April 22, 2026 2:00 pm

Nav Kisore Das Shot:ASI ਨੇ ਓਡੀਸ਼ਾ ਦੇ ਸਿਹਤ ਮੰਤਰੀ ਨਵ ਕਿਸ਼ੋਰ ਦਾਸ ਦੀ ਛਾਤੀ ‘ਚ ਮਾਰੀ ਗੋਲੀ, ਹਾਲਤ ਗੰਭੀਰ

ਓਡੀਸ਼ਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਝਾਰਸੁਗੁਡਾ ਦੇ ਵਿਧਾਇਕ ਨਵ ਕਿਸ਼ੋਰ ਦਾਸ ਨੂੰ ਇੱਕ ਜਨਤਕ ਮੀਟਿੰਗ ਵਿੱਚ ਜਾਂਦੇ ਸਮੇਂ ਇੱਕ ਪੁਲਿਸ ਮੁਲਾਜ਼ਮ ਨੇ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਗੋਪਾਲ

ਓਡੀਸ਼ਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਝਾਰਸੁਗੁਡਾ ਦੇ ਵਿਧਾਇਕ ਨਵ ਕਿਸ਼ੋਰ ਦਾਸ ਨੂੰ ਇੱਕ ਜਨਤਕ ਮੀਟਿੰਗ ਵਿੱਚ ਜਾਂਦੇ ਸਮੇਂ ਇੱਕ ਪੁਲਿਸ ਮੁਲਾਜ਼ਮ ਨੇ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਗੋਪਾਲ ਦਾਸ ਨੇ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ, ਜਿਸ ਵਿੱਚ ਸਿਹਤ ਮੰਤਰੀ ਦੀ ਛਾਤੀ ਵਿੱਚ ਗੋਲੀ ਲੱਗੀ। ਜਲਦਬਾਜ਼ੀ ‘ਚ ਨਵ ਕਿਸ਼ੋਰ ਦਾਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਬ੍ਰਜਰਾਜਨਗਰ ਦੇ ਗਾਂਧੀ ਚੌਕ ‘ਤੇ ਦੁਪਹਿਰ ਕਰੀਬ 12.15 ਵਜੇ ਵਾਪਰੀ।

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਨਵ ਕਿਸ਼ੋਰ ਦਾਸ ਬ੍ਰਜਰਾਜਨਗਰ ‘ਚ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਆਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨੇ ਨਵ ਦਾਸ ਗੱਡੀ ਤੋਂ ਬਾਹਰ ਨਿਕਲਦੇ ਹੀ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ASI ਨੇ ਸਰਕਾਰੀ ਰਿਵਾਲਵਰ ਤੋਂ ਗੋਲੀ ਚਲਾਈ ਹੈ। ਪੁਲਿਸ ਮੁਲਾਜ਼ਮ ਨੇ 6 ਰਾਊਂਡ ਫਾਇਰ ਕੀਤੇ, ਜਿਸ ਵਿੱਚ 4 ਤੋਂ 5 ਗੋਲੀਆਂ ਉਸ ਦੀ ਛਾਤੀ ਵਿੱਚ ਲੱਗੀਆਂ। ਮੰਤਰੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਵੱਡੇ ਹਸਪਤਾਲ ਵਿੱਚ ਤਬਦੀਲ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਗੋਲੀਬਾਰੀ ਦੇ ਪਿੱਛੇ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

ਮੁਲਜ਼ਮ ਏਐਸਆਈ ਗੋਪਾਲ ਚੰਦਰ ਦਾਸ ਹਿਰਾਸਤ ਵਿੱਚ

ਓਡੀਸ਼ਾ ਦੇ ਸਿਹਤ ਮੰਤਰੀ ਨਾਬਾ ਦਾਸ ‘ਤੇ ਹਮਲਾ ਕਰਨ ਵਾਲੇ ASI ਗੋਪਾਲ ਚੰਦਰ ਦਾਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਸੂਬਾ ਸਰਕਾਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਦਾਸ ‘ਤੇ ਘੱਟੋ ਘੱਟ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਗਏ ਜਦੋਂ ਉਹ ਜਨਤਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਉਸ ਦੀ ਛਾਤੀ ਵਿੱਚ ਗੋਲੀ ਲੱਗੀ ਹੈ। ਦਾਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਤਰਥੱਲੀ ਮੱਚ ਗਈ ਹੈ। ਸਿਹਤ ਮੰਤਰੀ ‘ਤੇ ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ ਬੀਜੇਡੀ ਵਰਕਰ ਧਰਨੇ ‘ਤੇ ਬੈਠ ਜਾਣ ਕਾਰਨ ਮੌਕੇ ‘ਤੇ ਤਣਾਅ ਪੈਦਾ ਹੋ ਗਿਆ।

ਸੋਨੇ ਦਾ ਕਲਸ਼ ਦਾਨ ਕਰਕੇ ਸੁਰਖੀਆਂ ‘ਚ ਆਏ ਮੰਤਰੀ

ਜ਼ਿਕਰਯੋਗ ਹੈ ਕਿ ਬੀਜੂ ਜਨਤਾ ਦਲ (ਬੀਜੇਡੀ) ਦੇ ਸੀਨੀਅਰ ਨੇਤਾ ਨਵ ਕਿਸ਼ੋਰ ਦਾਸ ਨੇ ਹਾਲ ਹੀ ‘ਚ ਮਹਾਰਾਸ਼ਟਰ ਦੇ ਇਕ ਮੰਦਰ ਨੂੰ ਕਥਿਤ ਤੌਰ ‘ਤੇ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਦਾ ਸੋਨੇ ਦਾ ਕਲਸ਼ ਦਾਨ ਕਰਨ ਤੋਂ ਬਾਅਦ ਚਰਚਾ ‘ਚ ਸੀ। ਦਾਸ ਨੇ ਕਥਿਤ ਤੌਰ ‘ਤੇ 1.7 ਕਿਲੋਗ੍ਰਾਮ ਸੋਨੇ ਅਤੇ 5 ਕਿਲੋ ਚਾਂਦੀ ਦਾ ਇੱਕ ਕਲਸ਼ ਮਹਾਰਾਸ਼ਟਰ ਦੇ ਸ਼ਨੀ ਸ਼ਿੰਗਨਾਪੁਰ ਮੰਦਰ ਨੂੰ ਦਾਨ ਕੀਤਾ, ਜੋ ਦੇਸ਼ ਦੇ ਪ੍ਰਸਿੱਧ ਸ਼ਨੀ ਮੰਦਰਾਂ ਵਿੱਚੋਂ ਇੱਕ ਹੈ।

Send this to a friend