April 21, 2024 4:05 pm

ਪੁਲਿਸ ਨੂੰ ਮਿਲੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਬੰਬ ਨਾਲ ਉਡਾਉਣ ਦੀ ਧਮਕੀ, ਵੱਡੀ ਗਿਣਤੀ ‘ਚ ਫੋਰਸ ਤਾਇਨਾਤ

ਚੰਡੀਗੜ੍ਹ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਪੁਲੀਿਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਅਦਾਲਤ ਦੇ ਅੰਦਰ ਬੰਬ ਹੋ ਸਕਦਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਵੱਡੇ ਪੱਧਰ ‘ਤੇ ਤਲਾਸ਼..

ਚੰਡੀਗੜ੍ਹ : ਮੰਗਲਵਾਰ ਨੂੰ ਚੰਡੀਗੜ੍ਹ ਪੁਲਿਸ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ । ਜਿਸ ਤੋਂ ਬਾਅਦ ਪੁਲਿਸ ਵੱਲੋਂ ਦੁਪਹਿਰ ਜ਼ਿਲ੍ਹਾ ਅਦਾਲਤ ਕੰਪਲੈਕਸ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ । ਚੰਡੀਗੜ੍ਹ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਅਦਾਲਤ ਦੇ ਅੰਦਰ ਬੰਬ ਹੋ ਸਕਦਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਚਹਿਰੀ ਕੰਪਲੈਕਸ ਵਿੱਚ ਅਚਾਨਕ ਪੁਲਿਸ ਨੂੰ ਦੇਖ ਕੇ ਇਸ ਨੂੰ ਪਹਿਲਾਂ ਹੀ ਮੌਕ ਡਰਿੱਲ ਸਮਝਿਆ ਜਾ ਰਿਹਾ ਸੀ। ਉਧਰ, ਜਦੋਂ ਵਕੀਲਾਂ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇੱਥੇ ਬੰਬ ਹੋਣ ਦੀ ਚਿੱਠੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਇਹ ਬੰਬ ਇੱਕ ਕਾਰ ਵਿੱਚ ਹੈ, ਜੋ ਸਵੇਰੇ 1 ਵਜੇ ਫਟੇਗਾ। ਕਰੀਬ 3 ਘੰਟੇ ਤੋਂ ਤਲਾਸ਼ੀ ਸ਼ੁਰੂ ਹੋਈ ਹੈ। ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚੋਂ ਇੱਕ ਸ਼ੱਕੀ ਕੈਰੀ ਬੈਗ ਜਿਸ ਵਿੱਚ ਟਿਫ਼ਨ ਅਤੇ ਇੱਕ ਬੋਤਲ ਸੀ, ਮਿਲੀ ਹੈ।

ਪੁਲਿਸ ਚੰਡੀਗੜ੍ਹ ਵਿੱਚ ਬੰਬ ਦੀ ਸੂਚਨਾ ਦੀ ਕਈ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ। ਕੀ ਇਹ ਸੱਚਮੁੱਚ ਇੱਕ ਸਾਜ਼ਿਸ਼ ਹੈ ਜਾਂ ਇੱਕ ਮਜ਼ਾਕ।ਇਸ ਦੀ ਜਾਂਚ ਲਈ ਚੰਡੀਮੰਦਰ ਤੋਂ ਫੌਜ ਦੀ ਟੀਮ ਬੁਲਾਈ ਗਈ ਹੈ।ਮੌਕੇ ‘ਤੇ ਭਾਰੀ ਪੁਲਸ ਫੋਰਸ ਪਹੁੰਚ ਗਈ ਹੈ। ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ ਹੈ। ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਆਪ੍ਰੇਸ਼ਨ ਸੈੱਲ, ਡਾਗ ਸਕੁਐਡ, ਬੰਬ ਡਿਸਪੋਜ਼ਲ ਟੀਮ ਅਤੇ ਰਿਜ਼ਰਵ ਫੋਰਸ ਦੇ ਕਮਾਂਡੋ ਅਦਾਲਤ ਵਿਚ ਪਹੁੰਚ ਗਏ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਉਥੇ ਮੌਜੂਦ ਸਨ । ਇਸ ਸਬੰਧੀ ਚੰਡੀਗੜ੍ਹ ਐਸਐਸਪੀ ਮਨੀਸ਼ਾ ਚੌਧਰੀ ਮੌਕੇ ਤੇ ਪਹੁੰਚ ਕਿ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ। ਇਸ ਸਬੰਧੀ 26 ਜਨਵਰੀ ਨੂੰ ਪੁਲਿਸ ਦੀ ਚੈਕਿੰਗ ਮੁਹਿੰਮ ਤਹਿਤ ਪੁਲੀਸ ਟੀਮਾਂ ਜ਼ਿਲ੍ਹਾ ਅਦਾਲਤ ਵਿੱਚ ਭੇਜੀਆਂ ਗਈਆਂ ਸਨ। ਇਸ ਵਿੱਚ ਆਪਰੇਸ਼ਨ ਸੈੱਲ ਅਤੇ ਬੰਬ ਖੋਜ ਟੀਮ ਵੀ ਸ਼ਾਮਲ ਸੀ। ਅਦਾਲਤ ਦੀ ਇਮਾਰਤ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਉਦੋਂ ਤੋਂ ਪੂਰੇ ਕੈਂਪਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਹਰਿਆਣਾ ਪੁਲਿਸ ਦੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਦੇ ਨਾਲ-ਨਾਲ ਹਾਈਕੋਰਟ ਅਤੇ ਬੱਸ ਸਟੈਂਡ ਵਿਖੇ ਵੀ ਜਾਂਚ ਕੀਤੀ ਗਈ ।ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਇਲਾਵਾ ਪੰਚਕੂਲਾ ਅਦਾਲਤ ਵਿੱਚ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ। ਉੱਥੇ ਵੀ ਪੁਲਿਸ ਨੇ ਵਕੀਲਾਂ, ਸਟਾਫ਼ ਤੇ ਹੋਰ ਲੋਕਾਂ ਨੂੰ ਬਾਹਰ ਕੱਢ ਕੇ ਤਲਾਸ਼ੀ ਲਈ।

Send this to a friend