April 17, 2026 5:45 pm

ਪੰਜਾਬ ਸਰਕਾਰ ਨੇ ਹਰਚੰਦ ਬਰਸਟ ਸਣੇ ਬੋਰਡ,ਕਾਰਪੋਰੇਸ਼ਨ ਤੇ ਮਾਰਕੀਟ ਕਮੇਟੀ ਦੇ 13 ਚੇਅਰਮੈਨ ਕੀਤੇ ਨਿਯੁਕਤ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਬਰਸਟ ਸਮੇਤ 13 ਵੱਖ ਵੱਖ ਕਾਰਪੋਰੇਸ਼ਰਨਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਬਰਸਟ ਸਮੇਤ 13 ਵੱਖ ਵੱਖ ਕਾਰਪੋਰੇਸ਼ਰਨਾਂ, ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰਨ ਦੀ ਪ੍ਰਵਾਨਗੀ ਦੇਣ ਬਾਰੇ ਲਿਸਟ ਜਾਰੀ ਕੀਤੀ ਹੈ। ਮੁੱਖ ਮੰਤਰੀ ਵੱਲੋਂ ਜਾਰੀ ਲਿਸਟ ਅਨੁਸਾਰ ਹਰਚੰਦ ਸਿੰਘ ਬਰਸਟ ਨੂੰ ਪੰਜਾਬ ਮੰਡੀ ਬੋਰਡ, ਰਾਜਵਿੰਦਰ ਕੌਰ ਥਿਆੜਾ ਨੂੰ ਵੇਅਰਹਾਊਸ ਕਾਰਪੋਰੇਸ਼ਨ, ਹਰਮਿੰਦਰ ਸਿੰਘ ਸੰਧੂ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਭੋਂ ਵਿਕਾਸ ਤੇ ਵਿੱਤ ਨਿਗਮ, ਰਣਯੋਧ ਹੰਡਿਆਇਆ ਨੂੰ ਪੈਪਸੂ ਰੋਡਵੇਜ਼ (ਪੀਆਰਟੀਸੀ), ਕੈਪਨਟ ਸੁਨੀਲ ਗੁਪਤਾ ਨੂੰ ਪੰਜਾਬ ਰਾਜ ਐਕਸ ਸਰਵਿਸਮੈਨ ਕਾਰਪੋਰੇਸਨ, ਗੁਰਿੰਦਰਜੀਤ ਸਿੰਘ ਜਵੰਦਾ ਨੂੰ ਪੰਜਾਬ ਸੂਚਨਾ ਕਮਿਊਨੀਕੇਸ਼ਨ ਤਕਨਾਲੋਜੀ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ। ਇਸੇ ਤਰ੍ਹਾਂ ਰਾਜਵੰਤ ਸਿੰਘ ਘੁੱਲੀ ਨੂੰ ਮਾਰਕੀਟ ਕਮੇਟੀ ਧੂਰੀ, ਗੁਰਪ੍ਰੀਤ ਸਿੰਘ ਨੂੰ ਮਾਨਸਾ, ਤਰਸੇਮ ਸਿੰਘ ਕਾਨੀਕੇ ਨੂੰ ਤਪਾ, ਸੰਦੀਪ ਧਾਲੀਵਾਲ ਨੂੰ ਸਦੀਕ, ਸੁਖਵਿੰਦਰ ਕੌਰ ਗਹਿਲੋਤ ਨੂੰ ਅਮਲੋਹ, ਗੁਰਵਿੰਦਰ ਸਿੰਘ ਢਿੱਲੋਂ ਨੂੰ ਸਰਹਿੰਦ ਤੇ ਰਸ਼ਪਿੰਦਰ ਸਿੰਘ ਰਾਜਾ ਨੂੰ ਮਾਰਕੀਟ ਕਮੇਟੀ ਚਨਾਰਥਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ 21 ਜਨਵਰੀ ਤੱਕ ਪੰਜਾਬੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ ਪਰ ਮੁੱਖ ਮੰਤਰੀ ਨੇ ਨਵੇ ਚੇਅਰਮੈਨਾਂ ਦੀ ਸੂਚੀ ਅੰਗਰੇਜ਼ੀ ਵਿਚ ਜਾਰੀ ਕੀਤੀ ਹੈ।

ਪੜ੍ਹੋ ਪੂਰੀ ਸੂਚੀ :

Send this to a friend