ਫਾਜ਼ਿਲਕਾ : ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡ੍ਰੋਨਾਂ ਦੀ ਆਵਾਜਾਈ ਵਧ ਰਹੀ ਹੈ। ਜਿਸ ਵਿੱਚ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੀ ਸਰਹੱਦ ਨੂੰ ਵੀ ਵਾਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੀ ਰਾਤ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨੇ ਡ੍ਰੋਨਾਂ ਰਾਹੀਂ ਹੈਰੋਇਨ ਦੀ ਵੱਡੀ ਖੇਪ ਭਾਰਤੀ ਸਰਹੱਦੀ ਖੇਤਰ ਤੱਕ ਪਹੁੰਚਾਣ ਦੀ ਨਾਕਾਮ ਕੋਸ਼ਿਸ਼ ਕੀਤੀ ਅਤੇ ਇਸ ਖੇਪ ਵਿੱਚ ਹਥਿਆਰ ਵੀ ਭੇਜੇ ਗਏ ਸਨ। ਹਰ ਬੀਐੱਸਐੱਫ ਦੇ ਜਵਾਨਾਂ ਵੱਲੋਂ ਡ੍ਰੋਨਾਂ ਨੂੰ ਦੇਖਦਿਆਂ ਹੀ ਹਰਕਤ ਵਿੱਚ ਆਉਣ ਤੋਂ ਬਾਅਦ ਉਸਦਾ ਪਿੱਛਾ ਕੀਤਾ ਅਤੇ 9 ਰਾਊਂਡ ਫਾਇਰ ਕੀਤੇ ਜਿਸ ਕਾਰਨ ਡ੍ਰੋਨਾਂ ਵਾਪਸ ਪਰਤ ਗਿਆ ਜਿਸ ਤੋਂ ਬਾਅਦ ਰਾਤ ਅਤੇ ਸਵੇਰੇ ਤਲਾਸ਼ੀ ਦੀ ਮੁਹਿੰਮ ਚਲਾਈ ਗਈ।
ਬੀਐੱਸਐੱਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ 30 ਦੇ ਕਰੀਬ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਗਏ ਅਤੇ 26 ਕਿੱਲੋ ਤੋ ਵੱਧ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ। ਵਧੇਰੇ ਜਾਣਕਾਰੀ ਦਿੰਦੇ ਬੀਐੱਸਐੱਫ ਦੇ ਡੀਆਈਜੀ ਵੇਦ ਪ੍ਰਕਾਸ਼ ਅਤੇ ਜਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜ ਕੇ 5 ਮਿੰਟ ਤੇ ਸਰਹੱਦੀ ਚੌਕੀ ਸਾਵਾਂ ਵਾਲੀ ‘ਤੇ ਤਾਇਨਾਤ ਜਵਾਨਾਂ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਡ੍ਰੋਨਾਂ ਨੂੰ ਦੇਖਿਆ ਜੋ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ। ਉਨ੍ਹਾਂ ਇਸ ਡ੍ਰੋਨਾਂ ਦਾ ਪਿੱਛਾ ਕੀਤਾ ਅਤੇ ਗੋਲ਼ੀਬਾਰੀ ਕੀਤੀ ਜਿਸ ‘ਤੇ ਉਹ ਡ੍ਰੋਨਾਂ ਵਾਪਸ ਚਲਾ ਗਿਆ।
ਇਸ ਦੌਰਾਨ ਚੌਕੀ ਤੋਂ ਕਰੀਬ 1800 ਮੀਟਰ ਦੂਰ ਚੂਹੜੀ ਵਾਲਾ ਨੇੜੇ ਕੁੱਝ ਲੋਕਾਂ ਦੀ ਹਰਕਤ ਦੇਖੀ ਗਈ ਜਿਸ ਨੂੰ ਭਾਰਤੀ ਫ਼ੌਜੀ ਜਵਾਨਾਂ ਨੇ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਰਾਰ ਹੋ ਗਏ। ਉਸ ਮੌਕੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਰਾਤ 10 ਪੈਕਟ ਅਤੇ ਸਵੇਰੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 20 ਪੈਕਟ ਹੋਰ ਹੈਰੋਇਨ ਬਰਾਮਦ ਹੋਈ। ਜਿੰਨ੍ਹਾਂ ਦਾ ਕੁੱਲ ਵਜਨ 26 ਕਿਲੋ 850 ਗ੍ਰਾਮ ਸੀ। ਜਦਕਿ ਹੈਰੋਇਨ ਦੇ ਪੈਕਟਾਂ ਨਾਲ ਇਕ ਪਿਸਤੌਲ, 2 ਮੈਗਜ਼ੀਨ ਅਤੇ 50 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਬੀਐੱਸਐੱਫ ਜਲਦ ਹੀ ਇਸ ਹੈਰੋਇਨ ਨੂੰ ਭਾਰਤੀ ਖੇਤਰ ਵਿੱਚ ਪ੍ਰਾਪਤ ਕਰਨ ਆਏ ਲੋਕਾਂ ਦਾ ਪਤਾ ਲਗਾਉਣ ਲਈ ਮੁਹਿੰਮ ਚਲਾ ਲਈ ਗਈ ਹੈ।
In a major blow to trans-border smuggling networks,#BSF & @FazilkaPolice have jointly recovered 26.850 Kg #Heroin in #Fazilka. An FIR has been registered, & further investigation ongoing@PunjabPoliceInd is committed to make Punjab drug-free as per the vision of CM @BhagwantMann pic.twitter.com/ebq6gKpAw6
— DGP Punjab Police (@DGPPunjabPolice) December 3, 2022