ਚੰਡੀਗੜ੍ਹ- ਚੰਡੀਗੜ੍ਹ ਪੁਲਿਸ ਨੇ ਸਵਾ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ ਕੀਤਾ ਹੈ। ਚੰਡੀਗੜ੍ਹ ਪੁਲੀਸ ਦੇ ਜ਼ਿਲ੍ਹਾ ਕਰਾਈਮ ਸੈੱਲ ਦੀ ਟੀਮ ਨੇ ਅਜੇ ਕੁਮਾਰ (24) ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਨੂੰ ਰਾਏਪੁਰ ਖੁਰਦ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਉਹ ਸ਼ੱਕ ਤੋਂ ਬਚਣ ਲਈ ਦੁੱਧ ਵਾਲੇ ਡੋਲੂ ਅਤੇ ਕਰੀਮ ਦੇ ਡੱਬਿਆਂ ਵਿੱਚ ਛੁਪਾ ਕੇ ਨਸ਼ੇ ਵੇਚਦਾ ਸੀ। ਉਸ ਦੇ ਕਬਜ਼ੇ ‘ਚੋਂ ਹੈਰੋਇਨ ਬਰਾਮਦ ਹੋਈ।
ਚੰਡੀਗੜ੍ਹ ਪੁਲਿਸ ਨੇ ਰਾਏਪੁਰ ਖੁਰਦ ਵਿੱਚ ਕਿਰਾਏ ਦੇ ਕਮਰੇ ਵਿੱਚੋਂ ਛੁਪਾ ਕੇ ਰੱਖੀ 1 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ।ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਪੁਲਿਸ ਨੇ ਅਮਿਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਕੋਲੋਂ 2 ਕਿਲੋ ਤੋਂ ਜ਼ਿਆਦਾ ਹੀਰੋਇਨ ਬਰਾਮਦ ਕੀਤੀ ਸੀ। ਅਜੇ ਵੀ ਉਸ ਦਾ ਸਾਥੀ ਹੈ। ਹੁਣ ਤੱਕ ਚੰਡੀਗੜ੍ਹ ਪੁਲਿਸ ਨੇ 3.5 ਕਿਲੋ ਦੇ ਕਰੀਬ ਹੈਹੋਇਨ ਬਰਾਮਦ ਕੀਤੀ ਹੈ। ਅਮਿਤ ਸ਼ਰਮਾ ਦੇ ਜ਼ੀਰਕਪੁਰ ਵਿੱਚ ਦੋ ਸ਼ੋਅਰੂਮ ਹੈ। ਪੁਲਿਸ ਪੁੱਛਗਿੱਛ ‘ਚ ਅਮਿਤ ਨੇ ਦੱਸਿਆ ਕਿ ਉਹ ਜ਼ੀਰਕਪੁਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਹੈਰੋਇਨ ਸਪਲਾਈ ਕਰਦਾ ਸੀ। ਅਮਿਤ ਰੋਜ਼ਾਨਾ ਅਜੇ ਨੂੰ 5000 ਰੁਪਏ ਦਿੰਦਾ ਸੀ।