Crime News : ਟਾਂਡਾ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੀ ਕਾਰ ਤੇ ਦੋ ਲੱਖ ਦੀ ਨਕਦੀ ਸਮੇਤ ਔਰਤ ਸਣੇ ਚਾਰ ਜਣੇ ਕੀਤੇ ਗ੍ਰਿਫ਼ਤਾਰ

ਐੱਸਐੱਚਓ ਟਾਂਡਾ ਮਲਕੀਅਤ ਸਿੰਘ ਨੇ ਦੱਸਿਆ ਕਿ ਏਐੱਸਆਈ ਅਮਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਰੜਾ ਮੋੜ ਕੀਤੀ ਨਾਕਾਬੰਦੀ ਦੌਰਾਨ ਇੱਕ ਬਰੇਜ਼ਾ ਕਾਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਪੁਛਗਿੱਛ ਕੀਤੀ ਤਾਂ ਕਾਰ ਚਾ


ਥਾਣਾ ਟਾਂਡਾ ਪੁਲਿਸ ਨੇ ਕੀਤੀ ਨਾਕਾਬੰਦੀ ਦੌਰਾਨ ਇੱਕ ਚੋਰੀ ਦੀ ਕਾਰ, 2 ਲੱਖ ਦੀ ਨਕਦੀ ਸਮੇਤ ਚਾਰ ਜਣੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਰਸ਼ਨ ਸਿੰਘ ਪੁੱਤਰ ਰੇਸ਼ਮ ਸਿੰਘ , ਵਿਜੇ ਪਾਲ ਪੁੱਤਰ ਭੁਪਿੰਦਰ ਸਿੰਘ ਵਾਸੀ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ, ਰੀਨਾ ਕੁਮਾਰੀ ਪੁੱਤਰੀ ਅਮਰਜੀਤ ਸਿੰਘ ਵਾਸੀ ਮੁਰਾਦਪੁਰ ਖੁਣਖੁਣ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਗੁਲਸ਼ਨ ਕੁਮਾਰ ਪੁੱਤਰ ਲੱਖੀ ਦਾਸ ਵਾਸੀ ਚੱਕ ਮੈਹਰਾ ਵਾਸੀ ਚੱਕ ਮੈਹਰਾ ਤਹਿਸੀਲ ਦਸੂਹਾ ਵਜੋਂ ਹੋਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਟਾਂਡਾ ਮਲਕੀਅਤ ਸਿੰਘ ਨੇ ਦੱਸਿਆ ਕਿ ਏਐੱਸਆਈ ਅਮਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਰੜਾ ਮੋੜ ਕੀਤੀ ਨਾਕਾਬੰਦੀ ਦੌਰਾਨ ਇੱਕ ਬਰੇਜ਼ਾ ਕਾਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਪੁਛਗਿੱਛ ਕੀਤੀ ਤਾਂ ਕਾਰ ਚਾਲਕ ਦਰਸ਼ਨ ਸਿੰਘ ਵਲੋਂ ਵਿਖਾਏ ਕਾਰ ਦੇ ਕਾਗਜ਼ਾਤ ਗੱਡੀ ਨੰਬਰ ਨਾਲ ਮੇਲ ਨਹੀਂ ਖਾ ਰਹੇ ਸਨ। ਏਐੱਸਆਈ ਅਮਰਜੀਤ ਸਿੰਘ ਵਲੋਂ ਕੀਤੀ ਕਾਰ ਦੀ ਤਲਾਸ਼ੀ ਦੌਰਾਨ ਕਾਰ ਦੇ ਡੈਸ਼ਬੋਰਡ ਵਿੱਚੋਂ 2 ਲੱਖ ਦੀ ਨਕਦੀ ਬਰਾਮਦ ਹੋਈ, ਜਿਸ ਸਬੰਧੀ ਕਾਰ ’ਚ ਸਵਾਰ ਵਿਜੇ ਪਾਲ, ਰੀਨਾ ਤੇ ਗੁਲਸ਼ਨ ਕੁਮਾਰ ਕੋਈ ਭਰੋਸੇਯੋਗ ਗੱਲਬਾਤ ਨਹੀਂ ਕਰ ਸਕੇ । ਪੁਲਿਸ ਛਾਣਬੀਣ ਦੌਰਾਨ ਗੱਡੀ ਚੋਰੀ ਦੀ ਪਾਈ ਗਈ । ਟਾਂਡਾ ਪੁਲਿਸ ਨੇ ਉਕਤ ਲੋਕਾਂ ਨੂੰ ਮੌਕੇ ‘ਤੇ ਨਕਦੀ ਤੇ ਚੋਰੀ ਦੀ ਕਾਰ ਸਮੇਤ ਕਾਬੂ ਕਰਕੇ ਥਾਣਾ ਟਾਂਡਾ ਲਿਆਂਦਾ ਤੇ ਮਾਮਲਾ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

Send this to a friend