February 3, 2023 6:03 pm

ਕੋਈ ਸਿਆਸੀ ਟਿੱਪਣੀ ਨਾ ਕਰੋ, ਜਵਾਨਾਂ ਲਈ ਸੀਆਰਪੀਐਫ ਨੇ ਜਾਰੀ ਕੀਤੇ ਨਵੇਂ ਸੋਸ਼ਲ ਮੀਡੀਆ ਨਿਯਮ

ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਕਰਮੀਆਂ ਨੂੰ ਗੁੱਸਾ, ਈਰਖਾ ਜਾਂ ਸ਼ਰਾਬ ਦੇ ਪ੍ਰਭਾਵ ਵਿਚ ਆਨਲਾਈਨ ਕੁਝ ਵੀ ਲਿਖਣਾ ਜਾਂ ਪੋਸਟ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਕਿਸੇ ’ਤੇ ਧੌਂਸ ਜਮਾਉਣ ਜਾਂ ਭੇਦਭਾਵ ਕਰਨ ਵਾਲਾ

ਦੇਸ਼ ਦੀ ਸਭ ਤੋਂ ਵੱਡੀ ਅਰਧ ਸੈਨਿਕ ਬਲ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਨੇ ਆਪਣੇ ਕਰਮੀਆਂ ਲਈ ਸੋਸ਼ਲ ਮੀਡੀਆ ਦਿਸ਼ਾ ਨਿਰਦੇਸ਼ਾਂ ਦਾ ਇਕ ਨਵਾਂ ਸੈੱਟ ਜਾਰੀ ਕੀਤਾ ਹੈ। ਇਸ ਵਿਚ ਕਰਮੀਆਂ ਨੂੰ ਵਿਵਾਦਤ ਜਾਂ ਰਾਜਨੀਤਿਕ ਮਾਮਲਿਆਂ ’ਤੇ ਟਿੱਪਣੀ ਨਾ ਕਰਨ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਦਿੱਲੀ ਵਿਚ ਸੀਆਰਪੀਐਫ ਹੈਡਕੁਆਟਰ ਨੇ ਪਿਛਲੇ ਹਫਤੇ ਦੋ ਪੰਨਿਆਂ ਦਾ ਨਿਰਦੇਸ਼ ਜਾਰੀ ਕੀਤਾ ਸੀ। ਇਸ ਵਿਚ ਕਿਹਾ ਸੀ ਕਿ ‘ਅਰਧਸੈਨਿਕ ਬਲ ਦੇ ਕਰਮੀ ਆਪਣੀ ਵਿਅਕਤੀਗਤ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਸਹਾਰਾ ਲੈ ਰਹੇ ਹਨ। ਅਜਿਹਾ ਕਰਨਾ ਸੀਸੀਐਸ ਆਚਰਣ ਨਿਯਮ 1964 ਦੀ ਉਲੰਘਣਾ ਹੈ ਅਤੇ ਅਨੁਸਾਸ਼ਨਾਤਮਕ ਕਾਰਵਾਈ ਕੀਤੀ ਜਾ ਸਕਦੀ ਹੈ।’

ਇਸ ਸੰਦਰਭ ਵਿਚ ਜਾਰੀ ਇਕ ਸਰਕੂਲਰ ਵਿਚ ਕਿਹਾ ਗਿਆ ਹੈ ਕਿ ‘ ਸਾਇਬਰ ਬੁਲਿੰਗ ਤੇ ਉਤਪੀੜਨ’ ਖਿਲਾਫ਼ ਕਰਮੀਆਂ ਨੂੰ ਜਾਗਰੂਕ ਕਰਨ ਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਦਿਸ਼ਾ ਨਿਰਦੇਸ਼ਾਂ ਵਿਚ ‘ਕੀ ਨਹੀਂ ਕਰਨਾ ਹੈ’ ਦੇ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਕਰਮੀ ਕਿਸੇ ਸੰਵੇਦਨਸ਼ੀਨ ਮੰਤਰਾਲਾ ਜਾਂ ਸੰਗਠਨ ਵਿਚ ਕੰਮ ਕਰਦੇ ਦੌਰਾਨ ਆਪਣੀ ਸਟੀਕ ਪੋਸਟਿੰਗ ਅਤੇ ਕੰਮ ਦੀ ਪ੍ਰਕ੍ਰਿਤੀ ਦਾ ਖੁਲਾਸਾ ਨਹੀਂ ਕਰੇਗਾ।

ਸੀਆਰਪੀਐਫ ਸਰਕੂਲਰ ਵਿਚ ਕਿਹਾ ਗਿਆ, ‘ਆਪਣੇ ਇੰਟਰਨੈਟ ਸੋਸ਼ਲ ਨੈੱਟਵਰਕਿੰਗ ’ਤੇ ਅਜਿਹਾ ਕੁਝ ਵੀ ਨਾ ਕਰੋ ਜੋ ਸਰਕਾਰ ਜਾਂ ਆਪਣੀ ਖੁਦ ਦੀ ਹੋਂਦ ਨੂੰ ਨੁਕਸਾਨ ਪਹੁੰਚਾਏ। ਸਰਕਾਰੀ ਨੀਤੀਆਂ ’ਤੇ ਪ੍ਰਤੀਕੂਲ ਟਿੱਪਣੀ ਨਾ ਕਰੀਏ ਅਤੇ ਨਾ ਹੀ ਕਿਸੇ ਵੀ ਜਨਤਕ ਮੰਚ ’ਤੇ ਸਿਆਸੀ/ਧਾਰਮਕ ਬਿਆਨ ਨਾ ਦਿਓ। ਅਜਿਹਾ ਕੋਈ ਵਿਵਾਦਤ, ਸੰਵੇਦਨਸ਼ੀਲ ਜਾਂ ਸਿਆਸੀ ਮਾਮਲਿਆਂ ’ਤੇ ਟਿੱਪਣੀ ਨਾ ਕਰੋ ਜੋ ਤੁਹਾਨੂੰ ਪਰੇਸ਼ਾਨ ਕਰ ਸਕਦੇ ਹੋਣ।’

ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਕਰਮੀਆਂ ਨੂੰ ਗੁੱਸਾ, ਈਰਖਾ ਜਾਂ ਸ਼ਰਾਬ ਦੇ ਪ੍ਰਭਾਵ ਵਿਚ ਆਨਲਾਈਨ ਕੁਝ ਵੀ ਲਿਖਣਾ ਜਾਂ ਪੋਸਟ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਕਿਸੇ ’ਤੇ ਧੌਂਸ ਜਮਾਉਣ ਜਾਂ ਭੇਦਭਾਵ ਕਰਨ ਵਾਲਾ ਵੀ ਨਹੀਂ ਹੋਣਾ ਚਾਹੀਦਾ। ਇਸ ਵਿਚ ਕਿਹਾ,‘ਗੈਰ ਅਧਿਕਾਰਤ ਪਲੇਟਫਾਰਮ ਜ਼ਰੀਏ ਕੁਝ ਵੀ ਸਾਂਝਾ ਨਾ ਕਰੋ, ਭਾਵੇਂ ਉਹ ਕੁਝ ਵੀ ਹੋਵੇ। ਜਿਵੇਂ ਜਨਸ਼ਕਤੀ ਦੇ ਮੁੱਦੇ, ਤਰੱਕੀ, ਸਥਾਨਕ ਆਦੇਸ਼ ਆਦਿ। ਕਿਉਂਕਿ ਅਜਿਹੀ ਜਾਣਕਾਰੀ ਵਿਰੋਧੀਆਂ ਨੂੰ ਖੁਫੀਆ ਜਾਣਕਾਰੀ ਇਕੱਠਾ ਕਰਨ ਦਾ ਮੌਕਾ ਦੇ ਸਕਦੀ ਹੈ।’

ਸੀਆਰਪੀਐਫ ਕਰਮੀਆਂ ਲਈ ਦਿਸ਼ਾ ਨਿਰਦੇਸ਼ਾਂ ਵਿਚ ‘ਕੀ ਕਰੀਏ’ ਨੂੰ ਲੈ ਕੇ ਸਪਸ਼ਟ ਕੀਤਾ ਗਿਆ ਹੈ। ਜਿਵੇਂ ‘ਤੱਥ ਅਤੇ ਰਾਏ ਵਿਚਕਾਰ ਅੰਤਰ ਜਾਨਣਾ ਸੁਨਿਸ਼ਚਿਤ ਕਰਨਾ ਚਾਹੀਦਾ ਹੈ। (ਸੋਸ਼ਲ ਮੀਡੀਆ ਪਲੇਟਫਾਰਮ ’ਤੇ) ਇਹ ਸਪਸ਼ਟ ਕਰਨਾ ਸੁਨਿਸ਼ਚਿਤ ਕਰੋ ਕਿ ਤੁਸੀਂ ਸਰਕਾਰ ਦੀ ਸਥਿਤੀ ਦੀ ਪ੍ਰਤੀਨਿਧਤਾ ਨਹੀਂ ਕਰ ਰਹੇ ਹੋ, ਹਮੇਸ਼ਾਂ ਯਾਦ ਰਖੋ ਕਿ ਤੁਸੀਂ ਬਲਾਗ, ਵਿਕੀ ਜਾਂ ਕਿਸੇ ਹੋਰ ਪਲੇਟਫਾਰਮ ’ਤੇ ਕੁਝ ਵੀ ਲਿਖਣ ਲਈ ਖੁਦ ਜ਼ਿੰਮੇਵਾਰ ਹੋਵੇਗੇ।’

Send this to a friend