March 26, 2025 5:10 am

ਦਿੱਲੀ ਦੇ MCD ਹਾਊਸ ‘ਚ ‘ਆਪ’-ਭਾਜਪਾ ਕੌਂਸਲਰਾਂ ‘ਚ ਝੜਪ, ਇਕ-ਦੂਜੇ ‘ਤੇ ਸੁੱਟੀਆਂ ਜੁੱਤੀਆਂ ਤੇ ਬੋਤਲਾਂ

ਦਿੱਲੀ ਨਗਰ ਨਿਗਮ ਵਿੱਚ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਨੂੰ ਲੈ ਕੇ ਚੱਲ ਰਹੇ ਹੰਗਾਮੇ ਦਰਮਿਆਨ ਦੇਰ ਰਾਤ ਤਕਰਾਰ ਤੱਕ ਪਹੁੰਚ ਗਈ। ਸਥਾਈ ਕਮੇਟੀ ਦੇ ਮੈਂਬਰ ਦੀ ਚੋਣ ਲਈ ਸਵੇਰੇ 11.07 ਵਜੇ ਮੀਟਿੰਗ ਸੱਤਵੀਂ ਵਾਰ ਮੁਲਤਵੀ…

 ਦਿੱਲੀ ਨਗਰ ਨਿਗਮ ਵਿੱਚ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਨੂੰ ਲੈ ਕੇ ਚੱਲ ਰਹੇ ਹੰਗਾਮੇ ਦਰਮਿਆਨ ਦੇਰ ਰਾਤ ਤਕਰਾਰ ਤੱਕ ਪਹੁੰਚ ਗਈ। ਸਥਾਈ ਕਮੇਟੀ ਦੇ ਮੈਂਬਰ ਦੀ ਚੋਣ ਲਈ ਸਵੇਰੇ 11.07 ਵਜੇ ਮੀਟਿੰਗ ਸੱਤਵੀਂ ਵਾਰ ਮੁਲਤਵੀ ਕਰ ਦਿੱਤੀ ਗਈ। ਕੁਝ ਸਮੇਂ ਬਾਅਦ ਭਾਜਪਾ ਅਤੇ ‘ਆਪ’ ਦੇ ਕਾਰਪੋਰੇਟਰਾਂ ਵਿਚਾਲੇ ਬਹਿਸ ਹੋਈ ਅਤੇ ਫਿਰ ਹੱਥੋਪਾਈ ਹੋ ਗਈ। ਗੱਲ ਜੁੱਤੀਆਂ ਅਤੇ ਚੱਪਲਾਂ ਸੁੱਟਣ ਤੱਕ ਪਹੁੰਚ ਗਈ। ਦੋਵਾਂ ਧਿਰਾਂ ਦੇ ਕੌਂਸਲਰਾਂ ਵਿਚਾਲੇ ਕਰੀਬ ਪੰਜ ਮਿੰਟ ਤਕ ਹੱਥੋਪਾਈ ਹੋਈ।

ਕੁਝ ਕੌਂਸਲਰ ਆਪਣੇ ਆਪ ਨੂੰ ਬਚਾਉਣ ਲਈ ਮੇਜ਼ਾਂ ਹੇਠਾਂ ਬੈਠ ਗਏ ਜਦਕਿ ਕੁਝ ਆਪਣੇ ਆਪ ਨੂੰ ਬਚਾਉਣ ਲਈ ਸਦਨ ਦੇ ਗੇਟ ਦੇ ਪਿੱਛੇ ਲੁਕ ਗਏ। ਹਾਲਾਂਕਿ ਪੂਰੇ ਮਾਮਲੇ ‘ਚ ਭਾਜਪਾ ਕੌਂਸਲਰ ਅਰਜੁਨ ਮਰਵਾਹ ਨੇ ਉਨ੍ਹਾਂ ਦੀ ਪੱਗ ਉਤਾਰਨ ਦਾ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੀ ਪੱਗ ‘ਤੇ ਹੱਥ ਨਹੀਂ ਚੁੱਕਣ ਦੇਣਗੇ।

ਵੋਟਿੰਗ ਵਿੱਚ ਦੇਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਸਦਨ ਵਿੱਚ ਹੰਗਾਮਾ ਕੀਤਾ। ਮੇਅਰ ਦੀ ਚੋਣ ਤੋਂ ਬਾਅਦ ਨਿਗਮ ਦੀ ਮੀਟਿੰਗ ਵਿੱਚ ਦੇਰੀ ਨੂੰ ਲੈ ਕੇ ਭਾਜਪਾ ਕੌਂਸਲਰ ਸਦਨ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਨਜ਼ਰ ਆਏ।

Send this to a friend