ਆਮਦਨ ਕਰ ਛੋਟ ਦੀ ਸੀਮਾ ਹੁਣ ਢਾਈ ਲ¤ਖ ਰੁਪਏ
ਅਰੁਣ ਜੇਤਲੀ ਨੇ ਪੇਸ਼ ਕੀਤਾ ਮੋਦੀ ਸਰਕਾਰ ਦਾ ਪਲੇਠਾ ਬਜਟ ਚ ਪੰਜਾਬ ’ਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਬਣਾਈ ਜਾਵੇਗਾ
ਨਵੀਂ ਦਿੱਲੀ, 10 ਜੁਲਾਈ-ਕੇਂਦਰੀ ਵਿ¤ਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਅ¤ਜ ਸੰਸਦ ’ਚ ਪੇਸ਼ ਕੀਤੇ ਗਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਪਲੇਠਾ ਬਜਟ ਵਿੱਚ ਦੇਸ਼ ਦੀ ਵਿਕਾਸ ਦਰ ਮੱਠੀ ਹੋਣ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਤੇਜ਼ ਕਰਨ ਲਈ ਆਰਥਿਕ ਸੁਧਾਰਾਂ ਨੂੰ ਤੇਜ਼ ਕਰਨ ਦਾ ਵਾਅਦਾ ਕੀਤਾ ਗਿਆ ਹੈ। ਕੇਂਦਰੀ ਵਿਤ ਮੰਤਰੀ ਨੇ ਨਵੀਆਂ ਆਰਥਿਕ ਨੀਤੀਆਂ ਨਾਲ ਅਗਲੇ ਤਿੰਨ-ਚਾਰ ਸਾਲ ਵਿੱਚ ਵਿਕਾਸ ਦਰ ਨੂੰ 8 ਫੀਸਦੀ ਤੱਕ ਵਧਾਉਣ, ਮਹਿੰਗਾਈ ਨੂੰ ਕਾਬੂ ਕਰਨਾ, ਵਿੱਤੀ ਘਾਟੇ ਅਤੇ ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਦਾ ਦਾਅਵਾ ਕੀਤਾ ਗਿਆ ਹੈ।ਨਵੇਂ ਬਜਟ ਪੰਜਾਬ ਨੂੰ ਇਕ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇਣ ਤੋਂ ਇਲਾਵਾ ਕੁਝ ਹੋਰ ਪ੍ਰੋਜੈਕਟ ਵੀ ਦੇਣ ਦਾ ਐਲਾਨ ਕੀਤਾ ਹੈ। ਆਮਦਨ
ਕਰ ਦਾਤਿਆਂ ਨੂੰ ਖੁਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਆਮਦਨ ਕਰ ਛੋਟ ਦੀ ਸੀਮਾ 2 ਲ¤ਖ ਰੁਪਏ ਤੋਂ ਵਧਾ ਕੇ ਢਾਈ ਲ¤ਖ ਰੁਪਏ ਕਰਨ ਦਾ ਐਲਾਨ ਕੀਤਾ । ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਲਈ ਟੈਕਸ ‘ਤੇ ਇਹ ਛੋਟ ਢਾਈ ਲ¤ਖ ਰੁਪਏ ਤੋਂ ਤਿੰਨ ਲ¤ਖ ਰੁਪਏ ਤ¤ਕ ਕਰ ਦਿ¤ਤੀ ਗਈ।ਹੋਮ ਲੋਨ ਦੇ ਵਿਆਜ ‘ਤੇ ਮਿਲਣ ਵਾਲੀ ਛੋਟ ਦੀ ਸੀਮਾ ਡੇਢ ਲ¤ਖ ਤੋਂ ਵਧਾ ਕੇ 2 ਲ¤ਖ ਕਰਨ ਦੀ ਯੋਜਨਾ ਹੈ। 80ਸੀ ‘ਚ ਨਿਵੇਸ਼ ਦੀ ਸੀਮਾ ਵਧਾ ਕੇ 1 ਲ¤ਖ ਤੋਂ 1.50 ਲ¤ਖ ਕਰਨ ਦਾ ਐਲਾਨ ਕੀਤਾ ਗਿਆ ਹੈ। ਮੋਦੀ ਸਰਕਾਰ ਨੇ ਆਪਣੇ ਬਜਟ ‘ਚ ਸਸਤੇ ਘਰਾਂ ਲਈ ਵੀ ਲੋਕਾਂ ਨੂੰ ਇਕ ਤੋਹਫਾ ਦਿ¤ਤਾ ਹੈ। ਸਰਕਾਰ ਨੇ ਸਸਤੇ ਘਰਾਂ ਲਈ 4000 ਕਰੋੜ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਸਸਤਾ -ਬਜਟ ਦੌਰਾਨ ਘਰੇਲੂ ਵਰਤੋਂ ਦੀਆਂ ਚੀਜ਼ਾਂ ਜਿਵੇਂ ਕਿ ਤੇਲ, ਸਾਬੁਣ, ਗਲੀਸਰੀਨ, ਸਟੀਲ ਦੇ ਬਰਤਨ ਆਦਿ ਸਸਤੇ ਕਰ ਦਿ¤ਤੇ ਗਏ ਹਨ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਸਮਾਨ ਜਿਵੇਂ ਟੀ. ਵੀ., ਕੰਪਿਊਟਰ, ਐ¤ਲ. ਸੀ. ਡੀ., ਮੋਬਾਇਲ ਆਦਿ ਵੀ ਸਸਤੇ ਹੋ ਗਏ ਹਨ।
ਔਰਤਾਂ ਦੀ ਸੁਰ¤ਖਿਆ-ਬਜਟ ਦੌਰਾਨ ਔਰਤਾਂ ਦੀ ਸੁਰ¤ਖਿਆ ਲਈ 150 ਕਰੋੜ ਰੁਪਏ ਵ¤ਡੇ ਸ਼ਹਿਰਾਂ ‘ਚ ਖਰਚ ਕਰਨ ਦਾ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਦਿਵਾਸੀ ਜੰਗਲਾਤ ਯੋਜਨਾ ਨੂੰ 100 ਕਰੋੜ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ ਨੂੰ 100 ਕਰੋੜ ਦੇਣ ਦਾ ਐਲਾਨ ਕੀਤਾ ਗਿਆ ਹੈ। ਮਨਰੇਗਾ ‘ਚ ਖੇਤੀ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਵੀ ਕੀਤਾ ਗਿਆ ਹੈ।
ਸਿਹਤ ਸਹੂਲਤਾਂ-ਬਜਟ ਦੌਰਾਨ ਆਮ ਆਦਮੀ ਨੂੰ ਸਿਹਤ ਨੂੰ ਵੀ ਧਿਆਨ ‘ਚ ਰ¤ਖਿਆ ਗਿਆ ਹੈ ਅਤੇ ਵਿ¤ਤ ਮੰਤਰੀ ਅਰੁਣ ਜੇਤਲੀ ਨੇ 4 ਨਵੇਂ ਏਮਸ ਬਣਾਏ ਜਾਣ ਦਾ ਐਲਾਨ ਕੀਤਾ ਹੈ। ਉਨਾਂ ਇਹ ਵੀ ਕਿਹਾ ਕਿ ਹਰ ਸੂਬੇ ‘ਚ ਇਕ ਏਮਸ ਦਾ ਟੀਚਾ ਰ¤ਖਿਆ ਗਿਆ ਹੈ। ਬਿਜਲੀ-ਬਜਟ ‘ਚ ਲੋਕਾਂ ਦੀ ਪਰੇਸ਼ਾਨੀ ਨੂੰ ਮੁ¤ਖ ਰ¤ਖਿਆ 24 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਪੇਂਡੂ ਬਿਜਲੀ ਯੋਜਨਾ ਲਈ 5 ਅਰਬ ਰੁਪਏ ਖਰਚ ਕੀਤੇ ਜਾਣਗੇ।ਬਜਟ ’ਚ ਆਮ ਆਦਮੀ ਲਈ ਕਾਫੀ ਕੁਝ ਧਿਆਨ ‘ਚ ਰ¤ਖ ਕੇ ਕਈ ਐਲਾਨ ਕੀਤੇ ਗਏ ਹਨ। ਜੇਤਲੀ ਵਲੋ ਖੇਤੀ ਕਰਜਿਆਂ ਲਈ 8 ਲ¤ਖ ਕਰੋੜ ਦਾ ਐਲਾਨ ਈਪੀਐਫ ਹੋਲਡਰਾਂ ਨੂੰ 1 ਹਜਾਰ ਰੁਪਏ ਪੈਨਸ਼ਨ ਮਿਲੇਗੀ।
ਜੇਤਲੀ ਵਲੋਂ ਹਰ ਰਾਜ ਚ ਏਮਸ ਵਰਗੇ ਹਸਪਤਾਲ ਬਣਾਉਣ ਦਾ ਐਲਾਨ ਜੇਤਲੀ ਵਲੋਂ ਆਪਣੀ ਬਜਟ ਸਪੀਚ ਚ ਖਰਚਾ ਮੈਨੇਜਮੈਂਟ ਕਮਿਸ਼ਨ ਬਣਾਉਣ ਦਾ ਐਲਾਨ ਇੰਸ਼ੋਰੰਸ ਖੇਤਰ ਚ 59 ਫੀਸਦੀ ਐਡਫੀਆਈ ਦੀ ਯੋਜਨਾ ਹੋਮ ਲੋਨ ਤੇ ਟੈਕਸ ਛੂਟ ਦੀ ਹ¤ਦ 2 ਲ¤ਖ
Ê
ਕਿਸਾਨ ਵਿਕਾਸ ਪੱਤਰ ਫਿਰ ਸ਼ੁਰੂ ਕੀਤੇ ਜਾਣਗੇ- ਬਚਤ ਨੂੰ ਬੜ੍ਹਾਵਾ ਦੇਣ ਲਈ ਕਿਸਾਨ ਵਿਕਾਸ ਪੱਤਰ ਫਿਰ ਤੋਂ ਸੁਰੂ ਕੀਤੇ ਜਾ ਰਹੇ ਹਨ ਤਾਂ ਕਿ ਲੋਕ ਬੈਂਕਾਂ ਵਿੱਚ ਰੱਖੇ ਹੋਏ ਪੈਸੇ ਨੂੰ ਕਿਸਾਨ ਵਿਕਾਸ ਪੱਤਰਾਂ ਵਿੱਚ ਲਗਾ ਸਕਣ। ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਆਪਣੇ ਪਹਿਲੇ ਬਜਟ ਵਿੱਚ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਛੋਟੀ ਬਚਤ ਕਰਨ ਵਾਲੇ ਲੋਕਾਂ ਵਿੱਚ ਕੇ.ਵੀ.ਪੀ. ਲੋਕਪ੍ਰਿਯ ਸੀ।
ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਸ਼ੁਰੂ ਕਰਨ ਦਾ ਪ੍ਰਸਤਾਵ- ਮਹਿਲਾ ਅਤੇ ਬਾਲ ਵਿਕਾਸ ਉਤੇ ਵਿਸ਼ੇਸ਼ ਜ਼ੋਰ ਸਰਕਾਰੀ ਸੜਕ ਆਵਾਜਾਈ ਵਿੱਚ ਮਹਿਲਾ ਸੁਰੱ੍ਯਖਚਆ ਲਹੀ 50 ਕਰੋੜਰੁਪਏ ਦੀ ਵਿਵਸਥਾਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਉਭਰਦੇ ਬਾਜ਼ਾਰ ਅਰਥ ਵਿਸਥਾਵਾਂ ਵਿੱਚ ਪ੍ਰਮੁੱਖ ਦੇਸ਼ ਦੇ ਤੌਰ ਉਤੇ ਉਭਰ ਰਿਹਾ ਹੈ। ਪਰ ਬਾਲਕਾਵਾਂ ਪ੍ਰਤੀ ਹੁਣ ਵੀ ਦੇਸ਼ ਦੇ ਕਈ ਹਿੱਸਿਆ ਵਿੱਚ ਭੇਦਭਾਵ ਕੀਤਾ ਜਾਂ:ਦਾ ਹੈ । ਇਸ ਲਈ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਯੋਜਨਾ ਸ਼ੁਰੂ ਕਰਨ ਲਈ 100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਮਹਿਲਾਵਾਂ ਦੀ ਸੁਰੱਖਿਆ ਲਈ ਯੋਜਨਾ ਸ਼ੁਰੂ ਕਰਨ ਲਈ ਸੜਕੀ ਆਵਜਾਈ ਅਤੇ ਰਾਜ ਮਾਰਗ ਮੰਤਰਾਲਾ ਵੱਲੋਂ 50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਰਕਾਰ ਬਾਲੜੀਆਂ ਅਤੇ ਮਹਿਲਾਵਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਏਗੀਮਹਿਲਾ ਪੁਰਸ਼ ਵਿਚਾਲੇ ਭੇਦਭਾਵ ਨੂੰ ਦੂਰ ਕਰਨ ਲਈ ਸਕੂਲਾਂ ਦੇ ਸਿਲੇਬਸ ਵਿੱਚ ਵਿਸ਼ੇਸ਼ ਅਧਿਆਏ ਸ਼ਾਮਿਲ ਕੀਤਾ ਜਾਵੇਗਾ ।
ਸਵੱਛ ਭਾਰਤ ਅਭਿਆਨ- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ 150 ਵੇਂ ਜਯੰਤੀ ਉਤੇ ਸਰਕਾਰ ਸਾਲ 2019 ਤੱਕ ਹਰੇਕ ਘਰ ਨੂੰ ਪੂਰਨ ਤੌਰ ਉਤੇ ਸਵੱਛ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿੱਤ ਮੰਤਰੀ ਨੇ ਅੱਜ ਲੋਕ ਸਭਾ ਵਿੱਚ ਬਜਟ ਪੇਸ਼ ਕਰਦਿਆਂ ਕਿਹਾ ਕਿ ਸਵੱਛਾ ਦੀ ਲੋੜ ਬਹੁਤ ਮਹੱਤਵਪੂਰਨ ਹੈ। ਕੇਂਦਰ ਸਰਕਾਰ ਆਪਣੀ ਸੀਮਾ ਦੇ ਅੰਦਰ ਸਰੋਤ ਉਪਲਬੱਧ ਕਰਵਾ ਰਹੀ ਹੈ। ਪਰ ਇਹ ਕੰਮ ਸਾਰਿਆਂ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀ ਹੋਵੇਗਾ।
ਸਮੂਦਾਇਕ ਰੇਡੀਓ ਕੇਂਦਰਾਂ ਨੂੰ ਹੱਲਾਸ਼ੇਰੀ ਦੇਣ ਲਈ ਨਵੀ ਂਯੋਜਨਾ ਲਈ 100 ਕਰੋੜ ਰੁਪਏ- ਦੇਸ਼ ਵਿੱਚ ਸਮੂਦਾਇਕ ਰੇਡੀਓ ਕੇਂਦਰਾਂ ਦੀ ਸਥਾਪਨਾ ਲਈ ਹੁਣ ਤੱਕ ਲਗਭਗ 400 ਮਨਜ਼ੂਰੀਆਂ ਦਿੱਤੀਆਂ ਗਈਆਂ ਹਨ। ਵਿੱਤ ਮੰਤਰੀ ਸ਼੍ਰੀ ਜੇਤਲੀ ਨੇ ਅੱਜ ਲੋਕ ਸਭਾ ਵਿੱਚ ਮੌਜੂਦਾ ਵਿੱਤੀ ਸਾਲ ਦਾ ਆਮ ਬਜਟ ਪੇਸ਼ ਕਰਦਿਅ ਕਿ ਇਸ ਖੇਤਰ ਦੇ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ 100 ਕਰੋੜ ਰੁਪਏ ਦੀ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਯੋਜਨਾ ਲਗਭਗ 600 ਨਵੇਂ ਅਤੇ ਮੌਜੂਦਾ ਸਮੁੂਦਾਇਕ ਰੇਡੀਓ ਸਟੇਸ਼ਨਾਂ ਲਈ ਵਿੱਤੀ ਸਹਾਇਤਾ ਉਪਲਬੱਧ ਕਰਵਾਏਗੀ।
ਖੁਰਾਕ ਖੇਤਰ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਵਚਨਬੱਧ- ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ ਵਿੱਚ 2014-15 ਦਾ ਆਮ ਬਜਟ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਖੁਰਾਕ ਖੇਤਰ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਭਾਰਤੀ ਖੁਰਾਕ ਨਿਗਮ ਦੀ ਮੁੜ ਸਰੰਚਨਾ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਦੀ ਵੰਡ ਪ੍ਰਣਾਲੀ ਸਬੰਧੀ ਕਮੀਆਂ ਘੱਟ ਕਰਨ ਅਤੇ ਉਨ੍ਹਾਂ ਦੀ ਸਮਰੱਥਾ ਵਧਾਉਣ ਨੂੰਪਹਿਲ ਦਿੱਤੀ ਜਾਵੇਗੀ। ਸਮਾਜ ਦੇ ਕੰਮਜ਼ੋਰ ਵਰਗਾਂ ਨੂੰ ਉਚਿਤ ਕੀਮਤਾਂ ਉਤੇ ਕਣਕ ਅਤੇ ਚੋਲ ਉਪਲਬੱਧ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਕੀਮਤਾਂ ਨੂੰ ਕੰਟਰੋਲ ਕਾਬੂ ਕਰਨ ਲਈ ਸਰਕਾਰ ਲੋੜ ਪੈਣ ਉਤੇ ਖੁੱਲਾ ਬਾਜ਼ਾਰ ਵਿੱਕਰੀ ਸ਼ੁਰੂ ਕਰੇਗੀ।
Êਪੂਰਵ ਉਤਰ ਲਈ 24ਯ 7 ਚੈਨਲ ‘ਅਰੁਣਪ੍ਰਭਾ ’ ਸ਼ੁਰ ੂਕੀਤਾ ਜਾਵੇਗਾ- ਕਂੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ ਵਿੱਚ ਬਜਟ ਪੇਸ਼ ਕਰਦਿਆਂ ਕਿਹਾ ਕਿ ਸਭਿਆਚਾਰ ਅਤੇ ਭਸ਼ਾਈ ਦੂਰੀ ਨੂੰ ਸਸ਼ਕਤ ਮਾਧਿਅਮ ਮੁਹੱਈਆ ਕਰਵਾਉਣ ਦੀ ਦ੍ਰਿਸ਼ਟੀ ਨਾਲ 24 ਘੰਟੇ ਦਾ ਚੈਨਲ ਅਰੁਣ ਪ੍ਰਭਾ ਸ਼ੁਰ ੂਕੀਤਾ ਜਾਵੇਗਾ। ਦੇਸ਼ ਦੀ ਭਿੰਨਤਾ ਪ੍ਰਤੀ ਵੱਧ ਜਾਗਰੂਕਤਾ ਪੈਦਾ ਕਰਨ ਅਤੇ ਸਭਿਆਚਾਰਕ ਪਛਾਣ ਲਈ ਟੈਲੀਵਿਜ਼ਨ ਇੱਕ ਸਸ਼ਕਤ ਅਤੇ ਪ੍ਰਭਾਵਸ਼ਾਲੀ ਮਾਧਿਅਮ ਹੈ।
ਸਾਲ 2022 ਤੱਕ ਸਾਰਿਆਂ ਲਈ ਘਰ- ਕਂੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ ਵਿੱਚ ਬਜਟ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਘਰਾਂ ਲਈਕਰਜ਼ੇ ਉਤ ੇ ਵਾਧੂ ਕਰ ਪ੍ਰੋਤਸਾਹਨ ਨੂੰ ਵਧਾ ਕੇ ਸਾਲ 2022 ਤੱਕ ਸਾਰਿਆਂ ਲਈ ਆਵਾਸ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ । ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਗਰੀਬੀ ਆਰਥਿਕ ਤੌਰ ਉਤੇ ਕੰਮਜ਼ੋਰ ਵਰਗਾਂ ਤੇ ਘੱਟ ਆਮਦਨ ਵਰਗਾਂ ਨੂੰ ਸਸਤੇ ਆਵਾਸ ਲਈ ਸਸਤਾ ਕਰਜ਼ਾ ਪ੍ਰਦਾਨਕਰਨ ਦੇ ਉਦੇਸ਼ ਨਾਲ ਰਾਸ਼ਟਰੀ ਆਵਾਸ ਬੈਂਕ ਲਈ 4 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਸ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਸਹੂਲਤ ਵਰਗੀਆਂ: ਕੁਝ ਹੋਰ ਪਹਿਲਾਂ ਕੀਤੀਆਂ ਗਈਆਂ ਹ ਨ । ਸਾਲ 2014 15 ਵਿੱਚ ਗ੍ਰਾਮੀਣ ਆਵਾਸ ਯੋਜਨਾ ਲਈ 8 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।



