ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਉਸ ਨੂੰ ‘ਪੱਪੂ’ ਕਹਿੰਦਾ ਹੈ ਤਾਂ ਉਸ ਨੂੰ ਬੁਰਾ ਨਹੀਂ ਲੱਗਦਾ ਕਿਉਂਕਿ ਇਹ ਸਭ ਪ੍ਰਚਾਰ ਦਾ ਹਿੱਸਾ ਹੈ ਅਤੇ ਇਸ ਤਰ੍ਹਾਂ ਬੋਲਣ ਵਾਲੇ ਆਪਣੇ-ਆਪ ‘ਚ ਪ੍ਰੇਸ਼ਾਨ ਅਤੇ ਡਰੇ ਹੋਏ ਹਨ।
ਨਵੀਂ ਦਿੱਲੀ -ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਵਿਆਹ ਲਈ ਅਜਿਹੀ ਲੜਕੀ ਚਾਹੁੰਦੇ ਹਨ ਜਿਸ ਵਿਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਵਰਗੇ ਗੁਣ ਹੋਣ। ਉਨ੍ਹਾਂ ਨੇ ਇਹ ਟਿੱਪਣੀ ਇਕ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕੀਤੀ ਹੈ। ਰਾਹੁਲ ਗਾਂਧੀ ਤੋਂ ਜਦੋਂ ਉਨ੍ਹਾਂ ਦੀ ਦਾਦੀ ਨਾਲ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਉਹ ਮੇਰੀ ਜ਼ਿੰਦਗੀ ਦਾ ਪਿਆਰ ਸੀ। ਉਹ ਮੇਰੀ ਦੂਜੀ ਮਾਂ ਸੀ।” ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਇੰਦਰਾ ਗਾਂਧੀ ਵਰਗੇ ਗੁਣਾਂ ਵਾਲੀ ਕਿਸੇ ਲੜਕੀ ਨਾਲ ਵਿਆਹ ਕਰਨਾ ਚਾਹੁੰਦੇ ਹਨ, ਉਨ੍ਹਾਂ ਕਿਹਾ, ”ਇਹ ਇਕ ਦਿਲਚਸਪ ਸਵਾਲ ਹੈ। ਮੈਨੂੰ ਇੱਕ ਅਜਿਹੀ ਕੁੜੀ ਚਾਹੀਦੀ ਹੈ ਜਿਸ ਵਿੱਚ ਮੇਰੀ ਦਾਦੀ ਅਤੇ ਮਾਂ ਦੇ ਗੁਣ ਰਲੇ ਹੋਏ ਹੋਣ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਉਸ ਨੂੰ ‘ਪੱਪੂ’ ਕਹਿੰਦਾ ਹੈ ਤਾਂ ਉਸ ਨੂੰ ਬੁਰਾ ਨਹੀਂ ਲੱਗਦਾ ਕਿਉਂਕਿ ਇਹ ਸਭ ਪ੍ਰਚਾਰ ਦਾ ਹਿੱਸਾ ਹੈ ਅਤੇ ਇਸ ਤਰ੍ਹਾਂ ਬੋਲਣ ਵਾਲੇ ਆਪਣੇ-ਆਪ ‘ਚ ਪ੍ਰੇਸ਼ਾਨ ਅਤੇ ਡਰੇ ਹੋਏ ਹਨ। ਉਨ੍ਹਾਂ ਕਿਹਾ, ‘ਇਹ ਪ੍ਰਚਾਰ ਦਾ ਹਿੱਸਾ ਹੈ। ਬੋਲਣ ਵਾਲੇ ਦੇ ਅੰਦਰ ਡਰ ਹੈ, ਉਸ ਦੀ ਜ਼ਿੰਦਗੀ ਵਿਚ ਕੁਝ ਨਹੀਂ ਹੈ, ਉਸ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਜੇਕਰ ਉਸ ਨੂੰ ਮੈਨੂੰ ਗਾਲ੍ਹਾਂ ਕੱਢਣੀਆਂ ਪਈਆਂ ਤਾਂ ਮੈਨੂੰ ਗਾਲ੍ਹ ਦਿਓ, ਮੈਂ ਉਸ ਦਾ ਸਵਾਗਤ ਕਰਾਂਗਾ।ਰਾਹੁਲ ਗਾਂਧੀ ਨੇ ਕਿਹਾ, ‘ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਤੁਸੀਂ ਮੈਨੂੰ ਗਾਲ੍ਹਾਂ ਕੱਢਦੇ ਹੋ… ਮੈਂ ਤੁਹਾਨੂੰ ਨਫ਼ਰਤ ਨਹੀਂ ਕਰਾਂਗਾ।
ਉਨ੍ਹਾਂ ਇਸ ਇੰਟਰਵਿਊ ਵਿਚ ਵਾਹਨਾਂ ਅਤੇ ਬਾਈਕ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਉਸ ਕੋਲ ਆਪਣੀ ਕੋਈ ਨਿੱਜੀ ਕਾਰ ਨਹੀਂ ਹੈ, ਪਰ ਉਸ ਦੀ ਮਾਂ ਕੋਲ ਇਕ ਕਾਰ ਹੈ। ਉਸ ਨੇ ਕਿਹਾ, ‘ਮੈਂ ਜਦੋਂ ਲੰਡਨ ਵਿਚ ਰਹਿੰਦਾ ਸੀ ਤਾਂ ‘ਆਰਐਸ 20’ ਬਾਈਕ ਚਲਾਉਂਦਾ ਸੀ, ਇਹ ਮੇਰੀ ਜ਼ਿੰਦਗੀ ਦਾ ਪਿਆਰ ਹੈ।’ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਬਾਈਕ ਚਲਾਉਣਾ ਪਸੰਦ ਹੈ ਅਤੇ ਇਕ ਵਾਰ ਉਨ੍ਹਾਂ ਨੂੰ ਲੈਂਬਰੇਟਾ (ਸਕੂਟਰ) ਵੀ ਪਸੰਦ ਆਇਆ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਇਲੈਕਟ੍ਰਿਕ ਵਾਹਨਾਂ ਅਤੇ ਡਰੋਨਾਂ ਵਿੱਚ ਅਜੇ ਵੀ ਪਿੱਛੇ ਹੈ ਕਿਉਂਕਿ ਲੋੜੀਂਦਾ ਬੁਨਿਆਦੀ ਢਾਂਚਾ ਮੌਜੂਦ ਨਹੀਂ ਹੈ।