Skip to content
Independent perspectives. Global stories.
BREAKING

ਹਰਿਆਣਾ ਵਿਧਾਨ ਸਭਾ ਵੱਲੋਂ ਵ¤ਖਰੀ ਗੁਰਦੁਆਰਾ ਕਮੇਟੀ ਦਾ ਬਿਲ ਪਾਸ

Share this story

ਇਨੈਲੋ ਤੇ ਬੀਜੇਪੀ ਵਿਧਾਇਕਾਂ ਵਲੋਂ ਵ¤ਖਰੀ ਕਮੇਟੀ ’ਤੇ ਵਿਧਾਨ ਸਭਾ ਦਾ ਬਾਈਕਾਟ

Page-1_06 ਚੰਡੀਗੜ੍ਹ, 11 ਜੁਲਾਈ (ਪੀ. ਟੀ. ਲਾਇਵ)- ਹਰਿਆਣਾ ਦੀ ਭੁਪਿੰਦਰ ਸਿੰਘ ਹੁ¤ਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਅ¤ਜ ਵਿਧਾਨ ਸਭਾ ਚ ਵ¤ਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਣਾ ਸਿਖ ਗੁਰੂਦਵਾਰਾ (ਮੈਨੇਜਮੈਂਟ) ਬਿਲ 2014 ਵਿਰੋਧੀ ਧਿਰ ਇਨੈਲੋ-ਬੀਜੇਪੀ ਦੇ ਸਖਤ ਵਿਰੋਧ ਤੇ ਵਾਕਆਊਟ ਦੇ ਬਾਵਜੂਦ ਪਾਸ ਕਰ ਦਿਤਾ ਗਿਆ।ਅ¤ਜ ਹਰਿਆਣਾ ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਹੁੰਦਿਆਂ ਸਭ ਤੋਂ ਪਹਿਲਾਂ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿਤੀ ਗਈ ਤੇ ਫਿਰ ਸੈਸ਼ਨ ਮੁਲਤਵੀ ਕਰ ਦਿਤਾ ਗਿਆ। ਵਿਧਾਨ ਸਭਾ ਸੈਸ਼ਨ ਮੁੜ ਸ਼ੁਰੂ ਹੋਣ ਤੇ ਹਰਿਆਣਾ ਵ¤ਖਰੀ ਕਮੇਟੀ ਦਾ ਬਿਲ ਹਰਿਆਣਾ ਦੇ ਕੈਬਨਟ ਮੰਤਰੀ ਸ੍ਰੀ ਸੁਰਜੇਵਾਲਾ ਨੇ ਠੀਕ 4.2

0 ਮਿੰਟ ਤੇ ਪੇਸ਼ ਕੀਤਾ, ਜਿਸ ਤੇ ਵਿਰੋਧੀ ਧਿਰ ਇਨੈਲੋ ਤੇ ਬੀਜੇਪੀ ਦੇ ਵਿਧਾਇਕਾਂ ਨੇ ਸਖਤ ਵਿਰੋਧ ਕੀਤਾ ਤੇ ਇਸ ਨੂੰ ਸਿ¤ਖ ਭਾਈਚਾਰੇ ਦੇ ਧਾਰਮਕ ਮਾਮਲਿਆਂ ਚ ਦਖਲ ਕਰਾਰ ਦਿਤਾ। ਇਸ ਦੌਰਾਨ ਬਿਲ ਤੇ ਬਹਿਸ ਚ ਹਿ¤ਸਾ ਲੈਂਦਿਆਂ ਇਨੈਲੋ ਆਗੂ ਚੌਧਰੀ ਅਭੈ ਚੌਟਾਲਾ ਨੇ ਕਿਹਾ ਕਿ ਇਹ ਬਿਲ ਸਿ¤ਧੇ ਤੌਰ ਤੇ ਸਿ¤ਖ ਭਾਈਚਾਰੇ ਦੇ ਧਾਰਮਕ ਮਸਲਿਆਂ ਚ ਕਾਂਗਰਸ ਪਾਰਟੀ ਦਾ ਦਖਲ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁ¤ਡਾ ਸਰਕਾਰ ਨੂੰ ਸਿ¤ਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਸਿਰਫ ਤੇ ਸਿਰਫ ਵਿਧਾਨ ਸਭਾ ਚੋਣਾਂ ਦੀ ਖਾਤਰ ਸਿ¤ਖਾਂ ਚ ਪਾੜ ਪਾਉਣ ਵਾਲਾ ਕੰਮ ਕੀਤਾ ਜਾ ਰਿਹਾ ਹੈ। ਚੌਟਾਲਾ ਨੇ ਕਿਹਾ ਕਿ ਜੇਕਰ ਚੋਣਾਂ ਤੋਂ ਬਾਅਦ ਇਨੈਲੋ ਸ¤ਤਾ ਚ ਆਈ ਤਾਂ ਇਸ ਬਿਲ ਨੂੰ ਤੁਰੰਤ ਵਾਪਸ ਲੈ ਲਿਆ ਜਾਵੇਗਾ। ਵਿਰੋਧ ਜਤਾਉਣ ਉਪਰੰਤ ਇਨੈਲੋ ਤੇ ਬੀਜੇਪੀ ਵਿਧਾਇਕਾਂ ਨੇ ਹਾਊਸ ਚੋ ਵਾਕਆਊਟ ਕਰ ਦਿਤਾ ਤੇ ਇਸ ਦੌਰਾਨ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਇਹ ਬਿਲ ਪਾਸ ਕਰਵਾ ਲਿਆ ਗਿਆ। ਹੁਣ ਇਸ ਬਿਲ ਨੂੰ ਹਰਿਆਣਾ ਦੇ ਗਵਰਨਰ ਕੋਲ ਪ੍ਰਵਾਨਗੀ ਲਈ ਭੇਜਿਆ ਜਾਵੇਗਾ।ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਐਕਟ, 2014 ਲਾਗੂ ਹੋਣ ਨਾਲ ਹਰਿਆਣਾ ਦੇ ਪਵਿੱਤਰ ਸਿੱਖ ਪੂਜਾ ਥਾਂਵਾਂ ਦੀ ਸਹੀ ਵਰਤੋਂ, ਪ੍ਰਬੰਧਨ, ਕੰਟ੍ਰੋਲ, ਮਾਲੀ ਪ੍ਰਬੰਧਨ ਸੁਧਾਰ ਨੂੰ ਪ੍ਰਭਾਵੀ ਤੇ ਸਥਾਈ ਤੌਰ ’ਤੇ ਹਰਿਆਣਾ ਦੇ ਸਿੱਖਾਂ ਦੇ ਕੰਟ੍ਰੋਲ ਵਿਚ ਲਿਆਇਆ ਜਾ ਸਕੇਗਾ । ਇਸ ਸਮੇਂ ਸਿੱਖ ਗੁਰੂਦੁਆਰਿਆਂ ਦਾ ਕੰਟ੍ਰੋਲ ਸਿੱਖ ਗੁਰੂਦੁਆਰਾ ਐਕਟ, 1925 ਅਤੇ ਉਸ ਦੇ ਤਹਿਤ ਬਣਾਏ ਗਏ ਨਿਯਮਾਂ ਤੇ ਵਿਨਿਯਮਾਂ ਦੇ ਪ੍ਰਵਧਾਨਾਂ ਰਾਹੀਂ ਕੀਤਾ ਜਾ ਰਿਹਾ ਹੈ । ਫਿਲਹਾਲ, ਹਰਿਆਣਾ ਦੇ ਸਿੱਖਾਂ ਵਿਚ ਇਹ ਅਤਿ ਅਸੰਤੋਖ ਹੈ ਕਿ ਉਨ੍ਹਾਂ ਦੇ ਨਾਲ ਭੇਦ-ਭਾਅ ਕੀਤਾ ਜਾ ਰਿਹਾ ਹੈ ਅਤੇ ਹਰਿਆਣਾ ਵਿਚ ਸਿੱਖ ਗੁਰੂਦੁਆਰਿਆਂ ਦੇ ਮਾਮਲਿਆਂ ਵਿਚ ਉਨ੍ਹਾਂ ਨੂੰ ਉਚਿਤ ਮਹੱਤਵ ਨਹਂੀਂ ਦਿੱਤਾ ਜਾ ਰਿਹਾ ਹੈ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਨ ਕਮੇਟੀ ਵੱਲੋਂ ਅੰਮ੍ਰਿਤਸਰ ਸਥਿਤੀ ਆਪਣੇ ਮੁੱਖ ਦਫਤਰ ਤੋਂ ਹਰਿਆਣਾ ਗੁਰੂਦੁਆਰਿਆਂ ਦੇ ਮਾਮਲਿਆਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਨ ਕਮੇਟੀ ਵੰਲੋਂ ਆਪਣੀ ਮਰਜ਼ੀ ਨਾਲ ਗੁਰੂਦੁਆਰਾ ਰਕਮ ਦੀ ਵਰਤੋਂ ਸਿੱਖ ਗੁਰੂਦੁਆਰਿਆਂ, ਸੰਸਥਾਨਾਂ ਜਾਂ ਹੋਰ ਸਮਾਜਿਕ ਸੰਗਠਨਾਂ ਦਾ ਰੱਖ-ਰਖਾਓ ਕਰਨ ਦੇ ਬਜਾਏ ਹਰਿਆਣਾ ਦੇ ਸਿੱਖਾਂ ਦੇ ਨੁਕਸਾਨ ਲਈ ਕੀਤਾ ਜਾ ਰਿਹਾ ਹੈ । ਹਰਿਆਣਾ ਦੇ ਸਿੱਖਾਂ ਵੱਲੋਂ ਆਪਸ ਵਿਚ ਦਾਨ ਰਾਹੀਂ ਇਕੱਠੀ ਕੀਤੀ ਗਈ ਗੁਰੂਦੁਆਰਾ ਰਕਮ ਦੀ ਵਰਤੋਂ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਨ ਕਮੇਟੀ ਵੱਲੋਂ ਹਰਿਆਣਾ ਦੇ ਸਿੱਖਾਂ ਤੋਂ ਸਲਾਹ ਵੀ ਨਹੀਂ ਕੀਤੀ ਜਾਂਦੀ ਹੈ । ਹਰਿਆਣਾ ਦੇ ਵੱਖ-ਵੱਖ ਸਿੱਖ ਨਿਗਮਾਂ ਅਤੇ ਲੋਕਾ ਵੱਲੋਂ ਹਰਿਆਣਾ ਰਾਜ ਵਿਚ ਇਕ ਵੱਖਰੀ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਗਠਿਤ ਕਰਨ ਦੀ ਅਪੀਲ ਕੀਤੀ ਜਾਂਦੀ ਰਹੀ ਸੀ ਤਾਂ ਜੋ ਹਰਿਆਣਾ ਰਾਜ ਦੇ ਅਧਿਕਾਰ ਖੇਤਰ ਦੇ ਅੰਦਰ ਸਥਿਤ ਗੁਰੂਦੁਆਰਿਆਂ ਦਾ ਸਹੀ ਪ੍ਰਬੰਧਨ ਕਰਨ ਦੇ ਨਾਲ-ਨਾਲ ਰਕਮ ਦੇ ਗੈਰ-ਪਾਰਦਰਸ਼ੀ ਤੇ ਗਲਤ ਵਰਤੋਂ ਨਾਲ ਸਬੰਧਤ ਸ਼ਿਕਾਇਤਾਂ ਨੂੰ ਦੂਰ ਕਰਨ ਵਿਚ ਹਰਿਆਣਾ ਦੇ ਸਿੱਖਾਂ ਦੇ ਨਾਲ ਕੀਤੇ ਜਾ ਰਹੇ ਭੇਦ-ਭਾਅ ਨੂੰ ਦੂਰ ਕੀਤਾ ਜਾ ਸਕੇ ।  ਹਰਿਆਣਾ ਸਰਕਾਰ ਨੇ ਕੈਬਿਨੇਟ ਮੰਤਰੀ ਸਰਦਾਰ ਹਰਮੋਹਿੰਦਰ ਸਿੰਘ ਚੱਠਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਦੀ ਪ੍ਰਧਾਨਗੀ ਹੇਠ ਲਗਾਤਾਰ ਦੋ ਕਮੇਟੀਆਂ ਦਾ ਗਠਨ ਕੀਤਾ, ਜਿੰਨ੍ਹਾਂ ਨੇ ਆਪਣੀ ਰਿਪੋਰਟ ਵਿਚ ਇਕ ਵੱਖਰਾ ਕਾਨੂੰਨ ਲਾਗੂ ਕਰਕੇ ਇਕ ਵੱਖਰੀ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਗਠਿਤ ਕਰਨ ਦਾ ਕਾਰਣ, ਲੋਂੜ ਦੱਸੀ । ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਐਕਟ, 2014 ਦੇ ਤਹਿਤ ਸਿੱਖ ਗੁਰੂਦੁਆਰਿਆਂ ਤੇ ਗੁਰੂਦੁਆਰਾ ਸੰਪਤੀਆਂ ਦੇ ਪ੍ਰਭਾਵੀ ਕੰਟ੍ਰੋਲ ਤੇ ਪ੍ਰਬੰਧਨ ਲਈ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਗਠਿਤ ਕੀਤੀ ਜਾਵੇਗੀ । ਕਮੇਟੀ ਦਾ ਮੁੱਖ ਦਫਤਰ ਕੁਰੂਕਸ਼ੇਤਰ ਅਤੇ ਖੇਤਰੀ ਦਫਤਰ, ਪੰਚਕੂਲਾ ਤੇ ਜੀਂਦ ਵਿਚ ਹੋਵੇਗਾ । ਕਮੇਟੀ ਵਿਚ ਰਾਜ ਦੇ ਵੱਖ-ਵੱਖ ਵਾਰਡਾਂ ਤੋਂ 40 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ । ਕਮੇਟੀ ਦੇ ਚੁਣੇ ਮੈਂਬਰਾਂ ਵੱਲੋਂ 9 ਮੈਂਬਰ ਚੁਣੇ ਜਾਣਗੇ, ਜਿੰਨ੍ਹਾਂ ਵਿਚੋਂ 2 ਸਿੱਖ ਮਹਿਲਾਵਾਂ, ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਨਾਲ ਸਬੰਧਤ 3 ਮੈਂਬਰ, ਆਮ ਜਾਤੀ ਤੋਂ ਸਿੱਖ ਪੰਥ ਦਾ ਪੂਰਾ ਗਿਆਨ ਰੱਖਣ ਵਾਲੇ 2 ਮੈਂਬਰ ਅਤੇ 2 ਮੈਂਬਰ ਰਾਜ ਦੀ ਰਜਿਸਟਰਡ ਸਿੰਘ ਸਭਾਵਾਂ ਦੇ ਪ੍ਰਧਾਨਾਂ ਤੋਂ ਚੁਣੇ ਜਾਣਗੇ । ਇਸ ਤਰ੍ਹਾਂ ਇਸ ਕਮੇਟੀ ਵਿਚ ਕੁਲ 49 ਮੈਂਬਰ ਹੋਣਗੇ । ਕਮੇਟੀ ਦੇ ਮੈਂਬਰ ਵੱਜੋਂ ਚੋਣ ਜਾਂ ਸਹਿਯੋਜਨ ਲਈ ਉਹ ਵਿਅਕਤੀ ਪਾਤਰ ਨਹੀਂ ਹੋਵੇਗਾ, ਜਿੰਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਹੈ, ਭਾਰਤ ਦਾ ਨਾਗਰਿਕ ਤੇ ਅੰਮ੍ਰਿਤਧਾਰੀ ਸਿੱਖ ਨਹੀਂ ਹੈ, ਅੰਮ੍ਰਿਤਧਾਰੀ ਸਿੱਖ ਹੁੰਦੇ ਹੋਏ ਜਿਸ ਨੇ ਆਪਣੇ ਕੇਸ਼ ਜਾਂ ਦਾੜੀ ਕਟਵਾਈ ਹੈ ਜਾਂ ਪਤੀਤ ਹੈ, ਜੋ ਕੁਥ ਜਾਂ ਨਸ਼ੀਲੇ ਪਦਾਰਥ ਦੀ ਵਰਤੋਂ ਕਰਦਾ ਹੋਵੇ ਜਾਂ ਸ਼ਰਾਬ ਪੀਦਾ ਹੋਵੇ, ਕਿਸੇ ਗੁਰੂਦੁਆਰਾ ਵਿਚ ਪੇਡ ਸਰਵੇਂਟ ਹੋਵੇ ਅਤੇ ਗੁਰਮੁੱਖੀ ਲਿਪੀ ਵਿਚ ਪੰਜਾਬੀ ਪੜ੍ਹਣਾ ਜਾਂ ਲਿੱਖਣਾ ਨਾ ਜਾਣਦਾ ਹੋਵੇ । ਕਮੇਟੀ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਲਈ ਹੋਵੇਗਾ ਅਤੇ ਇਹ ਕਾਰਜਕਾਲ ਕਮੇਟੀ ਦੇ ਪਹਿਲੀ ਬੈਠਕ ਤੋਂ ਸ਼ੁਰੂ ਹੋਵੇਗਾ ।ਗੁਰੂਦੁਆਰਾ ਚੋਣਾਂ ਲਈ ਹਰੇਕ ਵਾਰਡ ਦੇ ਵੋਟਰਾਂ ਦੀ ਫੋਟੋ ਵਾਲੀ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ, ਜਿਸ ਵਿਚ ਵੋਟਰ ਵੱਜੋਂ ਰਜਿਸਟਰਡ ਲਈ ਪਾਤਰ ਸਾਰੇ ਵਿਅਕਤੀਆਂ ਦੇ ਨਾਂਅ ਦਰਜ ਕੀਤੇ ਜਾਣਗੇ । ਇਕ ਵਿਅਕਤੀ ਸਿਰਫ ਇਕ ਵਾਰਡ ਦੀ ਵੋਟਰ ਸੂਚੀ ਵਿਚ ਹੀ ਆਪਣਾ ਨਾਂਅ ਦਰਜ ਕਰਵਾ ਸਕਦਾ ਹੈ । ਵੋਟਰ ਸੂਚੀ ਦਾ ਗੁਰੂਦੁਆਰਾ ਚੋਣ ਕਮਿਸ਼ਨ ਵੰਲੋਂ ਰਜਿਸਟਰੇਸ਼ਨ ਕਰਵਾਇਆ ਜਾਣਾ ਲਾਜਿਮੀ ਹੈ । 18 ਸਾਲ ਤੋਂ ਵੱਧ ਉਮਰ ਦੇ ਸਿੱਖ ਵੋਟਰ ਯੋਗ ਹੋਣਗੇ । ਅਜਿਹੇ ਕਿਸੇ ਵੀ ਵਿਅਕਤੀ ਦਾ ਨਾਂਅ ਦਰਜ ਨਹੀਂ ਕੀਤਾ ਜਾਵੇਗਾ, ਜੋ ਪਾਪੀ ਹੋਵੇ ਜਾਂ ਜਿਸ ਨੇ ਆਪਣੇ ਕੇਸ਼ ਜਾਂ ਦਾੜੀ ਕਟਵਾਈ ਹੋਵੇ । ਤੰਬਾਕੂ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦਾ ਹੋਵੇ ਜਾਂ ਸ਼ਰਾਬ ਪੀਂਦਾ   ਹੋਵੇ ।
ਇਸ ਐਕਟ ਦੇ ਤਹਿਤ ਰਾਜ ਵਿਚ ਸਥਿਤ ਸਾਰੇ ਗੁਰੂਦੁਆਰਿਆਂ ਤੇ ਗੁਰੂਦੁਆਰਿਆਂ ਦੀ ਸੰਪਤੀ ਦਾ ਕੰਟ੍ਰੋਲ ਕਮੇਟੀ ਦੇ ਕੋਲ ਹੋਵੇਗਾ ਅਤੇ ਕਮੇਟੀ ਗੁਰੂਦੁਆਰਿਆਂ ਵਿਚ ਧਾਰਮਿਕ ਸਮਾਰੋਹਾਂ ਦੀ ਵਿਵਸਥਾ ਕਰੇਗੀ, ਸ਼ਰਧਾਲੂਆਂ ਨੂੰ ਪੂਜਾ ਦੀ ਸਹੂਲਤ ਪ੍ਰਦਾਨ ਕਰੇਗੀ । ਗੁਰੂਦੁਆਰਿਆਂ ਦੀ ਚਲ ਤੇ ਅਚੱਲ ਸੰਪਤੀਆਂ, ਜਮ੍ਹਾਂ ਰਾਸ਼ੀਆਂ, ਸ਼ਰਧਾਲੂਆਂ ਵੱੋਂ ਦਾਨ ਕੀਤੀ ਗਈ ਨਗਦ ਰਕਮ ਤੇ ਵਸਤੂਆਂ ਦੀ ਸੁਰੱਖਿਆ ਅਤੇ ਰਕਮ ਦਾ ਸਹੀ ਵਰਤੋਂ ਯਕੀਨੀ ਕਰੇਗੀ । ਸ਼ਰਧਾਲੂਆਂ ਲਈ ਠਹਿਰਣ ਦੇ ਪ੍ਰਬੰਧ ਅਤੇ ਮੁਫਤ ਲੰਗਰ ਦੀ ਵਿਵਸਥਾ ਕਰੇਗੀ । ਸਿੱਖ ਪਰੰਪਰਾਵਾਂ, ਸਭਿਆਚਾਰ ਤੇ ਵਿਕਰਾਸਤ ਨੂੰ ਪ੍ਰੋਤਸਾਹਿਤ ਕਰਨ ਲਈ ਇਤਿਹਾਸਕ ਅਤੇ ਹੋਰ ਗੁਰੂਦੁਆਰਿਆਂ ਦਾ ਸਹੀ ਪ੍ਰਬੰਧ ਕਰੇਗੀ ਅਤੇ ਉਨ੍ਹਾਂ ਦਾ ਰੱਖ-ਰਖਾਓ ਕਰੇਗੀ । ਗਰੀਬ ਤੇ ਲੋਂੜਮੰਦ ਬੱਚਿਆਂ ਲਈ ਕਮੇਟੀ ਵੱਲੋਂ ਚੱਲ ਰਹੇ ਸਕੂਲਾਂ ਅਤੇ ਸੰਸਥਾਵਾਂ ਵਿਚ ਪੜ੍ਹਣ ਲਈ ਵਜੀਫਿਆਂ ਦੀ ਵਿਵਸਥਾ ਕਰੇਗੀ । ਸਿੱਖ ਮਰਿਆਦਾ ਅਨੁਸਾਰ ਸਿੱਖ ਧਰਮ, ਪੰਥ ਤੇ ਰੀਤੀ-ਰਿਵਾਜਾਂ ਦਾ ਪ੍ਰਚਾਰ ਕਰੇਗੀ ਅਤੇ ਸਿੱਖ ਭਾਈਚਾਰੇ ਦੇ ਵਿਕਾਸ ਵਿਚ ਮਦਦ ਕਰੇਗੀ । ਇਸ ਤੋਂ ਇਲਾਵਾ, ਰਾਜ ਤੇ ਕੇਂਦਰ ਸਰਕਾਰ ਦੀ ਸਲਾਹ ਨਾਲ ਪਾਕਿਸਤਾਨ ਅਤੇ ਸੰਸਾਰ ਦੇ ਹੋਰ ਹਿੱਸਿਆਂ ਵਿਚ ਸਥਿਤ ਗੁਰੂਦੁਆਰਿਆਂ ਅਤੇ ਹੋਰ ਧਾਰਮਿਕ ਥਾਂਵਾਂ ਲਈ ਹਰਿਆਣਾ ਰਾਜ ਦੇ ਸਿੱਖ ਸ਼ਰਧਾਲੂਆਂ ਦੇ ਤੀਰਥ ਦੀ ਵਿਵਸਥਾ ਕਰੇਗੀ ।
          ਐਕਟ ਦੇ ਤਹਿਤ ਹਰਿਆਣਾ ਸਿੱਖ ਗੁਰੂਦੁਆਰਾ ਨਿਆਂ ਕਮਿਸ਼ਨ ਦਾ ਗਠਨ ਵੀ ਕੀਤਾ ਜਾਵੇਗਾ, ਜਿਸ ਵਿਚ ਤਿੰਨ ਮੈਂਬਰ ਹੋਣਗੇ
ਇਸ ਦੌਰਾਨ ਵਿਧਾਨ ਸਭਾ ਦੀ ਸਪੀਕਰ ਗੈਲਰੀ ਚ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਜਗਦੀਸ਼ ਝੀਂਡਾ ਤੇ ਦੀਦਾਰ ਨਲਵੀ ਵੀ ਵਿਧਾਨ ਸਭਾ ਦੀ ਸਪੀਕਰ ਗੈਲਰੀ ਚ ਮੌਜੂਦ ਸਨ। ਦੂਜੇ ਪਾਸੇ ਐਸ ਜੀ ਪੀ ਸੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦੀ ਅਗਵਾਈ ਚ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਸਿਖਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ।
ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ’ਚ  ਸੱਭ ਤੋਂ ਪਹਿਲਾਂ ਸ਼ੋਕ ਪ੍ਰਸਤਾਵ ਪਾਸ ਕੀਤੇ ਗਏ। ਸਦਨ ਦੇ ਨੇਤਾ ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸੱਭ ਤੋਂ ਪਹਿਲਾਂ ਕੇਂਦਰੀ ਮੰਤਰੀ, ਹਰਿਆਣਾ ਦੇ ਸਾਬਕਾ ਮੰਤਰੀ, ਵਿਧਾਨ ਸਭਾ ਦੇ ਸਾਬਕਾ ਮੈਂਬਰ, ਆਜ਼ਾਦੀ ਘੁਲਾਟੀਆਂ, ਹਰਿਆਣਾ ਦੇ ਸ਼ਹੀਦਾਂ, ਵਿਧਾਨ ਸਭਾ ਮੈਂਬਰਾਂ ਦੇ ਨੇੜਲੇ ਸਬੰਧੀਆਂ ਦੀ ਮੌਤ ਦੇ ਸ਼ੋਕ ਸੰਦੇਸ਼ ਪੜ੍ਹੇ ਅਤੇ ਸਦਨ ਦੇ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਇਨੈਲੋ ਦੇ ਅਸ਼ੋਕ ਅਰੋੜਾ ਅਤੇ ਭਾਜਪਾ ਦੇ ਅਨਿਲ ਵਿਜ ਨੇ ਆਪਣੀ-ਆਪਣੀ ਪਾਰਟੀਆਂ ਵੱਲੋਂ ਸ਼ੋਕ ਪ੍ਰਸਤਾਵ ਵਿਚ ਵਿਛੜੀ ਆਤਮਾਵਾਂ ਨੂੰ ਸ਼ਰਧਾਂਜਲੀ ਦਿੱਤੀ। ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ ਨੇ ਆਪਣੀ ਵੱਲੋਂ ਸ਼ੋਕ ਪ੍ਰਸਤਾਵ ਪੜ੍ਹੇ ਅਤੇ ਵਿਛੜੀ ਆਤਮਾਂ ਨੂੰ ਸ਼ਰਧਾਂਜਲੀ ਦਿੱਤੀ।
ਸਦਨ ਵਿਚ ਜਿਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਨ੍ਹਾਂ ਵਿਚ ਕੇਂਦਰੀ ਮੰਤਰੀ ਗੋਪੀਨਾਥ ਪਾਂਡੂਰੰਗ ਮੁੰਡੇ, ਹਰਿਆਣਾ ਦੇ ਸਾਬਕਾ ਮੰਤਰੀ ਧੀਰਪਾਲ ਸਿੰਘ ਅਤੇ ਕਟਾਰ ਸਿੰਘ ਛੋਕਰ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਮੈਂਬਰ ਪ੍ਰਤਾਪ ਸਿੰਘ ਚੌਟਾਲਾ ਸ਼ਾਮਿਲ ਹਨ।
ਇਸ ਤੋਂ ਇਲਾਵਾ, ਸਦਨ ਨੇ 9 ਆਜਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ, ਇਸ ਤੋਂ ਇਲਾਵਾ, ਮੁੱਖ ਮੰਤਰੀ ਦੀ ਮਾਸੀ, ਸ੍ਰੀਮਤੀ ਭਾਂਤੀ ਦੇਵੀ, ਵਿਧਾਨ ਸਭਾ ਸਪੀਕਰ ਦੀ ਮਾਤਾ ਸ੍ਰੀਮਤੀ ਸ਼ਾਰਦਾ ਰਾਣੀ, ਸਾਂਸਦ ਧਰਮਬੀਰ ਸਿੰਘ ਦੀ ਭਤੀਜੀ, ਡਾ.ਪ੍ਰਿਯੰਕਾ ਚੌਧਰੀ, ਰਾਜ ਸਭਾ ਮੈਂਬਰ ਰਾਜ ਕੁਮਾਰ ਕਸ਼ਯਪ ਦੇ ਪਿਤਾ, ਬਨਾਰਸੀ ਦਾਸ, ਵਿਧਾਇਕ ਮੁਹੰਮਦ ਇਲਿਯਾਸ ਦੇ ਭਰਾ, ਅਤਾ ਉਲੱਹ ਖਾਨ, ਵਿਧਾਇਕ ਦੇਵੇਂਦਰ ਬਾਂਸਲ ਦੇ ਭਰਾ, ਸੁਮਨ ਬਾਂਸਲ, ਸਾਬਕਾ ਮੰਤਰੀ ਅਮਰ ਸਿੰਘ ਧਾਨਕ ਦੇ ਪੋਤੇ ਸਮਨ ਧਾਨਕ, ਸਾਬਕਾ ਮੰਤਰੀ ਕਰਣ ਸਿੰਘ ਦਲਾਲ ਦੇ ਭਤੀਜੇ ਰਾਜੇਂਦਰ ਸਿੰਘ, ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਦੇ ਭਰਾ ਪੂਰਨ ਸਿੰਘ ਅਤੇ ਸਾਬਕਾ ਵਿਧਾਇਕ ਬਲਬੀਰ ਸਿੰਘ ਦੀ ਮਾਤਾ ਸ੍ਰੀਮਤੀ ਮਰਵਨ ਦੇਵੀ ਦੀ ਮੌਤ ’ਤੇ ਸ਼ੋਕ ਪ੍ਰਗਟ ਕੀਤਾ ਗਿਆ।

WRITTEN BY