May 26, 2026 5:30 am

ਮਦਰੱਸੇ ਦੇ ਉਲੇਮਾ ਨੇ 12 ਸਾਲ ਦੇ ਬੱਚੀ ਨਾਲ ਕੀਤਾ ਦੁਰਵਿਵਹਾਰ, POCSO ਤਹਿਤ ਮਾਮਲਾ ਦਰਜ

ਉੱਤਰੀ ਦਿੱਲੀ ਦੇ ਡੀਸੀਪੀ ਸਾਗਰ ਸਿੰਘ ਕਲਸੀ ਅਨੁਸਾਰ ਮਦਰੱਸੇ ਦੇ ਉਲੇਮਾ ਨੇ 12 ਸਾਲ ਦੀ ਬੱਚੀ ਨਾਲ ਜਬਰ-ਜਨਾਹ ਕੀਤਾ।ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀ ਉਲੇਮਾ ਨੇ ਪੀੜਤਾ ਨੂੰ ਕਈ ਵਾਰ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਦੁ.


ਨਵੀਂ ਦਿੱਲੀ : ਦਿੱਲੀ ਦੇ ਸਰਾਏ ਰੋਹਿਲਾ ਥਾਣਾ ਖੇਤਰ ਤੋਂ 12 ਸਾਲ ਦੇ ਬੱਚੇ ਨਾਲ ਕੁਕਰਮ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਮਦਰੱਸੇ ਦੇ ਉਲੇਮਾ ਨੇ ਅੰਜਾਮ ਦਿੱਤਾ ਸੀ।

ਨਸ਼ੀਲਾ ਪਦਾਰਥ ਖੁਆ ਕੇ ਕਈ ਵਾਰ ਗ਼ਲਤ ਕੰਮ ਕੀਤੇ

ਉੱਤਰੀ ਦਿੱਲੀ ਦੇ ਡੀਸੀਪੀ ਸਾਗਰ ਸਿੰਘ ਕਲਸੀ ਅਨੁਸਾਰ ਮਦਰੱਸੇ ਦੇ ਉਲੇਮਾ ਨੇ 12 ਸਾਲ ਦੀ ਬੱਚੀ ਨਾਲ ਜਬਰ-ਜਨਾਹ ਕੀਤਾ।ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀ ਉਲੇਮਾ ਨੇ ਪੀੜਤਾ ਨੂੰ ਕਈ ਵਾਰ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਦੁਰਵਿਵਹਾਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਮੁਲਜ਼ਮ ਮੁਹੰਮਦ ਇਸਰਤ ਫ਼ਰਾਰ ਹੈ। ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।

POCSO ਐਕਟ ਤਹਿਤ ਮਾਮਲਾ ਦਰਜ

ਇਸ ਤੋਂ ਇਲਾਵਾ ਡੀਸੀਪੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਸਬੰਧੀ ਪੋਕਸੋ ਐਕਟ ਅਤੇ ਆਈਪੀਸੀ ਦੀ ਧਾਰਾ 377, 506 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਪੋਕਸੋ ਦੇ ਤਹਿਤ ਨਾਬਾਲਗ ਨਾਲ ਜਬਰ-ਜਨਾਹ ਜਾਂ ਦੁਰਵਿਵਹਾਰ ਕਰਨ ਦਾ ਮਾਮਲਾ ਦਰਜ ਹੈ।

Send this to a friend