June 19, 2026 9:40 pm

ਨਿਜੀ ਕੰਪਨੀਆਂ ਤੋਂ ਮਹਿੰਗੀ ਬਿਜਲੀ ਕਿਉਂ ਖਰੀਦ ਰਿਹਾ ਹੈ ਮਹਾਰਾਸ਼ਟਰ: ਭਾਜਪਾ

ਮੁੰਬਈ, 6 ਜੁਲਾਈ (ਪੀ.ਟੀ.)-ਭਾਜਪਾ ਨੇਤਾ ਤੇ ਮਹਾਰਾਸ਼ਟਰ ਵਿਧਾਨ ਪਰਿਸ਼ਦ ‘ਚ ਵਿਰੋਧੀ ਪੱਖ ਦੇ ਨੇਤਾ ਵਿਨੋਦ ਤਾਵੜੇ ਨੇ ਅੱਜ ਕਿਹਾ ਕਿ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਰਾਜ ਸਰਕਾਰ ਨੂੰ ਕੇਂਦਰੀ ਗਰਿਡ ਤੋਂ ਬਿਜਲੀ ਦੀ ਮੰਗ ਕਰਨੀ ਚਾਹੀਦੀ ਹੈ। ਵਿਨੋਦ ਤਾਵੜੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕੇਂਦਰੀ ਮੰਤਰੀ ਨਾਲ ਗੱਲ ਕੀਤੀ ਹੈ ਤੇ ਉਹ ਰਾਜ ਦੀ ਜ਼ਰੂਰਤ ਦੇ ਹਿਸਾਬ ਨਾਲ ਬਿਜਲੀ ਉਪਲੱਬਧ ਕਰਵਾਉਂਣ ਲਈ ਤਿਆਰ ਹਨ। ਲੇਕਿਨ ਨਿਯਮ ਦੇ ਮੁਤਾਬਕ, ਰਾਜ ਨੂੰ ਕੇਂਦਰ ਤੋਂ ਮਦਦ ਮੰਗਨੀ ਪਵੇਗੀ, ਜੋ ਅਜੇ ਤੱਕ ਨਹੀਂ ਕੀਤਾ ਗਿਆ ਹੈ। ਨਿਜੀ ਕਪੰਨੀਆਂ ਤੋਂ ਬਿਜਲੀ ਖਰੀਦਣ ਦੇ ਸੰਬੰਧ ‘ਚ ਉਪ ਮੁੱਖਮੰਤਰੀ ਅਜੀਤ ਪਵਾਰ ਵਲੋਂ ਦਿੱਤੇ ਗਏ ਬਿਆਨ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਤਾਵੜੇ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਬਿਜਲੀ ਉਪਲੱਬਧ ਕਰਵਾਉਣ ਲਈ ਤਿਆਰ ਹੈ, ਤਾਂ ਰਾਜ ਨੂੰ ਨਿੱਜੀ ਕੰਪਨੀਆਂ ਦੇ ਕੋਲ ਜਾਣ ਦੀ ਕੀ ਜ਼ਰੂਰਤ ਹੈ।

Send this to a friend