ਸਾਬਕਾ ਆਈਏਐਸ ਅਧਿਕਾਰੀ ਬੀਵੀਆਰ ਸੁਬਰਾਮਨੀਅਮ (B.V.R. Subrahmanyam)ਨੂੰ ਸੋਮਵਾਰ ਨੂੰ ਨੀਤੀ ਆਯੋਗ (NITI Aayog) ਦਾ ਮੁੱਖ ਕਾਰਜਕਾਰੀ ਅਧਿਕਾਰੀ (CEO) ਨਿਯੁਕਤ ਕੀਤਾ ਗਿਆ। ਉਹ ਪਰਮੇਸ਼ਵਰਨ ਲੇਅਰ ਦੀ ਥਾਂ ਲੈਣਗੇ।…
ਸਾਬਕਾ ਆਈਏਐਸ ਅਧਿਕਾਰੀ ਬੀਵੀਆਰ ਸੁਬਰਾਮਨੀਅਮ (B.V.R. Subrahmanyam)ਨੂੰ ਸੋਮਵਾਰ ਨੂੰ ਨੀਤੀ ਆਯੋਗ (NITI Aayog) ਦਾ ਮੁੱਖ ਕਾਰਜਕਾਰੀ ਅਧਿਕਾਰੀ (CEO) ਨਿਯੁਕਤ ਕੀਤਾ ਗਿਆ। ਉਹ ਪਰਮੇਸ਼ਵਰਨ ਲੇਅਰ ਦੀ ਥਾਂ ਲੈਣਗੇ। ਦੱਸ ਦੇਈਏ ਕਿ ਪਰਮੇਸ਼ਵਰਨ ਲੇਅਰ ਨੂੰ ਵਿਸ਼ਵ ਬੈਂਕ ਦਾ ਕਾਰਜਕਾਰੀ ਨਿਰਦੇਸ਼ਕ ਨਾਮਜ਼ਦ ਕੀਤਾ ਗਿਆ ਹੈ।
ਪਰਸੋਨਲ ਮੰਤਰਾਲੇ ਦੇ ਹੁਕਮਾਂ ਦੇ ਅਨੁਸਾਰ, ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸੁਬਰਾਮਣੀਅਮ ਦੀ ਨਿਯੁਕਤੀ ਨੂੰ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਦੋ ਸਾਲਾਂ ਦੀ ਮਿਆਦ ਲਈ ਮਨਜ਼ੂਰੀ ਦੇ ਦਿੱਤੀ ਹੈ। ਨੀਤੀ ਆਯੋਗ ਦੇ ਸੀਈਓ ਵਜੋਂ ਸੇਵਾ ਨਿਭਾ ਰਹੇ ਪਰਮੇਸ਼ਵਰਨ ਲੇਅਰ ਨੂੰ ਤਿੰਨ ਸਾਲਾਂ ਦੇ ਕਾਰਜਕਾਲ ਲਈ ਵਿਸ਼ਵ ਬੈਂਕ ਹੈੱਡਕੁਆਰਟਰ ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।