June 3, 2026 8:40 am

ਨਾਨ-ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੀ ਵਿਭਾਗ ਮੁਖੀ ਨਾਲ ਮੀਟਿੰਗ,ਵਣ ਵਿਭਾਗ ਦੇ ਫੀਲਡ ਅਮਲੇ ਦੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ

ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੀ ਸੂਬਾ ਕਮੇਟੀ ਨੇ ਪ੍ਰਧਾਨ ਮੁੱਖ ਵਣਪਾਲ ਨਾਲ ਵਣ ਭਵਨ ਮੁਹਾਲੀ ਵਿਖੇ ਮੀਟਿੰਗ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਉੱਪਲ ਤੇ ਸੂਬਾਈ ਜਨਰਲ ਸਕੱਤਰ ਬੋਬਿੰਦਰ ਸਿੰਘ ਦੀ ਅਗ


ਚੰਡੀਗੜ੍ਹ : ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੀ ਸੂਬਾ ਕਮੇਟੀ ਨੇ ਪ੍ਰਧਾਨ ਮੁੱਖ ਵਣਪਾਲ ਨਾਲ ਵਣ ਭਵਨ ਮੁਹਾਲੀ ਵਿਖੇ ਮੀਟਿੰਗ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਉੱਪਲ ਤੇ ਸੂਬਾਈ ਜਨਰਲ ਸਕੱਤਰ ਬੋਬਿੰਦਰ ਸਿੰਘ ਦੀ ਅਗਵਾਈ ਵਿਚ ਜਥੇਬੰਦੀ ਦੇ ਸੂਬਾਈ ਅਹੁਦੇਦਾਰਾਂ ਤੇ ਪ੍ਰਧਾਨ ਮੁੱਖ ਵਣਪਾਲ ਪੰਜਾਬ ਵਿਚਾਲੇ ਮੀਟਿੰਗ ਦੌਰਾਨ ਵਣ ਵਿਭਾਗ ਦੇ ਫੀਲਡ ਅਮਲੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਹੋਇਆ।

ਜਥੇਬੰਦੀ ਦੇ ਸੂਬਾਈ ਪ੍ਰੈੱਸ ਸਕੱਤਰ ਅਮਨ ਅਰੋੜਾ ਨੇ ਦੱਸਿਆ ਕਿ ਮੀਟਿੰਗ ਵਿਚ ਜਥੇਬੰਦੀ ਦੇ ਆਗੂਆਂ ਨੇ ਪ੍ਰਧਾਨ ਮੁੱਖ ਵਣਪਾਲ ਪੰਜਾਬ ਨੂੰ ਵਣ ਵਿਭਾਗ ਦੇ ਫੀਲਡ ਅਮਲੇ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ। ਮੁੱਖ ਤੌਰ ਤੇ ਸਰਕਾਰ ਪੱਧਰ ’ਤੇ ਵਿਚਾਰੇ ਜਾ ਰਹੇ ਮਸਲਿਆਂ ਦੇ ਜਲਦੀ ਹੱਲ, ਵਣ ਵਿਕਾਸ ਦੇ ਕੰਮਾਂ ਦੇ ਅਡਵਾਂਸ ਬਜਟ ਜਾਰੀ ਕਰਨ, ਮੁਲਾਜ਼ਮਾਂ ਦੀਆਂ ਤਰੱਕੀਆਂ ਵਿਚ ਆਈ ਖੜੋਤ ਦੂਰ ਕਰਨ ਲਈ ਵਣ ਨਿਗਮ ਵਿਚ ਵਿਭਾਗੀ ਕੋਟਾ ਪੂਰਾ ਕਰਨ ਤੇ ਅਡਹਾਕ ਪ੍ਰਮੋਸ਼ਨਾਂ ਦੇਣ ਬਾਰੇ ਆਦਿ ਮੰਗਾਂ ਸਾਮਲ ਸਨ। ਸੁੱਕੇ ਤੇ ਡਿੱਗੇ ਰੁੱਖਾਂ ਦੇ ਸਮਾਂਬੱਧ ਨਿਪਟਾਰਾ ਕਰਨ ਬਾਰੇ ਵਿਭਾਗੀ ਮੁਖੀ ਨੇ ਦੱਸਿਆ ਕਿ ਉਹ ਸਮੱਸਿਆਵਾਂ ਦੇ ਨਿਪਟਾਰੇ ਲਈ ਵਣ ਨਿਗਮ ਨੂੰ ਲੋੜੀਂਦਾ ਸਟਾਫ ਮੁਹੱਈਆ ਕਰਵਾਉਣ ਲਈ ਕਾਰਵਾਈ ਕਰ ਰਹੇ ਹਨ।

ਜਥੇਬੰਦੀ ਵੱਲੋਂ ਸਤਨਾਮ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ, ਜਸਵੀਰਪਾਲ ਸੀਨੀਅਰ ਮੀਤ ਪ੍ਰਧਾਨ, ਸੰਦੀਪ ਸਿੰਘ ਬੰਗੜ ਮੀਤ ਪ੍ਰਧਾਨ, ਤੀਰਥ ਸਿੰਘ ਮੀਤ ਪ੍ਰਧਾਨ, ਅਪਿੰਦਰ ਸਿੰਘ ਮੀਤ ਪ੍ਰਧਾਨ, ਫੂਲਾ ਸਿੰਘ ਪੱਡਾ ਵਿੱਤ ਸਕੱਤਰ, ਅਮਨ ਅਰੋੜਾ ਪ੍ਰੈੱਸ ਸਕੱਤਰ, ਸਚਿਨਦੀਪ ਪ੍ਰੈੱਸ ਸਕੱਤਰ, ਗੁਰਦੀਪ ਸਿੰਘ ਪੂਹਲਾ ਪ੍ਰਚਾਰ ਸਕੱਤਰ, ਜਗਮੀਤ ਸਿੰਘ ਜਥੇਬੰਦਕ ਸਕੱਤਰ, ਬਲਦੇਵ ਰਾਜ ਸ਼ਰਮਾ ਆਡੀਟਰ, ਰਣਜੀਤ ਸਿੰਘ ਸਹਾਇਕ ਵਿੱਤ ਸਕੱਤਰ, ਸੁਭਾਸ਼ ਚੰਦਰ ਸਹਾਇਕ ਵਿੱਤ ਸਕੱਤਰ, ਹਰਦੀਪ ਰੱਖੜਾ, ਵਿਜੇ ਕੁਮਾਰ ਖੋਖਰ, ਕੰਚਨਜੀਤ ਸਿੰਘ ਰੰਧਾਵਾ ਵਿਸ਼ੇਸ਼ ਮੈਂਬਰ ਮੀਟਿੰਗ ਵਿਚ ਸ਼ਾਮਲ ਹੋਏ।

Send this to a friend