ਨਵੀਂ ਦਿੱਲੀ- ਸਵਾਮੀ ਨਰਾਇਣ ਸੰਸਥਾਨ ਦੇ ਮੁਖੀ ਸਵਾਮੀ ਨਰਾਇਣ ਸਵਰੂਪ ਦਾਸਜੀ ਦੀ ਜਨਮ ਸ਼ਤਾਬਦੀ ‘ਤੇ ਬੁੱਧਵਾਰ ਨੂੰ ਅਹਿਮਦਾਬਾਦ ‘ਚ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਰਾਜਪਾਲ ਆਚਾਰੀਆ ਦੇਵਵਰਤ ਵੀ ਪੀਐਮ ਮੋਦੀ ਨਾਲ ਸ਼ਾਮਲ ਹੋਏ। ਇਹ ਪ੍ਰੋਗਰਾਮ ਅਹਿਮਦਾਬਾਦ ਵਿੱਚ ਇੱਕ ਮਹੀਨੇ ਤੱਕ ਚੱਲੇਗਾ। ਯਾਨੀ ਕਿ 15 ਦਸੰਬਰ ਤੋਂ 15 ਜਨਵਰੀ ਤੱਕ ਇਸ ਸਮਾਗਮ ਵਿੱਚ ਦੁਨੀਆ ਭਰ ਦੇ ਲੱਖਾਂ ਸ਼ਰਧਾਲੂ, ਮੰਤਰੀ ਅਤੇ ਵਿਸ਼ਵ ਪੱਧਰੀ ਪਤਵੰਤੇ ਸ਼ਿਰਕਤ ਕਰਨਗੇ।
ਇਹ ਸਵਾਮੀ ਨਗਰ ਕਰੀਬ 600 ਏਕੜ ਵਿੱਚ ਬਣਾਇਆ ਗਿਆ ਹੈ। 280 ਫੁੱਟ ਸੰਤ ਦੁਆਰ ਰਾਹੀਂ ਪ੍ਰਵੇਸ਼ ਕਰਨ ਤੋਂ ਬਾਅਦ ਇੱਥੇ ਪ੍ਰਧਾਨ ਸਵਾਮੀ ਮਹਾਰਾਜ ਦੀ 30 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਗਈ ਹੈ। ਸ਼ਤਾਬਦੀ ਸਮਾਰੋਹ ਵਿੱਚ ਦੁਨੀਆ ਦੇ 21 ਦੇਸ਼ਾਂ ਦੇ ਵੀਆਈਪੀ ਵੀ ਹਿੱਸਾ ਲੈਣਗੇ।ਪੀਐਮ ਮੋਦੀ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਧਾਨ ਸਵਾਮੀ ਨਰਾਇਣ ਸਵਰੂਪਦਾਸ ਜੀ ਦਾ ਜਨਮ 1921 ਵਿੱਚ ਹੋਇਆ ਸੀ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਜਸ਼ਨ 15 ਦਸੰਬਰ 2022 ਤੋਂ 15 ਜਨਵਰੀ 2023 ਤੱਕ ਚੱਲਣਗੇ।
ਇਸ ਸਮਾਗਮ ‘ਚ 15 ਦੇਸ਼ਾਂ ਦੇ ਪ੍ਰਧਾਨ ਮੰਤਰੀ, ਉਪ ਪ੍ਰਧਾਨ ਮੰਤਰੀ ਅਤੇ ਹਜ਼ਾਰਾਂ ਮੰਤਰੀ ਹਿੱਸਾ ਲੈਣਗੇ। 3 ਲੱਖ ਪ੍ਰਵਾਸੀ ਭਾਰਤੀ ਆਉਣਗੇ। ਮਹੀਨਾ ਭਰ ਚੱਲਣ ਵਾਲੇ ਇਸ ਸਮਾਗਮ ਦੇ ਅੰਤ ਵਿੱਚ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤਾਂ ਦਾਨ ਕਰ ਦਿੱਤੀਆਂ ਜਾਣਗੀਆਂ। ਦੱਸ ਦੇਈਏ ਕਿ ਸਵਾਮੀ ਨਰਾਇਣ ਸੰਸਥਾਨ ਦੇ ਦੁਨੀਆ ਭਰ ਵਿੱਚ ਲੱਖਾਂ ਅਨੁਯਾਈ ਹਨ। ਇਸ ਘਟਨਾ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਕੀਤਾ ਜਾਵੇਗਾ। ਸੰਸਥਾ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਸਮਾਗਮ ਹੋਵੇਗਾ।