਨਾਲ ਅੱਧਾ ਰਹਿ ਗਿਆ

Share this story

ਮਾਛੀਵਾੜਾ ਨੇੜੇ ਆਰਥਿਕ ਮੰਦੀ ਦਾ ਸ਼ਿਕਾਰ ਉਦਯੋਗਿਕ ਇਕਾਈਆਂ ਨੇ ਸੈਂਕੜੇ ਕਰਮਚਾਰੀਆਂ ਦੀ ਛੁੱਟੀ ਕੀਤੀ

Page-1_33 ਮਾਛੀਵਾੜਾ ਸਾਹਿਬ 13 ਮਈ-(ਪੱਤਰ ਪ੍ਰੇਰਕ)- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਕਰਵਾਇਆ ਅਤੇ ਦੇਸ਼ ਦੇ ਪ੍ਰਸਿੱਧ ਉਦਯੋਗਿਕ ਘਰਾਣਿਆਂ ਨੂੰ ਸੱਦਾ ਦੇ ਕੇ 65 ਹਜਾਰ ਕਰੋੜ ਰੁਪਏ ਦੀਆਂ ਨਵੀਆਂ ਉਦਯੋਗਿਕ ਇਕਾਈਆਂ ਸਥਾਪਿਤ ਕਰਨ ਦਾ ਦਾਅਵਾ ਕੀਤਾ ਪਰ ਸੂਬੇ ਵਿਚ ਪਹਿਲੀਆਂ ਸਥਾਪਿਤ ਉਦਯੋਗਿਕ ਇਕਾਈਆਂ ਦਾ ਹਾਲ ਇਹ ਹੈ ਕਿ ਆਰਥਿਕ ਮੰਦੀ ਅਤੇ ਸਰਕਾਰ ਦੀਆਂ ਮਾੜੀਆ ਨੀਤੀਆਂ ਦਾ ਸ਼ਿਕਾਰ ਹੋਈਆਂ ਵੱਡੀਆਂ ਸਨਅਤੀ ਘਰਾਣਿਆਂ ਵੱਲੋਂ ਕੇਵਲ ਮਾਛੀਵਾੜਾ ਦੀਆਂ 2 ਫੈਕਟਰੀਆਂ ਵਿਚੋਂ ਹੀ ਸੈਂਕੜੇ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਤੇ ਉਨ•ਾਂ ਦੇ ਘਰਾਂ ਦੇ ਚੁੱਲਿ•ਆਂ ਦੀ ਅੱਗ ਬੁਝ ਗਈ।ਮਾਛੀਵਾੜਾ ਕੁਹਾੜਾ ਰੋਡ ਤੇ ਸਥਿਤ ਸੰਨ 1994 ਤੋਂ

ਲੈ ਕੇ 2000 ਤੱਕ ਵੱਡੇ ਸਨਅਤੀ ਉਦਯੋਗਿਕ ਘਰਾਣਿਆਂ ਨੇ ਇੱਥੇ ਨਵੀਆਂ ਫੈਕਟਰੀਆਂ ਸਥਾਪਿਤ ਕੀਤੀਆਂ ਜਿਸਦਾ ਸਿੱਧੇ ਤੌਰ ਤੇ ਲਾਭ ਮਾਛੀਵਾੜਾ ਸ਼ਹਿਰ ਨੂੰ ਹੋਇਆ ਕਿਉਂਕਿ ਇਨਾਂ ਫੈਕਟਰੀਆਂ ਵਿਚ ਹਜਾਰਾਂ ਹੀ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਉਥੇ ਬਾਹਰਲੇ ਪ੍ਰਦੇਸ਼ਾਂ ਤੋਂ ਵੀ ਹਜਾਰਾਂ ਮਜ਼ਦੂਰ ਕੰਮ ਕਰਨ ਲਈ ਆਏ ਜਿਸ ਕਾਰਨ ਸ਼ਹਿਰ ਦਾ ਵਪਾਰ ਪਹਿਲਾਂ ਨਾਲੋਂ ਕਈ ਗੁਣਾ ਵਧਦਾ ਚਲਿਆ ਗਿਆ। ਉਦਯੋਗਿਕ ਇਕਾਈਆਂ ਸਥਾਪਿਤ ਹੋਣ ਨਾਲ ਹਰੇਕ ਵਰਗ ਨੂੰ ਲਾਭ ਮਿਲਿਆ ਜਿੱਥੇ ਛੋਟੇ ਤੋਂ ਲੈਕੇ ਵੱਡੇ ਦੁਕਾਨਦਾਰਾਂ ਦੀ ਸੇਲ ਵਿਚ ਵਾਧਾ ਹੋਇਆ ਉਥੇ ਟਰੱਕਾਂ ਵਾਲਿਆਂ, ਮਕਾਨ ਕਿਰਾਏ ਤੇ ਦੇਦ ਵਾਲਿਆਂ ਦੀ ਆਮਦਨ ਵਿਚ ਚੋਖਾ ਵਾਧਾ ਹੋਇਆ ਪਰ ਪਿਛਲੇ ਤਿੰਨ ਚਾਰ ਸਾਲਾਂ ਤੋਂ ਉਦਯੋਗਿਕ ਇਕਾਈਆਂ ਤੇ ਅਜਿਹੇ ਆਰਥਿਕ ਮੰਦੀ ਦੇ ਬੱਦਲ ਛਾਏ ਕਿ ਜਿੰਨੀ ਸਖ਼ਤ ਮਿਹਨਤ ਸਦਕਾ ਇਨਾਂ ਫੈਕਟਰੀਆਂ ਨੇ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਭਰਤੀ ਕੀਤੀ ਅਤੇ ਕਿਸਾਨਾਂ ਦੀਆਂ ਜਮੀਨਾਂ ਲੱਖਾਂ ਰੁਪਏ ਵਿਚ ਖਰੀਦੀਆਂ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਧਾਗਾ ਅਤੇ ਹੋਰ ਵੱਖ ਵੱਖ ਤਰ•ਾਂ ਕੱਪੜੇ ਦਾ ਸਾਮਾਨ ਬਣਾਉਣ ਵਾਲੀਆਂ ਇਨਾਂ ਫੈਕਟਰੀਆਂ ਵਿਚੋਂ ਪਿਛਲੇ 1 ਸਾਲ ਵਿਚ ਹੀ 1 ਹਜਾਰ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਗਈ। ਸੁਖਬੀਰ ਬਾਦਲ ਵੱਲੋਂ ਦਸੰਬਰ ਵਿਚ ਕਰਵਾਏ ਗਏ ਪ੍ਰਗਤੀਸ਼ੀਲ ਸੰਮੇਲਨ ਤੋਂ ਬਾਅਦ ਲੋਕਾਂ ਅਤੇ ਇੰਡਸਟਰੀ ਵਾਲਿਆਂ ਵਿਚ ਇਹ ਚਰਚਾ ਛਿੜ ਗਈ ਸੀ ਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਯਤਨਸ਼ੀਲ ਹੈ  ਪਰ 7 ਮਹੀਨੇ ਬੀਤ ਗਏ ਇੰਡਟਰੀ ਦੀ ਹਾਲਤ ਹੋਰ ਂਿਨੱਗਰਦੀ ਜਾ ਰਹੀ ਹੈ ਤੇ ਲੋਕ ਹੁਣ ਕਹਿਣ ਲੱਗ ਪਏ ਹਨ ਕਿ ਇਹੋ ਹੈ ਸੁਖਬੀਰ ਬਾਦਲ ਦਾ ਪ੍ਰਗਤੀਸ਼ੀਲ ਪੰਜਾਬ ? ਮਾਛੀਵਾੜਾ ਕੁਹਾੜਾਰੋਡ ਤੇ ਲੱਗੀਆਂ ਉਦਯੋਗਿਕ ਇਕਾਈਆ ਜਿੱਥੇ ਕਿ 24 ਘੰਟੇ ਧਾਗੇ ਅਤੇ ਕੱਪੜੇ ਦਾ ਉਤਪਾਦਨ ਹੁੰਦਾ ਸੀ ਤੇ ਫੈਕਟਰੀਆਂ ਦੇ ਬਾਹਰ ਇਹ ਬੋਰਡ ਲੱਗੇ ਰਹਿੰਦੇ ਸਨ ਕਿ ਇੱਕੇ ਦਫ਼ਤਰੀ ਕਰਮਚਾਰੀਆਂ ਅਤੇ ਮਜਦੂਰਾਂ ਦੀ ਲੋੜ ਹੈ ਪਰ ਇਨਾਂ ਸਾਰੀਆਂ ਫੈਕਟਰੀਆਂ ਵਿਚੋਂ 1 ਹਜਾਰ ਮਜ਼ਦੂਰਾਂ ਦੀ ਛੁੱਟੀ ਹੋਣ ਨਾਲ ਇਸਦਾ ਸਿੱਧਾ ਅਸਰ ਮਾਛੀਵਾੜਾ ਸ਼ਹਿਰ ਦੇ ਦੁਕਾਨਦਾਰਾਂ ਦੇ ਵਪਾਰ ਤੇ ਪਿਆ ਅਤੇ ਸੇਲ ਵਿਚ ਭਾਰੀ ਗਿਰਾਵਟ ਆਈ। ਹੋਰ ਤਾਂ ਹੋਰ ਮਾਛੀਵਾੜਾ ਸ਼ਹਿਰ ਵਿਚ ਜਿੱਥੇ ਕਮਰੇ ਕਿਰਾਏ ਤੇ ਨਹੀਂ ਮਿਲਦੇ ਸਨ ਤੇ ਲੋਕਾਂ ਵੱਲੋਂ ਫਲੈਟ ਬਣਾ ਕੇ ਮਿੱਲਾਂ ਵਿਚ ਕੰਮ ਕਰਦੇ ਅਧਿਕਾਰੀਆਂ ਅਤੇ ਮਜ਼ਦੂਰਾਂ ਨੂੰ ਦਿੱਤੇ ਜਾਂਦੇ ਸਨ ਪਰ ਹੁਣ ਇਹ ਫਲੈਟ ਵੀ ਹੌਲੀ ਹੌਲੀ ਖਾਲੀ ਹੁੰਦੇ ਜਾ ਰਹੇ ਹਨ ਤੇ ਉਨਾਂ ਨੂੰ ਕੋਈ ਕਿਰਾਏਦਾਰ ਨਹੀਂ ਮਿਲ ਰਿਹਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵੱਡੀਆਂ ਉਦਯੋਗਿਕ ਇਕਾਈਆਂ ਵੱਲੋਂ ਆਪਣੇ ਮਜ਼ਦੂਰਾਂ ਨੂੰ ਪਿਛਲੇ 2 ਤੋਂ 4 ਮਹੀਨੇ ਦੀ ਤਨਖ਼ਾਹ ਵੀ ਨਹੀਂ ਦਿੱਤੀ ਤੇ ਮਜ਼ਦੂਰਾਂ ਦੀ ਛਾਂਟੀ ਤੋਂ ਇਲਾਵਾ ਜੋ ਫੈਕਟਰੀਆਂ 24 ਘੰਟੇ ਚੱਲਦੀਆਂ ਸਨ ਉਨਾਂ ਨੂੰ 8 ਤੋਂ 12 ਘੰਟੇ ਕਰ ਦਿੱਤਾ ਗਿਆ ਹੈ ਕਿਉਂਕਿ ਮੰਦੇ ਦੀ ਮਾਰ ਕਾਰਨ ਫੈਕਟਰੀਆਂ ਵਿਚ ਬਣਦੇ ਉਤਪਾਦਾਂ ਦੀ ਵਿਕਰੀ ਨਹੀਂ ਹੋ ਰਹੀ ਜਿਸ ਕਾਰਨ ਉਦਯੋਗਿਕ ਘਰਾਣਿਆਂ ਵੱਲੋਂ ਆਪਣੀਆਂ ਫੈਕਟਰੀਆਂ ਦਾ ਕੰਮਕਾਰ ਘਟਾਉਣਾ ਸ਼ੁਰੂ ਕਰ ਦਿੱਤਾ ਹੈ।
    ਪੰਜਾਬ ਦੀਆਂ ਉਦਯੋਗਿਕ ਇਕਾਈਆਂ ਵਿਚ ਮੰਦੇ ਦੀ ਮਾਰ ਦਾ ਪ੍ਰਮੁੱਖ ਕਾਰਨ ਇਹ ਸਨਅਤੀ ਘਰਾਣੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਹੀ ਮੰਨਦੇ ਹਨ ਕਿਉਂਕਿ ਜਿਸ ਦਿਨ ਤੋਂ ਪੰਜਾਬ ਦੀ ਪ੍ਰਾਪਰਟੀ ਦੇ ਕਾਰੋਬਾਰ ਵਿਚ ਮੰਦਾ ਆਇਆ ਹੈ ਉਸ ਦਿਨ ਤੋਂ ਹੀ ਉਦਯੋਗਿਕ ਇਕਾਈਆਂ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਇੰਡਸਟਰੀ ਨਾਲ ਸਬੰਧਤ ਕਾਰੋਬਾਰ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁਕਾਬਲੇ ਹਿਮਾਚਲ ਅਤੇ ਗੁਜਰਾਤ ਵਿਚ ਉਦਯੌਗਿਕ ਇਕਾਈਆਂ ਨੂੰ ਕਾਫੀ ਸਹੂਲਤਾ ਮਿਲਦੀਆਂ ਹਨ ਜਿਸ ਕਾਰਨ ਵੱਡੇ ਉਦਯੋਗਿਕ ਘਰਾਣਿਆਂ ਨੇ ਤਾਂ ਉਨਾਂ ਪ੍ਰਦੇਸ਼ਾਂ ਵੱਲ ਮੂੰਹ ਕਰ ਲਿਆ ਤੇ ਆਪਣੇ ਕਾਰੋਬਾਰ ਉਥੇ ਸ਼ਿਫਟ ਕਰ ਲਏ ਪਰ ਛੋਟੀਆਂ ਉਦਯੋਗਿਕ ਇਕਾਈਆਂ ਦੇ ਮਾਲਕ ਅਜੇ ਵੀ ਸੁਖਬੀਰ ਬਾਦਲ ਦੇ ਪ੍ਰਗਤੀਸ਼ੀਲ ਪੰਜਾਬ ਵੱਲ ਟੇਕ ਲਗਾਈ ਬੈਠੇ ਹਨ। ਇੰਡਸਟਰੀ ਨਾਲ ਸਬੰਧਤ ਲੋਕਾਂ ਦਾ ਕਹਿਣਾ ਸੀ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੌਂ ਗੁਜਰਾਤ ਦੀ ਤਰਜ਼ ਤੇ ਨਵੀਂ ਇੰਡਸਟਰੀ ਸਥਾਪਿਤ ਕਰਨ ਲਈ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਪਰ ਗੁਜ਼ਰਾਤ ਅਤੇ ਪੰਜਾਬ ਦੀ ਸਿੰਗਲ ਵਿੰਡੋ ਪ੍ਰਣਾਲੀ ਵਿਚ ਬਹੁਤ ਅੰਤਰ ਹੈ। ਉਨਾਂ ਕਿਹਾ ਕਿ ਗੁਜਰਾਤ ਵਿਚ 25 ਕਰੋੜ ਤੋਂ ਵੱਧ ਦੀ ਇੰਡਸਟਰੀ ਸਥਾਪਿਤ ਕਰਨੀ ਹੋਵੇ ਤਾਂ ਉਥੇ ਸਾਰੇ ਵਿਭਾਗ ਐਨ.ਓ.ਸੀ. ਦੇਣ ਲਈ ਖੁਦ ਮਾਲਿਕ ਕੋਲ ਚੱਲ ਕੇ ਆਉਂਦੇ ਹਨ ਪਰ ਪੰਜਾਬ ਵਿਚ ਇਹ ਹਾਲਾਤ ਹਨ ਕਿ ਉਨਾਂ ਨੂੰ ਐਨ.ਓ.ਸੀ. ਲੈਣ ਲਈ ਅਜੇ ਵੀ ਦਰਦਰ ਭਟਕਣਾ ਪੈਂਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਬਿਜਲੀ ਦਾ ਰੇਟ ਹਿਮਾਚਲ ਨਾਲੋ ਦੁੱਗਣਾ ਤਿੱਗਣਾ ਹੈ ਅਤੇ ਟੈਕਸਾਂ ਦੀ ਮਾਰ ਵੀ ਕਿਤੇ ਵੱਧ ਹੈ ਜਿਸ ਕਾਰਨ ਇੱਥੇ ਤਿਆਰ ਹੋਣ ਵਾਲੇ ਉਤਪਾਦ ਬਾਕੀ ਪ੍ਰਦੇਸ਼ਾਂ ਨਾਲੋਂ ਮਹਿੰਗੇ ਪੈਂਦੇ ਹਨ ਤੇ ਉਨਾਂ ਦੀ ਵਿਕਰੀ ਨਹੀਂ ਹੋ ਰਹੀ। ਇੰਡਸਟਰੀ ਵਾਲਿਆਂ ਨੇ ਇੱਕ ਹੋਰ ਖੁਲਾਸਾ ਕਰਦੇ ਹੋਏ ਦੱਸਿਆ ਕਿ ਜੇਕਰ ਪੰਜਾਬ ਵਿਚ ਨਵੀਂ ਇੰਡਸਟਰੀ ਲਗਾਉਣ ਲਈ ਜਮੀਨ ਲੈਣੀ ਹੋਵੇ ਤਾਂ ਮਾਲ ਵਿਭਾਗ ਉਸਦੀ ਰਜਿਸਟਰੀ ਲਈ ਆਮ ਰੇਟ ਨਾਲੋ ਚਾਰ ਗੁਣਾ ਵੱਧ ਸਟੈਂਪ ਡਿਊਟੀ ਵਸੂਲਦਾ ਹੈ ਜਿਸ ਕਾਰਨ ਹੁਣ ਨਵੇਂ ਉਦਯੋਗਿਕ ਘਰਾਣੇ ਪੰਜਾਬ ਵਿਚ ਨਵੀਂ ਇੰਡਸਟਰੀ ਲਾਉਣ ਤੋਂ ਮੂੰਹ ਵੱਟ ਗਏ ਹਨ ਜਦਕਿ ਹਿਮਾਚਲ ਅਤੇ ਗੁਜਰਾਤ ਵਿਚ ਇੰਸਡਟਰੀ ਲਾਉਣ ਲਈ ਵਿਸ਼ੇਸ਼ ਛੋਟਾਂ ਦਿੱਤੀਆਂ ਜਾਂਦੀਆਂ ਹਨ। ਉਨ•ਾਂ ਦੱਸਿਆ ਕਿ ਹਿਮਾਚਲ ਅਤੇ ਗੁਜਰਾਤ ਹਰੇਕ ਸਾਲ ਇੰਸਡਟਰੀ ਲਈ ਨਵੇਂ ਖੇਤਰਾਂ ਦਾ ਐਲਾਨ ਕਰ ਰਹੀ ਹੈ ਜਦਕਿ ਪੰਜਾਬ ਵਿਚ ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਦੇ ਆਸ ਪਾਸ ਹਜਾਰਾਂ ਹੀ ਏਕੜ ਬੰਜਰ ਜਮੀਨ ਪਈ ਹੈ ਤੇ ਜੇਕਰ ਨਵੀਂ ਇੰਡਸਟਰੀ ਲਾਉਣ ਲਈ ਇੱਥੇ ਸਸਤੀਆਂ ਦਰਾਂ ਤੇ ਜਮੀਨ ਮੁਹੱਈਆ ਕਰਵਾਈ ਜਾਵੇ ਉਥੇ ਉਪਜਾਊ ਜਮੀਨ ਵੀ ਬਚੇਗੀ ਅਤੇ ਇੰਡਸਟਰੀ ਵਾਲਿਆਂ ਨੂੰ ਸਸਤੀ ਜਮੀਨ ਵੀ ਮੁਹੱਈਆ ਹੋ ਜਾਵੇਗੀ ਪਰ ਪੰਜਾਬ ਸਰਕਾਰ ਇੰਡਸਟਰੀ ਨੂੰ ਪ੍ਰਗਤੀਸ਼ੀਲ ਕਰਨ ਲਈ ਜਮੀਨੀ ਤੌਰ ਤੇ ਯਤਨ ਕਰਨ ਦੀ ਬਜਏ ਹਵਾ ਵਿਚ ਤੀਰ ਛੱਡਦੀ ਜਾ ਰਹੀ ਹੈ। ਮਾਛੀਵਾੜਾ ਨੇੜੇ ਉਦਯੋਗਿਕ ਇਕਾਈਆਂ ਵਰਗੇ ਮਾੜੇ ਹਾਲਾਤ ਸਾਰੇ ਪੰਜਾਬ ਵਿਚ ਹੀ ਹਨ ਤੇ ਜੇਕਰ ਜਲਦ ਹੀ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਕੋਈ ਵਿਸੇਸ਼ ਉਪਰਾਲਾ ਜਾਂ ਨਵੀਆਂ ਨੀਤੀਆਂ ਦਾ ਐਲਾਨ ਨਾ ਕੀਤਾ ਤਾਂ ਉਸ ਨਾਲ ਪੰਜਾਬ ਵਿਚ ਤਾਂ ਬੇਰੁਜ਼ਗਾਰੀ ਹੋਰ ਵਧੇਗੀ ਹੀ ਬਲਕਿ ਇੱਥੇ ਬਾਹਰਲੇ ਪ੍ਰਦੇਸ਼ਾਂ ਤੋਂ ਆਏ ਮਜ਼ਦੂਰ ਵੀ ਵਾਪਿਸ ਤੁਰ ਜਾਣਗੇ ਜਿਸ ਨਾਲ ਇਸ ਸੂਬੇ ਦੇ ਵਪਾਰ ਅਤੇ ਆਰਥਿਕਤਾ ਨੂੰ ਵੀ ਵੱਡੀ ਢਾਹ ਲੱਗੇਗੀ ਅਤੇ ਬਾਦਲ ਪਰਿਵਾਰ ਦਾ ਪ੍ਰਗਤੀਸ਼ੀਲ ਪੰਜਾਬ ਦਾ ਸੁਪਨਾ ਕੇਵਲ ਸੁਪਨਾ ਹੀ ਰਹਿ ਜਾਵੇਗਾ।

WRITTEN BY