ਸੀਬੀਆਈ ਨੇ 10 ਲੱਖ ਰੁਪਏ ਦੀ ਰਿਸ਼ਵਤ ਮਾਮਲੇ ’ਚ 1998 ਬੈਚ ਦੇ ਭਾਰਤੀ ਰੱਖਿਆ ਲੇਖਾ ਸੇਵਾ (ਆਈਡੀਏਐੱਸ) ਦੇ ਅਧਿਕਾਰੀ ਉਮਾਸ਼ੰਕਰ ਪ੍ਰਸਾਦ ਕੁਸ਼ਵਾਹਾ ਸਮੇਤ ਸੱਤ ਲੋਕਾਂ ਨੂੰ ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਕ.
ਨਵੀਂ ਦਿੱਲੀ (ਪੀਟੀਆਈ) : ਸੀਬੀਆਈ ਨੇ 10 ਲੱਖ ਰੁਪਏ ਦੀ ਰਿਸ਼ਵਤ ਮਾਮਲੇ ’ਚ 1998 ਬੈਚ ਦੇ ਭਾਰਤੀ ਰੱਖਿਆ ਲੇਖਾ ਸੇਵਾ (ਆਈਡੀਏਐੱਸ) ਦੇ ਅਧਿਕਾਰੀ ਉਮਾਸ਼ੰਕਰ ਪ੍ਰਸਾਦ ਕੁਸ਼ਵਾਹਾ ਸਮੇਤ ਸੱਤ ਲੋਕਾਂ ਨੂੰ ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਕਈ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ 40 ਲੱਖ ਰੁਪਏ ਨਕਦ ਜ਼ਬਤ ਕੀਤੇ ਗਏ। ਸੀਬੀਆਈ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਮਾਸ਼ੰਕਰ ਮੌਜੂਦਾ ਸਮੇਂ ’ਚ ਜੈਪੁਰ ਦੇ ਦੱਖਣ ਪੱਛਮੀ ਕਮਾਨ ਦੇ ਏਕੀਕ੍ਰਿਤ ਵਿੱਤੀ ਸਲਾਹਕਾਰ (ਆਈਐੱਫਏ) ਦਫ਼ਤਰ ’ਚ ਤਾਇਨਾਤ ਸਨ। ਕੁਸ਼ਵਾਹਾ ਨਾਲ ਆਈਐੱਫਏ ਦਫ਼ਤਰ ’ਚ ਤਾਇਨਾਤ ਲੇਖਾ ਅਧਿਕਾਰੀ ਰਾਮ ਰੂਪ ਮੀਣਾ, ਜੂਨੀਅਰ ਅਨੁਵਾਦਕ ਵਿਜੇ ਨਾਮਾ, ਜੈਪੁਰ ਸਥਿਤ ਤਨੁਸ਼੍ਰੀ ਸਰਵਿਸਜ਼ ਦੇ ਰਾਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਰਿਸ਼ਵਤਖੋਰੀ ਦੇ ਦੋਸ਼ ’ਚ ਜੀਂਦ ਸਥਿਤ ਹਾਈਟੈੱਕ ਸਕਿਓਰਿਟੀ ਸਰਵਿਸਜ਼ ਪ੍ਰਾਈਵੇਟ ਲਿਮਟਿਡ ਦੇ ਸੁਨੀਲ ਕੁਮਾਰ, ਗੰਗਾਨਗਰ ਸਥਿਤ ਈਐੱਸਐੱਸ ਪੀਈਈ ਟ੍ਰੇਡਰਜ਼ ਦੇ ਪ੍ਰਬਜਿੰਦਰ ਜਿੰਦਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਹਰਿਆਣਾ ਦੇ ਪੰਚਕੂਲਾ ’ਚ ਇਕ ਵਿਸ਼ੇਸ਼ ਸੀਬੀਆਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਦੋਸ਼ ਹੈ ਕਿ ਤਿੰਨ ਨਿੱਜੀ ਫਰਮਾਂ ਦੇ ਮੁਲਜ਼ਮ ਇਸ ਸਾਜ਼ਿਸ਼ ’ਚ ਸ਼ਾਮਲ ਸਨ ਤੇ ਦੱਖਣ ਪੱਛਮੀ ਕਮਾਨ ’ਚ ਵੱਖ-ਵੱਖ ਸਥਾਨਾਂ ਲਈ ਸਫ਼ਾਈ ਸੇਵਾਵਾਂ ਨਾਲ ਸਬੰਧਤ ਸਾਰੇ ਕੰਮ ਇਨ੍ਹਾਂ ਨੂੰ ਮਿਲੇ ਸਨ। ਨਿਯਮਾਂ ਨੂੰ ਦਰਕਿਨਾਰ ਕਰ ਕੇ ਆਊਟਸੋਰਸਿੰਗ ਲਈ ਰਿਸ਼ਵਤ ਦੇਣ ਦੇ ਨਾਲ-ਨਾਲ ਬਿਨਾਂ ਇਤਰਾਜ਼ ਇਨ੍ਹਾਂ ਦੇ ਬਿੱਲਾਂ ਦਾ ਭੁਗਤਾਨ ਕੀਤਾ ਜਾਂਦਾ ਸੀ।