Skip to content
Independent perspectives. Global stories.
BREAKING

ਪੰਥ ਦੇ ਵਡੇਰੇ ਹਿਤਾਂ ਲਈ ਹਰਿਆਣਾ ਦੇ ਸਿ¤ਖ ਵ¤ਖਰੀ ਕਮੇਟੀ ਦੀ ਮੰਗ ਛ¤ਡਣ : ਜਥੇ. ਅਵਤਾਰ ਸਿੰਘ

Share this story

ਹਰਿਆਣਾ ਦੇ ਗੁਰਦੁਆਰਿਆਂ ਲਈ ਸਬ ਕਮੇਟੀ ਦਾ ਗਠਨ

Page-1_10 ਚੰਡੀਗੜ੍ਹ, 11 ਜੁਲਾਈ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ’ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ’ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਸਿੱਖ ਧਾਰਮਿਕ ਸੰਸਥਾਵਾਂ ਨੂੰ ਆਪਣਾ ਅਧਾਰ ਬਣਾ ਕੇ ਸਿੱਖਾਂ ਨਾਲ ਵੱਡੀ ਪੱਧਰ ਤੇ ਧੱਕਾ ਕਰਦੀ ਆਈ ਹੈ, ਖਾਸਕਰ ਸਿੱਖ ਕੌਮ ਦੀ ਸਰਵਉ¤ਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਅ ਲਗਾਉਣ ਉਸਦੀ ਪ੍ਰਤਿਸ਼ਠਾਂ ਨੂੰ ਘਟਉਣ ਅਤੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ ਜਿਸ ਨੂੰ ਸਮੁੱਚਾ ਪੰਥ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗਾ। ਆਪਣੀ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ

ਅਵਤਾਰ ਸਿੰਘ ਨੇ ਵੱਖਰੀ ਹਰਿਆਣਾ ਕਮੇਟੀ ਦੀ ਮੰਗ ਕਰਨ ਵਾਲੇ ਕੁਝ ਵਿਅਕਤੀਆ ਨੂੰ ਇੱਕ ਵਾਰੀ ਮੁੜ ਜੋਰਦਾਰ ਸੱਦਾ ਦਿੰਦਿਆਂ ਹੋਇਆ ਕਿਹਾ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਂਦ ਵਿਚ ਆਈ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ ਸ਼ਕਤੀ ਨੂੰ ਉਹ ਖੇਰੂੰ-ਖੇਰੂੰ ਨਾ ਕਰਨ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੀ ਹਾਜ਼ਰੀ ਵਿਚ ਅਹਿਮ ਐਲਾਨ ਕਰਦਿਆਂ ਹੋਇਆ ਕਿਹਾ ਕਿ ਹਰਿਆਣਾ ਰਾਜ ਅਧੀਨ ਆਉਂਦੇ ਸਮੂਹ ਗੁਰਧਾਮਾਂ ਦੇ ਪ੍ਰਬੰਧਾਂ ਨੂੰ ਪੂਰੀ ਸੁਹਿਦਤਾ ਦੇ ਨਾਲ ਚਲਾਉਣ ਦੇ ਲਈ ਉਹ ਹਰਿਆਣਾ ਦੀ ਵੱਖਰੀ ਸਬ-ਕਮੇਟੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਆਪਣਾ ਸਮੁੱਚਾ ਕਾਰਜ ਠੋਸ ਢੰਗ ਦੇ ਨਾਲ ਕਰੇਗੀ। ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੀ ਵੱਖਰੀ ਸਬ-ਕਮੇਟੀ ਦਾ ਗਠਨ ਕਰਨ ਦੇ ਕਾਰਜ ਨੂੰ ਅਮਲੀ ਰੂਪ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਵੱਖਰੀ ਸਬ-ਕਮੇਟੀ ਅੰਦਰ ਹਰਿਆਣਾ ਰਾਜ ਵਿਚੋਂ ਚੁਣੇ ਗਏ ਸਮੁੱਚੇ ਮੈਂਬਰਾਂ ਵਿਚੋਂ ਇੱਕ ਵੱਖਰਾ ਮੀਤ ਪ੍ਰਧਾਨ ਬਣਾਇਆ ਜਾਵੇਗਾ। ਹਰਿਆਣੇ ਦੇ ਗੁਰਦੁਆਰਾ ਸਾਹਿਬਾਨ ਲਈ ਕੁਰੂਕਸ਼ੇਤਰ ਵਿਖੇ ਵੱਖਰਾ ਸਬ-ਆਫਿਸ ਸਥਾਪਤ ਕੀਤਾ ਜਾਵੇਗਾ ਜਿਥੇ ਵੱਖਰਾ ਐਡੀਸ਼ਨਲ ਸਕੱਤਰ ਦੀ ਨਿਯੁਕਤੀ ਜਾਵੇਗੀ ਅਤੇ ਸਮੁੱਚਾ ਪ੍ਰਬੰਧ ਉਕਤ ਸਬ-ਕਮੇਟੀ ਦੀ ਨਿਗਰਾਨੀ ਹੇਠ ਹੋਵੇਗਾ।  ਉਨ੍ਹਾਂ ਨੇ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਕੁਝ ਨਰਾਜ਼ ਸਿੱਖ ਆਗੂਆ ਨੂੰ ਜੋਰਦਾਰ ਅਪੀਲ ਕਰਦਿਆਂ ਕਿਹਾ ਕਿ ਪੰਥ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਦਿਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਤੇ ਮਹਾਨਤਾ ਨੂੰ ਕਾਇਮ ਰੱਖਣ ਅਤੇ ਉਹ ਹਰਿਆਣੇ ਲਈ ਵੱਖਰੀ ਸਬ-ਕਮੇਟੀ ਦੇ ਬਣਾਏ ਗਏ ਫਾਰਮੂਲੇ ਉਪਰ ਆਪਣੀ ਮੋਹਰ ਲਗਾਉਣ । ਸਵਾਲਾਂ ਦਾ ਠੋਕਵਾਂ ਜੁਆਬ ਦਿੰਦਿਆ ਹੋਇਆ ਕਿਹਾ ਕਿ ਕੇਵਲ ਵੋਟਾਂ ਦੀ ਪ੍ਰਾਪਤੀ ਲਈ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਸਿੱਖਾਂ ਨੂੰ ਆਪਸ ਵਿਚ ਵੱੰਡਣ ਦੀ ਖੇਡੀ ਜਾ ਰਹੀ ਖਤਰਨਾਕ ਖੇਡ ਕਦਾਚਿਤ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ।

WRITTEN BY