ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਦੇ ਵੱਲ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ। ਜਿਸ ਦਾ ਅਸਰ ਦੇਸ਼ ਭਰ ਦੇ ਹਵਾਈ ਅੱਡਿਆਂ ਦੇ ਵਿਕਾਸ ਵੱਲ ਸਰਕਾਰ ਦੇ ਅਹਿਮ ਧਿਆਨ ਦੇਣ ਦੇ ਤਰੀਕੇ ਤੋਂ ਸਾਫ਼ ਨਜ਼ਰ ਆ ਰਿਹਾ ਹੈ। ਇਸ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 11 ਦਸੰਬਰ ਨੂੰ ਗੋਆ ਦੇ ਮੋਪਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਜਾਵੇਗਾ। ਸਾਲ 2014 ਤੋਂ ਦੇਸ਼ ਭਰ ਦੇ ਵਿੱਚ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਲਗਭਗ ਦੁੱਗਣੀ ਹੋ ਕੇ 140 ਤੋਂ ਵੱਧ ਪਹੁੰਚ ਗਈ ਹੈ। ਕੇਂਦਰ ਸਰਕਾਰ ਨੇ ਅਗਲੇ 5 ਸਾਲਾਂ ਵਿੱਚ 220 ਹਵਾਈ ਅੱਡਿਆਂ ਦਾ ਵਿਕਾਸ ਅਤੇ ਸੰਚਾਲਨ ਕਰਨ ਦੀ ਯੋਜਨਾ ਬਣਾਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਵਿੱਚ ਹਵਾਈ ਅੱਡਿਆਂ ਦੇ ਨੈਟਵਰਕ ਨਾਲ ਸੰਪਰਕ ਨੂੰ ਮਜ਼ਬੂਤ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਕਦਮ ਵਧਾ ਰਹੇ ਹਨ। ਦੇਸ਼ ਭਰ ਦੇ ਹਵਾਈ ਅੱਡਿਆਂ ਦੇ ਵਿਕਾਸ ‘ਤੇ ਕੇਂਦਰ ਸਰਕਾਰ ਦੇ ਤੇਜ਼ੀ ਨਾਲ ਕੰਮ ਤੋਂ ਵੀ ਇਹ ਸਾਫ ਤੌਰ ‘ਤੇ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 11 ਦਸੰਬਰ ਨੂੰ ਗੋਆ ਵਿੱਚ ਮੋਪਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਜਾਵੇਗਾ। ਇਹ ਹਵਾਈ ਅੱਡਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਜਿੱਥੇ ਯਾਤਰੀਆਂ ਨੂੰ ਸੱਭ ਵਧੀਆ ਸਹੂਲਤਾਂ ਮਿਲਣਗੀਆਂ। ਇਹ ਇੱਕ ਨਜ਼ਰ ਨਾਲ ਸਾਫ਼ ਹੋ ਜਾਂਦਾ ਹੈ ਕਿ ਇਸ ਏਅਰਪੋਰਟ ਨੂੰ ਕਿੰਨੀ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਦੇ ਵੱਲ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ। ਜਿਸ ਦਾ ਅਸਰ ਦੇਸ਼ ਭਰ ਦੇ ਹਵਾਈ ਅੱਡਿਆਂ ਦੇ ਵਿਕਾਸ ਵੱਲ ਸਰਕਾਰ ਦੇ ਅਹਿਮ ਧਿਆਨ ਦੇਣ ਦੇ ਤਰੀਕੇ ਤੋਂ ਸਾਫ਼ ਨਜ਼ਰ ਆ ਰਿਹਾ ਹੈ। ਇਸ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 11 ਦਸੰਬਰ ਨੂੰ ਗੋਆ ਦੇ ਮੋਪਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਜਾਵੇਗਾ। ਸਾਲ 2014 ਤੋਂ ਦੇਸ਼ ਭਰ ਦੇ ਵਿੱਚ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਲਗਭਗ ਦੁੱਗਣੀ ਹੋ ਕੇ 140 ਤੋਂ ਵੱਧ ਪਹੁੰਚ ਗਈ ਹੈ। ਕੇਂਦਰ ਸਰਕਾਰ ਨੇ ਅਗਲੇ 5 ਸਾਲਾਂ ਵਿੱਚ 220 ਹਵਾਈ ਅੱਡਿਆਂ ਦਾ ਵਿਕਾਸ ਅਤੇ ਸੰਚਾਲਨ ਕਰਨ ਦੀ ਯੋਜਨਾ ਬਣਾਈ ਹੈ।
ਗੋਆ ਦੇ ਮੋਪਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2016 ਵਿੱਚ ਰੱਖਿਆ ਸੀ। ਇਹ ਗੋਆ ਦਾ ਦੂਜਾ ਹਵਾਈ ਅੱਡਾ ਹੋਵੇਗਾ।ਹਾਲਾਂਕਿ ਪਹਿਲਾ ਹਵਾਈ ਅੱਡਾ ਦਾਬੋਲਿਮ ਵਿੱਚ ਸਥਿਤ ਹੈ। ਮੋਪਾ ਹਵਾਈ ਅੱਡਾ ਡਾਬੋਲਿਮ ਹਵਾਈ ਅੱਡੇ ਦੇ ਮੁਕਾਬਲੇ ਬਹੁਤ ਸਾਰੇ ਮਾਮਲਿਆਂ ਵਿੱਚ ਬਹੁਤ ਉੱਨਤ ਸਹੂਲਤਾਂ ਨਾਲ ਲੈਸ ਹੈ। ਡਾਬੋਲਿਮ ਹਵਾਈ ਅੱਡੇ ਦੀ ਮੌਜੂਦਾ ਯਾਤਰੀ ਸਮਰੱਥਾ 8.5 ਮਿਲੀਅਨ ਯਾਤਰੀ ਪ੍ਰਤੀ ਸਾਲ ਹੈ। ਮੋਪਾ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਕੁੱਲ ਯਾਤਰੀ ਸੰਭਾਲਣ ਦੀ ਸਮਰੱਥਾ ਹੁਣ ਲਗਭਗ 13 ਐੱਮਪੀਪੀਏ ਹੋ ਜਾਵੇਗੀ।
ਇੰਨਾ ਹੀ ਨਹੀਂ ਇਸ ਤੋਂ ਇਲਾਵਾ ਪੂਰੀ ਵਿਸਤਾਰ ਸਮਰੱਥਾ ਨੂੰ ਦੇਖਦੇ ਹੋਏ, ਗੋਆ ਦੇ ਹਵਾਈ ਅੱਡਿਆਂ ‘ਤੇ ਯਾਤਰੀ ਸਮਰੱਥਾ ਨੂੰ ਲਗਭਗ 10.5 ਤੋਂ 43.5 ਮਪੀਪੀਏ ਤੱਕ ਵਧਾਇਆ ਜਾ ਸਕਦਾ ਹੈ। ਡਾਬੋਲਿਮ ਹਵਾਈ ਅੱਡਾ 15 ਘਰੇਲੂ ਅਤੇ 6 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਸਿੱਧੀ ਉਡਾਣ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਮੋਪਾ ਹਵਾਈ ਅੱਡੇ ਰਾਹੀਂ ਇਨ੍ਹਾਂ ਦੀ ਗਿਣਤੀ ਵਧ ਕੇ 35 ਘਰੇਲੂ ਅਤੇ 18 ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ ਜਾਵੇਗੀ।
ਇਸ ਤੋਂ ਇਲਾਵਾ ਡਬੋਲਿਮ ਹਵਾਈ ਅੱਡੇ ‘ਤੇ ਪਹਿਲਾਂ ਰਾਤ ਨੂੰ ਪਾਰਕਿੰਗ ਦੀ ਕੋਈ ਸਹੂਲਤ ਨਹੀਂ ਸੀ। ਪਰ ਹੁਣ ਮੋਪਾ ਹਵਾਈ ਅੱਡੇ ‘ਤੇ ਰਾਤ ਦੀ ਪਾਰਕਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਜਦੋਂ ਕਿ ਡਾਬੋਲਿਮ ਕੋਲ ਕੋਈ ਕਾਰਗੋ ਟਰਮੀਨਲ ਨਹੀਂ ਸੀ ਪਰ ਹੁਣ ਮੋਪਾ ਹਵਾਈ ਅੱਡੇ ‘ਤੇ 25,000 ਮੀਟ੍ਰਿਕ ਟਨ ਦੀ ਹੈਂਡਲਿੰਗ ਸਮਰੱਥਾ ਵਾਲੀ ਕਾਰਗੋ ਸਹੂਲਤ ਹੋਵੇਗੀ।