June 19, 2026 4:43 pm

ਦਿੱਲੀ ਵਿਧਾਨ ਸਭਾ : ਭਾਜਪਾ ਤੇ ਆਪ ਵਿਚਕਾਰ ਸਿਆਸੀ ਜੰਗ ਤੇਜ਼ ਹੋਣ ਦੇ ਆਸਾਰ

Page-1_14 ਚੰਡੀਗੜ੍ਹ , 5 ਜੁਲਾਈ (ਪੀ. ਟੀ) – ਦਿੱਲੀ ਵਿਧਾਨ ਸਭਾ ਨੂੰ ਭੰਗ ਕਰਨ ਦੀ ਮੰਗ ਨੂੰ ਲੈ ਕੇ ਉਪਰਾਜਪਾਲ ਤੋਂ ਰਾਸ਼ਟਰਪਤੀ ਤਕ ਦਾ ਬੂਹਾ ਖੜਕਾ ਚੁੱਕੀ ਆਮ ਆਦਮੀ ਪਾਰਟੀ (ਆਪ) ਨੂੰ ਬੇਸ਼ਕ ਹਾਲੇ ਤਕ ਕੋਈ ਸਫਲਤਾ ਨਹੀਂ ਮਿਲ ਸਕੀ ਹੈ ਪ੍ਰੰਤੂ ਆਉਣ ਵਾਲੇ ਦਿਨਾਂ ‘ਚ ਰਾਜਧਾਨੀ ਦਿੱਲੀ ‘ਚ ਆਪ ਤੇ ਭਾਜਪਾ ਵਿਚਕਾਰ ਸਿਆਸੀ ਲੜਾਈ ਤੇਜ਼ ਹੋਣ ਦੀ ਸੰਭਾਵਨਾ ਹੈ। ਵਿਧਾਨਸਭਾ ਭੰਗ ਕਰਵਾ ਕੇ ਦਿੱਲੀ ‘ਚ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਕੋਸ਼ਸ਼ ‘ਚ ਰੁੱਝੀ ਆਪ ਵੱਲੋਂ ਦਿੱਲੀ ਦੇ ਸਿਆਸੀ ਮਾਹੌਲ ਨੂੰ ਗਰਮ ਰੱਖਣ ਦੇ ਪੱਖ ‘ਚ ਹੈ ਤਾਂ ਕਿ ਚੋਣਾਂ ਹੋਣ ਦੀ ਸੂਰਤ ‘ਚ ਫਾਇਦਾ ਚੁੱਕਿਆ ਜਾ ਸਕੇ। ਉਪਰਕੋਤ ਮਾਮਲੇ ‘ਚ ਗੇਂਦ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਦੇ ਪਾਲੇ ‘ਚ ਹੈ ਤੇ ਦਿੱਲੀ ‘ਚ ਸਿਆਸਤ ਦੀ ਦਿਸ਼ਾ ਤੇ ਦਸ਼ਾ ਕੇਂਦਰ ਦੀ ਹਕੂਮਤ ਹੀ ਤੈਅ ਕਰੇਗੀ। ਦੂਜੇ ਪਾਸੇ

ਆਪ ਵੱਲੋਂ ਸੁਪ੍ਰੀਮ ਕੋਰਟ ‘ਚ ਲਗਾਈ ਗਈ ਅਰਜੀ ਦੇ ਮੱਦੇਨਜ਼ਰ ਅਦਾਲਤ ਨੇ ਇਸ ਪੂਰੇ ਮਾਮਲੇ ਨੂੰ ਸੰਵਿਧਾਨਕ ਬੈਂਚ ਨੂੰ ਸੌਂਪ ਦਿੱਤਾ ਹੈ।
ਇਹੀ ਨਹੀਂ ਦਿੱਲੀ ਦੀ ਸਿਆਸਤ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੇ ਕਿਆਸਾਂ ਦਾ ਦੌਰ ਜਾਰੀ ਹੈ ਇਕ ਪਾਸੇ ਚਰਚਾ ਹੈ ਕਿ ਭਾਜਪਾ ਦੀ ਅਗਵਾਈ ‘ਚ ਕਾਂਗਰਸ ਦੇ 6 ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾ ਲਵੇਗੀ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਬਣਨ ਦੀ ਸੰਭਾਵਨਾ ਨਾ ਦੇ ਬਰਾਬਰ ਹੈ ਤੇ ਨਵੰਬਰ ਤਕ ਦਿੱਲੀ ਵਿਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਕ ਤੀਜਾ ਵਿਕਲਪ ਇਹ ਵੀ ਹੈ ਕਿ ਰਾਸ਼ਟਰਪਤੀ ਸ਼ਾਸਨ ਜਾਰੀ ਰਹੇ ਤੇ ਅਗਲੇ ਵਰ੍ਹੇ ਫਰਵਰੀ ਤੋਂ ਪਹਿਲਾਂ ਇੱਥੇ ਚੋਣਾਂ ਕਰਵਾ ਦਿੱਤੀਆ ਜਾਣ।

Send this to a friend