ਭਾਰਤ ਦੇ 74ਵੇਂ ਗਣਤੰਤਰ ਦਿਵਸ ਮੌਕੇ ਅੱਜ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਸਰਹੱਦ ਅਟਾਰੀ ਵਾਹਗਾ ਵਿਖੇ ਬੀਐੱਸਐੱਫ ਵੱਲੋਂ ਪਾਕਿ ਰੇਂਜਰਾਂ ਨੂੰ ਭਾਰਤ ਦੇਸ਼ ਤਰਫੋਂ ਮਠਿਆਈਆਂ ਦਿੱਤੀਆਂ ਗਈਆਂ
ਅੰਮ੍ਰਿਤਸਰ-ਭਾਰਤ ਦੇ 74ਵੇਂ ਗਣਤੰਤਰ ਦਿਵਸ ਮੌਕੇ ਅੱਜ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਸਰਹੱਦ ਅਟਾਰੀ ਵਾਹਗਾ ਵਿਖੇ ਬੀਐੱਸਐੱਫ ਵੱਲੋਂ ਪਾਕਿ ਰੇਂਜਰਾਂ ਨੂੰ ਭਾਰਤ ਦੇਸ਼ ਤਰਫੋਂ ਮਠਿਆਈਆਂ ਦਿੱਤੀਆਂ ਗਈਆਂ। ਅਟਾਰੀ ਸਰਹੱਦ ਵਿਖੇ ਸਥਿਤ ਬੀਐੱਸਐੱਫ ਦੀ ਸਰਹੱਦੀ ਚੌਂਕੀ ਜੇਸੀਪੀ ਅਟਾਰੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਬੀਐੱਸਐੱਫ ਦੇ ਕਮਾਂਡੈਂਟ ਸ੍ਰੀ ਜਸਬੀਰ ਸਿੰਘ ਨੇ ਬੀਐੱਸਐੱਫ ਦੇ ਜਵਾਨਾਂ ਦੀ ਟੁਕੜੀ ਕੋਲੋਂ ਸਲਾਮੀ ਅਦਾ ਕਰਦਿਆਂ ਉਨ੍ਹਾਂ ਨਾਲ ਹੱਥ ਮਿਲਾ ਕੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਉਪਰੰਤ ਭਾਰਤ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਵੱਲੋਂ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਮਠਿਆਈਆਂ ਦਿੱਤੀਆਂ ਤੇ ਇਕ ਦੂਸਰੇ ਨੇ ਵਧਾਈਆਂ ਕਬੂਲੀਆਂ। ਭਾਰਤ ਵੱਲੋਂ ਅਟਾਰੀ ਸਰਹੱਦ ਰਸਤੇ ਦਿੱਤੀਆਂ ਗਈਆਂ ਮਠਿਆਈਆਂ ਨੂੰ ਲੈਣ ਲਈ ਪਾਕਿਸਤਾਨ ਵਾਲੇ ਪਾਸਿਓਂ ਵਾਹਗਾ ਸਰਹੱਦ ਤੇ ਲੈਫਟੀਨੈਂਟ ਕਰਨਲ ਪਾਕਿ ਰੇਂਜਰ ਅਮੀਰ ਆਪਣੇ ਸਾਥੀਆਂ ਨਾਲ ਇੱਥੇ ਪੁੱਜੇ। ਜਿੱਥੇ ਬੀਐਸਐਫ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨੇ ਇੱਕ ਦੂਸਰੇ ਨੂੰ ਹੱਥ ਮਿਲਾਉਂਦਿਆਂ ਇੱਕ ਦੂਸਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਉੱਥੇ ਹੀ ਬੀਐੱਸਐੱਫ ਵੱਲੋਂ ਪਾਕਿਸਤਾਨ ਰੇਂਜਰਾਂ ਨੂੰ ਵੱਖ ਵੱਖ ਅਫ਼ਸਰਾਂ ਲਈ ਮਠਿਆਈਆਂ ਦਿੱਤੀਆਂ ਗਈਆਂ।