Skip to content
Independent perspectives. Global stories.
BREAKING

ਅਕਾਲੀ-ਭਾਜਪਾ ਵਿਧਾਇਕਾਂ ਦੀ ਵਿਸ਼ੇਸ਼ ਮੀਟਿੰਗ 15 ਨੂੰ

Share this story

ਚੰਡੀਗੜ੍ਹ, 11 ਜੁਲਾਈ (ਪੀ. ਟੀ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਧਾਨਕਾਰ ਪਾਰਟੀ ਦੇ ਲੀਡਰ ਸ. ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ ਨੇ ਵਿਧਾਨਕਾਰ ਪਾਰਟੀ ਦੇ ਸਮੂਹ ਐਮ.ਐਲ.ਏਜ਼ ਸਾਹਿਬਾਨ ਦੀ ਇੱਕ ਜ਼ਰੂਰੀ ਮੀਟਿੰਗ, ਦਿਨ ਮੰਗਲਵਾਰ ਮਿਤੀ 15 ਜੁਲਾਈ, 2014 ਨੂੰ ਸੈਸ਼ਨ ਖ਼ਤਮ ਹੋਣ ਤੋਂ ਤੁਰੰਤ ਬਾਅਦ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਪਹਿਲੀ ਮੰਜ਼ਿਲ ਤੇ ਪੰਜਾਬੀ ਰਿਜ਼ਨਲ ਕਮੇਟੀ ਹਾਲ ਵਿੱਚ ਬੁਲਾਈ ਹੈ।ਅੱਜ ਇਸ ਸਬੰਧੀ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਧਾਨਕਾਰ ਪਾਰਟੀ ਦੇ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਵਿਧਾਨਕਾਰ ਪਾਰਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਫਿਲੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੀਟਿੰਗ ਵਿੱਚ ਬਜਟ ਸੈਸ਼ਨ ਦੇ ਏਜੰਡੇ ਤੇ ਮੁੱਖ ਤੌਰ ਤੇ ਅਤੇ ਕੁੱਝ ਹੋਰ ਸਬੰਧਤ ਮਾਮਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ ਵਿਧਾਨਕਾਰ ਪਾਰਟੀ ਦੇ ਸਮੂਹ ਐਮ.ਐਲ.ਏਜ਼ ਸਾਹਿਬਾਨ ਨੂੰ ਮੀਟਿੰਗ ਵਿੱਚ ਸਮੇਂ ਸਿਰ ਪੁੱਜਣ ਲਈ ਕਿਹਾ ਹੈ।

WRITTEN BY